ਡਾ. ਬਲਵੀਰ ਸਿੰਘ ਦੇ ਸਿਹਤ ਮੰਤਰੀ ਬਨਣ ਤੇ ਡਾਕਟਰੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ: ਡਾ. ਭੁੱਲਰ
ਪਟਿਆਲਾ, 08 ਜਨਵਰੀ 2023
ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਡਾ. ਬਲਵੀਰ ਸਿੰਘ ਦੇ ਕੈਬਨਿਟ ਮੰਤਰੀ ਬਨਣ ਤੇ ਪੰਜਾਬ ਭਰ ਦੇ ਡਾਕਟਰੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਅਤੇ ਵੱਖ ਵੱਖ ਡਾਕਟਰ ਆਗੂਆਂ ਵਲੋਂ ਡਾ. ਬਲਵੀਰ ਸਿੰਘ ਨੂੰ ਸਿਹਤ ਤੇ ਪ੍ਰੀਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਾ ਮੰਤਰਾਲਾ ਦੇਣ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਮੈਡੀਕਲ ਅਤੇ ਡੈਂਟਲ ਟੀਚਰਜ ਐਸੋਸੀਏਸ਼ਨ ਦੇ ਸਾਬਕਾ ਰਾਜਸੀ ਪ੍ਰਧਾਨ ਅਤੇ ਪੰਜਾਬ ਐਲੋਪੈਥਿਕ ਸਪੈਸ਼ਲਿਸਟਸ ਐਸੋਸੀਏਸ਼ਨ ਦੇ ਸਟੇਟ ਕਨਵੀਨਰ ਡਾ. ਡੀ. ਐਸ. ਭੁੱਲਰ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਕੀਤਾ ਗਿਆ ਹੈ।ਡਾ. ਭੁੱਲਰ ਅਨੁਸਾਰ ਡਾ. ਬਲਵੀਰ ਸਿੰਘ ਦਾ ਸਿਹਤ ਅਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਇੱਕ ਲੰਬੇ ਅਰਸੇ ਦਾ ਤਜਰਬਾ ਹੈ ਅਤੇ ਰਾਜ ਵਿੱਚ ਸਿਹਤ ਤੇ ਮੈਡੀਕਲ ਸਿੱਖਿਆ ਸੁਧਾਰਾਂ ਵਿੱਚ ਉਨਾਂ੍ਹ ਦਾ ਅਹਿਮ ਯੋਗਦਾਨ ਰਹੇਗਾ।
ਇਸ ਦੇ ਨਾਲ ਹੀ ਉਹ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਡਾਕਟਰੀ ਭਾਈਚਾਰੇ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਾਰਗਿਰ ਸਿੱਧ ਹੋਣਗੇ। ਡਾ. ਭੁੱਲਰ ਵਲੋਂ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਡਾ.ਦਰਸ਼ਨਜੀਤ ਸਿੰਘ ਵਾਲੀਆ, ਡਾ. ਹਰਦੀਪ ਸਿੰਘ ਮਾਨ, ਡਾ. ਰਾਜੇਸ਼ ਬੱਧਨ, ਡਾ. ਓਮ ਪ੍ਰਕਾਸ਼ ਸ਼ਰਮਾ ਅਤੇ ਹੋਰ ਡਾਕਟਰਾਂ ਸਮੇਤ ਡਾ. ਬਲਵੀਰ ਸਿੰਘ ਨੂੰ ਸਰਕਰ ਹਾਊਸ ਪਟਿਆਲਾ ਵਿਖੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਵਧਾਈ ਦਿੱਤੀ ਗਈ।
ALSO READ