ਜਨਰਲ ਫੈਡਰੇਸ਼ਨ ਵਲੋਂ ਸਿਹਤ ਮੰਤਰੀ ਨੂੰ ਲੋਹੜੀ ਦੀਆਂ ਮੁਬਾਰਕਾਂ; ਜਨਰਲ ਵਰਗ ਦੇ ਮਸਲੇ ਵਿਚਾਰਨ ਲਈ ਮੀਟਿੰਗ ਦੇਣ ਦੀ ਵੀ ਕੀਤੀ ਮੰਗ
ਪਟਿਆਲਾ (14 ਜਨਵਰੀ,2023):
ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀਜ਼, ਪੰਜਾਬ ਦੇ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਚੀਫ ਆਰਗੇਨਾਈਜ਼ਰ ਸਿ਼ਆਮ ਲਾਲ ਸ਼ਰਮਾਂ, ਸੁਰਿੰਦਰ ਸਿੰਘ ਮਹਿਮਦਪੁਰ, ਪ੍ਰਧਾਨ ਪਟਿਆਲਾ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ ਪੀਐਸਟੀਸੀਐਲ) ਪੰਜਾਬ ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਟਿਵਾਨਾ, ਵਿੱਤ ਸਕੱਤਰ ਹਰਗੁਰਮੀਤ ਸਿੰਘ ਅਤੇ ਹੋਰਨਾਂ ਵਲੋਂ ਡਾ: ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਨਣ ਤੇ ਬੁਕੇ ਦੇ ਕਿ ਵਧਾਈ ਦਿੱਤੀ ਅਤੇ ਲੋਹੜੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ।
ਫੈਡਰੇਸ਼ਨ ਆਗੂਆਂ ਵਲੋਂ ਸਿਹਤ ਮੰਤਰੀ ਨੂੰ ਜਨਰਲ ਵਰਗ ਦੇ ਮਸਲੇ ਵਿਚਾਰਨ ਲਈ ਮੀਟਿੰਗ ਦੇਣ ਦੀ ਅਪੀਲ ਵੀ ਕੀਤੀ । ਸਿਹਤ ਮੰਤਰੀ ਵਲੋਂ ਜਲਦੀ ਸਮਾਂ ਦੇਣ ਦਾ ਭਰੋਸਾ ਦਿੱਤਾ। ਫੈਡਰੇਸ਼ਨ ਆਗੂਆਂ ਮੁਤਾਬਿਕ ਪੰਜਾਬ ਸਰਕਾਰ ਵਲੋਂ ਵੱਖ ਵੱਖ ਬੋਰਡਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਪਰੰਤੂ ਜਨਰਲ ਵਰਗ ਦੀ ਭਲਾਈ ਲਈ ਸਾਲ 2021 ਵਿਚ ਸਥਾਪਿਤ ਜਨਰਲ ਭਾਲਾਈ ਕਮਿਸ਼ਨ ਦਾ ਚੇਅਰਮੈਨ ਅਤੇ ਹੋਰ ਅਮਲਾ ਤੈਨਾਤ ਨਹੀਂ ਕੀਤਾ ਗਿਆ। ਜਿਸ ਕਾਰਨ ਜਨਰਲ ਵਰਗ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਵੱਖ ਵੱਖ ਵਿਭਾਗਾਂ ਵਿਚ ਜਨਰਲ ਸੀਟਾਂ ਤੇ ਕੋਟੇ ਤੋਂ ਵੱਧ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਸਮੇਂ ਦੀਆਂ ਸਰਕਾਰਾਂ ਵਲੋਂ ਰਾਖਵਾਂਕਰਨ ਸਬੰਧੀ ਜਨਰਲ ਵਰਗ ਅਤੇ ਰਿਜ਼ਰਵ ਕੈਟਾਗਰੀਆਂ ਦੇ ਗਰੀਬ ਲੋਕਾਂ ਦੇ ਹੱਕ ਵਿਚ ਹੋਏ ਕੋਰਟਾਂ ਦੇ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਗਿਆ। ਹੁਣ ਪੰਜਾਬ ਵਿਚ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿਚ ਮੌਜੂਦਾ ਸਰਕਾਰ ਤੋਂ ਇਨਸਾਫ ਦੀ ਆਸ ਦੀ ਕਿਰਨ ਜਾਗੀ ਹੈ। ਆਗੂਆਂ ਵਲੋਂ ਮਾਨਯੋਗ ਵੱਖ ਵੱਖ ਕੈਬਨਿਟ ਮਨਿਸਟਰਾਂ ਨੂੰ ਜਨਰਲ ਵਰਗ ਦੇ ਮਸਲਿਆਂ ਦੀ ਸੁਣਵਾਈ ਕਰਨ ਅਤੇ ਹਲ ਕਰਨ ਦੀ ਅਪੀਲ ਵੀ ਕੀਤੀ ਹੈ।