ਜੁਆਇੰਟ ਕਮਿਸ਼ਨਰ ਵੱਲੋਂ ਇਨਕਮ ਟੈਕਸ ਦੇ ਵਕੀਲਾਂ ਤੇ ਸੀ.ਏ.ਨਾਲ ਮੀਟਿੰਗ
ਫਤਹਗਿੜ੍ਹ ਸਾਹਿਬ, 04 ਮਾਰਚ
ਇਨਕਮ ਟੈਕਸ ਦਫਤਰ ਸਰਹਿੰਦ ਵਿਖੇ ਪ੍ਰਿੰਸੀਪਲ ਕਮਿਸ਼ਨਰ ਵਿਕਰਮ ਗੌੜ ਦੇ ਦਿਸ਼ਾ ਨਿਰਦੇਸ਼ਾਂ ਤੇ ਜੁਆਇੰਟ ਕਮਿਸ਼ਨਰ ਰੇਂਜ ਮੰਡੀ ਗੋਬਿੰਦਗੜ੍ਹ ਆਕਰਸ਼ਣ ਸਿੰਘ ਦੀ ਅਗਵਾਈ ਹੇਠ ਇਨਕਮ ਟੈਕਸ ਦੇ ਵਕੀਲਾਂ ਤੇ ਚਾਰਟਰਡ ਅਕਾਉਂਟੈਂਟਾਂ ਨਾਲ ਮੀਟਿੰਗ ਕੀਤੀ ਗਈ ਤੇ ਭਾਰਤ ਸਰਕਾਰ ਵਲੋਂ ਟੈਕਸ ਸਬੰਧੀ ਕੱਢੀ ਗਈ ਨਵੀਂ ਨੀਤੀ ਵਿਵਾਦ ਤੋਂ ਵਿਸ਼ਵਾਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਨੀਤੀ ਤਹਿਤ ਜਿਨ੍ਹਾਂ ਕਰਦਾਤਾਵਾਂ ਨੇ 31 ਜਨਵਰੀ 2020 ਤੱਕ ਆਪਣੀਆਂ ਅਪੀਲਾਂ ਦਾਇਰ ਕੀਤੀਆਂ ਹੋਈਆਂ ਹਨ, ਨੂੰ ਟੈਕਸ ਦੇ ਜੁਰਮਾਨੇ ਅਤੇ ਵਿਆਜ ਤੋਂ ਰਾਹਤ ਦਿੱਤੀ ਜਾਵੇਗੀ।
ਜੁਆਇੰਟ ਕਮਿਸ਼ਨਰ ਵੱਲੋਂ ਇਨਕਮ ਟੈਕਸ ਦੇ ਵਕੀਲਾਂ ਤੇ ਸੀ.ਏ.ਨਾਲ ਮੀਟਿੰਗ I ੳਨ੍ਹਾਂ ਦੱਸਿਆ ਕਿ ਇਹ ਸਕੀਮ 30 ਜੂਨ ਤੱਕ ਚੱਲੇਗੀ ਜਿਸ ਦਾ ਕਿ ਕਰਦਾਤਾ ਲਾਭ ਲੈ ਸਕਦੇ ਹਨ। ਇਸ ਮੌਕੇ ਜੁਆਇੰਟ ਕਮਿਸ਼ਨਰ ਨੇ ਕਰਦਾਤਾਵਾਂ ਨੁੰ ਅਪੀਲ ਕੀਤੀ ਕਿ ਉੁਹ ਆਪਣੀ ਰਿਟਰਨ 31 ਮਾਰਚ ਤੱਕ ਭਰਨ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਪ੍ਰੇਸਾyਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੇਸ਼ ਦੀ ਤਰੱਕੀ ਵਿਚ ਸਹਿਯੋਗ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ ਏ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਤਾਇਲ, ਸੀ ਏ ਕਪਿਲ ਦੇਵ, ਸੀ ਏ ਰਵਿੰਦਰ ਪੁਰੀ, ਸੀ ਏ ਤੇ ਐਡਵੋਕੇਟ ਵੀ ਵੀ ਵਰਮਾਂ, ਐਡਵੋਕੇਟ ਅਸ਼ਵਨੀ ਅਬਰੋਲ, ਐਡਵੋਕੇਟ ਰਣਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਤੇ ਇਨਕਮ ਟੈਕਸ ਵਿਭਾਗ ਦੇ ਕਰਮਚਾਰੀ ਹਾਜਰy ਸਨ।