ਜਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੜਕ ਸੁਰੱਖਿਆ ਹਫਤੇ ਦੌਰਾਨ ਲਗਾਇਆ ਅੱਖਾਂ ਦਾ ਕੈਂਪ

202

ਜਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੜਕ ਸੁਰੱਖਿਆ ਹਫਤੇ ਦੌਰਾਨ ਲਗਾਇਆ ਅੱਖਾਂ ਦਾ ਕੈਂਪ

ਸ੍ਰੀ ਮੁਕਤਸਰ ਸਾਹਿਬ, 17 ਜਨਵਰੀ:
ਰਾਜਬਚਨ ਸਿੰਘ ਸੰਧੂ ਜੀ ਦੀਆਂ ਹਦਾਇਤਾ ਅਨੁਸਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਅੰਦਰ ਲੋਕਾਂ ਨੂੰ ਸੜਕੀ ਹਦਾਸਿਆ ਨੂੰ ਤੋਂ ਬਚਾਉਣ ਲਈ ਜਿਲਾ ਪੁਲਿਸ ਵਲੋਂ 31ਵਾਂ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ। ਇਸ ਤਹਿਤ  ਕੁਸ਼ਵਿੰਦਰਪਾਲ ਸਿੰਘ ਇੰਸਪੈਕਟਰ, ਜਿਲਾ ਟ੍ਰੈਫਿਕ ਇੰਚਾਰਜ, ਜਸਪ੍ਰੀਤ ਸਿੰਘ ਐਸ.ਆਈ ਇੰਚਾਰਜ ਟ੍ਰੈਫਿਕ  ਮੁਕਤਸਰ ਸਾਹਿਬ ਅਤੇ ਨਸ਼ਾ ਵਿਰੋਧੀ ਚੇਤਨਾ ਯੁਨਿਟ ਤੇ ਟ੍ਰੈਫਿਕ ਚੇਤਨਾ ਯੁਨਿਟ ਇੰਚਾਰਜ ਸ.ਥ ਗੁਰਾਂਦਿਤਾ ਸਿੰਘ , ਸ.ਥ ਕਾਸਮ ਅਲੀ ਅਤੇ ਸ.ਥ ਗੁਰਜੰਟ ਸਿੰਘ ਜਟਾਣਾ ਵੱਲੋਂ ਮਿਡ ਵੇ ਹੋਟਲ  ਮੁਕਤਸਰ ਸਾਹਿਬ ਦੇ ਨਜ਼ਦੀਕ ਡਰਾਇਵਰਾਂ ਦੀਆ ਅੱਖਾਂ ਦੇ ਚੈੱਕ ਅੱਪ ਲਈ ਮੁਫਤ ਅੱਖਾਂ ਦਾ ਕੈਂਪ ਲਗਾਇਆ ਗਿਆ।

ਜਿਲਾ ਪੁਲਿਸ  ਸ੍ਰੀ ਮੁਕਤਸਰ ਸਾਹਿਬ ਵੱਲੋਂ ਸੜਕ ਸੁਰੱਖਿਆ ਹਫਤੇ ਦੌਰਾਨ ਲਗਾਇਆ ਅੱਖਾਂ ਦਾ ਕੈਂਪ

ਇਸ ਮੌਕੇ ਸਰਕਾਰੀ ਹਸਪਤਾਲ  ਮੁਕਤਸਰ ਸਾਹਿਬ ਤੋਂ ਅੱਖਾਂ ਦੇ ਮਾਹਿਰ ਡਾਕਟਰ ਮੈਡਮ ਬਲਜੀਤ ਕੌਰ ਆਪਣੀ ਟੀਮ ਨਾਲ ਪਹੁੰਚੇ ਅਤੇ ਸੜਕ ਤੇ ਜਾਂਦੇ ਵਹੀਕਲਾਂ ਦੇ ਡਰਾਇਵਰਾ ਦੀਆ ਅੱਖਾਂ ਦਾ ਚੈਕ ਅੱਪ ਕੀਤਾ ਗਿਆ ਤੇ ਮੁਫਤ ਵਿੱਚ ਦਵਾਈਆ ਵੰਡੀਆ ਗਈਆ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕੇ ਇਹ ਜਿਲਾ ਪੁਲਿਸ ਦੀ ਅਨੋਖੀ ਪਹਿਲ ਹੈ ਜੋ ਲੋਕ ਆਪਣੇ ਕੰਮਾ ਤੇ ਜਾਂਦਿਆ ਟਾਇਮ ਦੀ ਕਮੀ ਕਰਕੇ ਅੱਖਾਂ ਦਾ ਚੈੱਕਅੱਪ ਨਹੀ ਕਰਵਾ ਸਕਦੇ ਉਨਾਂ ਦੀਆ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਉਨਾਂ ਨਾਲ ਪੁਲਿਸ ਵੱਲੋਂ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਵਹੀਕਲਾਂ ਦੇ ਕਾਗਜਾਤ ਪੂਰੇ ਰੱਖਣ ਤੇ ਜਲਿਾ ਪੁਲਿਸ ਵੱਲੋਂ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ.ਥ ਪ੍ਰੈਮ ਸਿੰਘ, ਹੌਲਦਾਰ ਗੁਰਦੇਵ ਸਿੰਘ, ਸਿਪਾਹੀ ਸਨਮਦੀਪ ਕੁਮਾਰ ਸਿਪਾਹੀ ਸੁਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਪੀ.ਆਰ.ਓ ਹਾਜ਼ਰ ਸਨ।