ਜਿਲ੍ਹਾ ਰੂਪਨਗਰ ਦਸਵੀਂ ਦਾ ਨਤੀਜਾ 99.23 ਫੀਸਦੀ ਰਿਹਾ,12 ਵਿਦਿਆਰਥੀਆਂ ਨੇ ਮੈਰਿਟ ਵਿੱਚ ਕੀਤਾ ਸਥਾਨ ਦਰਜ
ਬਹਾਦਰਜੀਤ ਸਿੰਘ /ਰੂਪਨਗਰ , 5 ਜੁਲਾਈ, 2022
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਦੇ ਨਤੀਜੇ ਵਿੱਚ ਜਿਲ੍ਹਾ ਰੂਪਨਗਰ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਦਰਜ ਕੀਤਾ।ਜਿਨ੍ਹਾ ਵਿੱਚ ਅੱਠ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ। ਜਦੋਕਿ ਕਿ ਚਾਰ ਵਿਦਿਆਰਥੀ ਨਿੱਜੀ ਸਕੂਲਾਂ ਦੇ ਹਨ।ਇਸ ਤੋਂ ਬਿਨ੍ਹਾ ਜਿਲ੍ਹਾ ਰੂਪਨਗਰ ਦੀ ਪਾਸ ਪ੍ਰਤੀਸ਼ਤਾ 99.23 ਫੀਸਦੀ ਰਹੀ ਹੈ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਵਿੱਚ 7312 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।ਜਿਨ੍ਹਾ ਵਿਚੋਂ 7256 ਵਿਦਿਆਰਥੀ ਪਾਸ ਹੋਏ ਹਨ। ਅਤੇ ਜਿਲ੍ਹਾ ਰੂਪਨਗਰ ਦੀ ਪਾਸ ਪ੍ਰਤੀਸ਼ਤਤਾ 99.23 ਫੀਸਦੀ ਬਣਦੀ ਹੈ।ਜਦੋਕਿ ਪੰਜਾਬ ਬੋਰਡ ਦੀ ਪਾਸ ਪ੍ਰੀਤਸਤਤਾ 99.06 ਫੀਸਦੀ ਹੈ।ਉਹਨਾ ਦੱਸਿਆ ਕਿ ਹਿਮਾਲਿਆ ਸੀਨੀਅਰ ਸੈਕੰਡਰੀ ਸਕੂਲ ਮਜਾਫਤ ਦੀ ਅਰਸ਼ਪ੍ਰੀਤ ਕੌਰ ਨੇ 650 ਵਿਚੋਂ 639 ਅੰਗ ਹਾਸਲ ਕਰਕੇ ਜਿਲ੍ਹਾ ਰੂਪਨਗਰ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 5ਵਾਂ ਰੈਂਕ ਹਾਸਲ ਕੀਤਾ ਹੈ।
ਇਸੇ ਤਰ੍ਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੋਲੀ ਬਸੀ ਦੀ ਹਰਪ੍ਰੀਤ ਕੌਰ ਨੇ 637 ਅੰਕ ਹਾਸਲ ਕਰਕੇ ਜਿਲ੍ਹਾ ਰੂਪਨਗਰ ਵਿਚੋਂ ਦੂਜਾ ਅਤੇ ਪੰਜਾਬ ਵਿਚੋਂ 7ਵਾਂ ਰੈਂਕ ਹਾਸਲ ਕੀਤਾ ਹੈ।ਜਦੋਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਨ੍ਹਪੁਰ ਖੂਹੀ ਦੇ ਰਾਮ ਲਾਲ ਨੇ 635 ਅੰਕ ਹਾਸਲ ਕਰਕੇ ਜਿਲ੍ਹਾ ਰੂਪਨਗਰ ਵਿਚੋਂ ਤੀਜਾ ਅਤੇ ਸੂਬੇ ਵਿਚੋਂ 9ਵਾਂ ਰੈਂਕ ਹਾਸਲ ਕੀਤਾ ਹੈ।ਉਹਨਾ ਦੱਸਿਆ ਕਿ ਸਰਕਾਰੀ ਸਕੂਲ ਚਨੋਲੀ ਬਸੀ ਦੇ ਤਿੰਨ ਹੋਰ ਵਿਦਿਆਰਥੀ ਮੈਰਿਟ ਵਿੱਚ ਆਏ ਹਨ। ਜ਼ੋ ਕਿ ਬਹੁਤ ਮਾਣ ਵਾਲੀ ਗੱਲ ਹੈ। ਉਹਨਾ ਇਸ ਪ੍ਰਾਪਤੀ ਲਈ ਸਮੂੱਚੇ ਜਿਲ੍ਹੇ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।