ਜੀਰਕਪੁਰ ਪੁਲਿਸ ਵੱਲੋ ਸ਼ੂਟਿੰਗ ਕਰ ਰਹੇ 33 ਗ੍ਰਿਫਤਾਰ; ਬਿਲਡਿੰਗ ਦੇ ਮਾਲਕ ਉਪਰ ਵੀ ਮੁਕੱਦਮਾ

369

ਜੀਰਕਪੁਰ ਪੁਲਿਸ ਵੱਲੋ ਸ਼ੂਟਿੰਗ ਕਰ ਰਹੇ 33 ਗ੍ਰਿਫਤਾਰ; ਬਿਲਡਿੰਗ ਦੇ ਮਾਲਕ ਉਪਰ ਵੀ ਮੁਕੱਦਮਾ

ਐਸ ਏ ਐਸ ਨਗਰ, 26 ਮਈ

ਸਤਿੰਦਰ ਸਿੰਘ,IPS, ਸੀਨੀਅਰ ਪੁਲਿਸ ਕਪਤਾਨ,ਜਿਲ੍ਹਾ ਐਸ.ਏ.ਐਸ ਨਗਰ ਵੱਲੋ ਕੋਵਿਡ-19 ਦੀ ਉਲੰਘਣਾ ਕਾਰਨ ਵਾਲੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਜਾਰੀ ਹੋਏ ਦਿਸ਼ਾ ਨਿਰਦੇਸਾ ਅਨੁਸਾਰ ਡਾ:ਰਵਜੋਤ ਕੌਰ ਗਰੇਵਾਲ, IPS, ਪੁਲਿਸ ਕਪਤਾਨ (ਦਿਹਾਤੀ) ਅਤੇ  ਅਮਰੋਜ ਸਿੰਘ, PPS ਉਪ ਕਪਤਾਨ ਪੁਲਿਸ ਸਬ ਡਵੀਜਨ ਜੀਰਕਪੁਰ ਦੀ ਨਿਗਰਾਨੀ ਹੇਠ ਇੰਸ: ਉਂਕਾਰ ਸਿੰਘ ਬਰਾੜ, ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਸ:ਥ ਸੁਖਦੇਵ ਸਿੰਘ ਨੰ 522 ਸਮੇਤ ਪੁਲਿਸ ਪਾਰਟੀ ਨੇ ਮੁੱਖਬਰ ਖਾਸ ਦੀ ਇਤਲਾਹ ਤੇ ਫਲੈਟ ਨੰਬਰ 101 ਆਈਵੋਰੀ ਵਿਲਾ ਸੋਸਾਇਟੀ ਵੀ.ਆਈ.ਪੀ ਰੋਡ ਜੀਰਕਪੁਰ ਵਿਖੇ ਸ਼ੂਟਿੰਗ ਕਰ ਰਹੇ ਅੋਰਤਾ ਅਤੇ ਮਰਦਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਿਲਡਿੰਗ ਦੇ ਮਾਲਕ ਉਪਰ ਵੀ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

ਜੀਰਕਪੁਰ ਪੁਲਿਸ ਵੱਲੋ ਸ਼ੂਟਿੰਗ ਕਰ ਰਹੇ 33 ਗ੍ਰਿਫਤਾਰ; ਬਿਲਡਿੰਗ ਦੇ ਮਾਲਕ ਉਪਰ ਵੀ ਮੁਕੱਦਮਾ

4 ਅੋਰਤਾ ਅਤੇ 29 ਆਦਮੀ, ਕੁੱਲ 33 ਦੋਸੀ I ਇਹ ਸਾਰੇ ਇਕੱਠੇ ਹੋ ਕੇ ਸ਼ੂਟਿੰਗ ਕਰ ਰਹੇ ਸਨ ।ਜਿੰਨਾ ਨੇ ਨਾ ਤਾ ਮਾਸਕ ਪਹਿਨੇ ਅਤੇ ਨਾ ਹੀ ਸੋਸਲ ਡਿਸਟੈਸ਼ ਬਣਾਇਆ ਹੋਇਆ ਸੀ।ਜੋ ਇਹਨਾ ਦੇ ਅਜਿਹੇ ਹਾਲਾਤਾਂ ਨਾਲ ਮੌਜੂਦਾ ਸਮੇਂ ਚਲ ਰਹੀ ਕੋਵਿਡ-19 ਮਾਹਮਾਰੀ ਸਬੰਧੀ ਮਾਨਯੋਗ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਸੀ ਸਾਹਿਬ ਜਿਲਾ ਐਸ ਏ ਐਸ ਨਗਰ ਜੀ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮੁ.ਨੰ 313 ਮਿਤੀ 25.05.2021 ਅ/ਧ 188,269,270,120-ਬੀ ਹਿ.ਦੰ ਥਾਣਾ ਜੀਰਕਪੁਰ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ॥