ਡੀਸਿਲਟਿੰਗ ਦੇ ਨਾਮ ਤੇ ਸੱਤਲੁਜ ਦਰਿਆ ਵਿੱਚ ਮਾਈਨਿੰਗ ਨਹੀਂ ਹੋਣ ਦੇਣਾ ਦਾ ਕੀਤਾ ਐਲਾਨ; ਮਹਾਂ ਪੰਚਾਇਤ ਵਿੱਚ ਨੌਜਵਾਨਾਂ ਨੇ ਫੂਕੀ ਨਵੀਂ ਰੂਹ

203

ਡੀਸਿਲਟਿੰਗ ਦੇ ਨਾਮ ਤੇ ਸੱਤਲੁਜ ਦਰਿਆ ਵਿੱਚ ਮਾਈਨਿੰਗ ਨਹੀਂ ਹੋਣ ਦੇਣਾ ਦਾ ਕੀਤਾ ਐਲਾਨ; ਮਹਾਂ ਪੰਚਾਇਤ ਵਿੱਚ ਨੌਜਵਾਨਾਂ ਨੇ ਫੂਕੀ ਨਵੀਂ ਰੂਹ

ਬਹਾਦਰਜੀਤ ਸਿੰਘ / ਨੰਗਲ ,18 ਸਤੰਬਰ, 2022
ਅੱਜ ਨਜ਼ਦੀਕੀ ਪਿੰਡ ਹੇਠਲੀ ਦੜੋਲੀ ਦੇ ਕਮਿਉਨਿਟੀ ਸੈਂਟਰ ਵਿੱਚ ਸੱਤਲੁਜ ਦਰਿਆ ਵਿਚੋਂ ਡੀਸਿਲਟਿੰਗ ਦੇ ਨਾਮ ਹੋਣ ਜਾ ਰਹੀ ਮਾਇਨਿੰਗ ਦੇ ਖਿਲਾਫ ਇਲਾਕਾ ਸੰਘਰਸ਼ ਕਮੇਟੀ ਵੱਲੋਂ ਮਹਾਂ ਪੰਚਾਇਤ ਕੀਤੀ ਗਈ। ਇਸ ਪੰਚਾਇਤ ਵਿੱਚ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਸੰਘਰਸ਼ ਵਿੱਚ ਨਵੀਂ ਰੂਹ ਫੂਕੀ।

ਇਸ ਮੌਕੇ ਤੇ ਇਲਾਕਾ ਸੰਘਰਸ਼ ਕਮੇਟੀ ਨੇ ਹਾਜ਼ਰ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਜ਼ਮੀਨਾਂ, ਜਮੀਰਾਂ,ਪੁੱਤ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਡੀਸਿਲਟਿੰਗ ਦੇ ਨਾਮ ਕੀਤੀ ਜਾ ਰਹੀ ਮਾਇਨਿੰਗ ਦਾ ਵਿਰੋਧ ਕਰਨ। ਸੱਤਲੁਜ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਲਟ ਨਹੀਂ ਹੈ।ਇਹ ਤਾਂ ਸਿਰਫ ਮਾਇਨਿੰਗ ਮਾਫੀਆ ਨੂੰ ਸੱਤਲੁਜ ਦਰਿਆ ਵਿਚੋਂ ਪੱਥਰ ਨੂੰ ਲੁੱਟਣ ਦਾ ਜ਼ਰੀਆ ਬਣਾ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਲਾਕੇ ਦਾ ਵਿਧਾਇਕ ਕੈਬਨਿਟ ਮੰਤਰੀ ਹੈ। ਜਿਸ ਕੋਲ ਮਾਈਨਿੰਗ ਵਿਭਾਗ ਵੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਮੰਤਰੀ ਮਾਇਨਿੰਗ ਦਾ ਵਿਰੋਧ ਹੀ ਨਹੀਂ ਸੀ ਕਰਦਾ ਸਗੋਂ ਆਪ ਦੀ ਸਰਕਾਰ ਸੱਤਾ ਤੇ ਆਉਣ ਬਾਅਦ ਮਾਇਨਿੰਗ ਮੁਕੰਮਲ ਤੌਰ ਤੇ ਬੰਦ ਕਰਨ ਦਾ ਵਾਅਦਾ ਕਰਦਾ ਸੀ। ਪਰ ਹੁਣ ਮੰਤਰੀ ਸਾਹਿਬ ਆਪਣੇ ਵਾਅਦੇ ਤੋਂ ਭੱਜ ਰਿਹਾ ਹੈ।

ਕਮੇਟੀ ਮੈਂਬਰਾਂ ਨੇ ਖਚਾਖਚ ਭਰੇ ਹਾਲ ਵਿਚ ਐਲਾਨ ਕੀਤਾ ਕਿ ਸੱਤਲੁਜ ਦਰਿਆ ਵਿੱਚ ਕਾਨੂੰਨੀ ਗੈਰ ਕਾਨੂੰਨੀ ਮਾਇਨਿੰਗ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਗੇ।

ਡੀਸਿਲਟਿੰਗ ਦੇ ਨਾਮ ਤੇ ਸੱਤਲੁਜ ਦਰਿਆ ਵਿੱਚ ਮਾਈਨਿੰਗ ਨਹੀਂ ਹੋਣ ਦੇਣਾ ਦਾ ਕੀਤਾ ਐਲਾਨ; ਮਹਾਂ ਪੰਚਾਇਤ ਵਿੱਚ ਨੌਜਵਾਨਾਂ ਨੇ ਫੂਕੀ ਨਵੀਂ ਰੂਹ-Photo courtesy-Internet

ਇਸ ਮੌਕੇ ਤੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ, ਟਿੱਕਾ ਜਸਵੀਰ ਚੰਦ ਭਲਾਣ, ਵਿਸ਼ਾਲ ਸੈਣੀ, ਕਾਮਰੇਡ ਸੁਰਜੀਤ ਸਿੰਘ ਢੇਰ, ਸਰਬਨ ਸਿੰਘ ਦੜੋਲੀ, ਜਸਪਾਲ ਸਿੰਘ ਫੋਜੀ, ਮੋਤੀ ਲਾਲ, ਰਘਬੀਰ ਸਿੰਘ ਦਰਸ਼ੀ,ਹਰੀ ਚੰਦ ਗੋਹਲਨੀ, ਦਵਿੰਦਰ ਨੰਗਲੀ, ਸੁਖਦੇਵ ਸਿੰਘ ਨੰਗਲ, ਮਨੋਹਰ ਲਾਲ ਸਰਪੰਚ, ਡਾਕਟਰ ਅੱਛਰ ਸ਼ਰਮਾ, ਪ੍ਰਵੇਜ਼ ਸੋਨੀ, ਡਾਕਟਰ ਰਵਿੰਦਰ ਨਾਥ ਦੀਵਾਨ, ਵਿਨੋਦ ਭੱਟੀ, ਜੈਮਲ ਸਿੰਘ ਭੜੀ, ਮਾਸਟਰ ਗੁਰਨਾਇਬ ਸਿੰਘ ਜੈਤੇਵਾਲ, ਨਿਤਿਨ ਨੰਦਾ, ਜਥੇਦਾਰ ਮੋਹਨ ਸਿੰਘ ਢਾਹੇ,ਰਾਜ ਕੁਮਾਰ ਦੜੋਲੀ,ਚਰਨ ਦਾਸ ਸਲੂਰੀਆ ਨੇ ਆਪਣੇ ਆਪਣੇ ਵਿਚਾਰ ਰੱਖੇ।

ਇਸ ਮੌਕੇ ਤੇ ਸਰਬਨ ਸਿੰਘ ਕਲਿੱਤਰਾ, ਅਵਤਾਰ ਚੰਦ, ਗੁਰਬਖਸ਼ ਸਿੰਘ, ਮਨਮੋਹਨ ਸਿੰਘ ਰਾਣੂੰ, ਮਹਿੰਦਰ ਸਿੰਘ ਦੜੋਲੀ, ਸਰਪੰਚ ਹਰਪਾਲ ਸਿੰਘ ਭੱਲੜੀ, ਸਤਵਿੰਦਰ ਸਿੰਘ, ਬਲਵੀਰ ਸਿੰਘ ਮਹਿੰਦਪੁਰ, ਇੰਦਰਜੀਤ ਸਿੰਘ ਫੋਜੀ, ਸ਼ਮਸ਼ੇਰ ਸਿੰਘ ਸ਼ੇਰਾ, ਚਰਨਜੀਤ ਸਿੰਘ, ਦਰਸ਼ਨ ਸਿੰਘ ਕਲਿੱਤਰਾ, ਪਟਵਾਰੀ ਬੇਲਾ ਸਮੇਤ ਪਿੰਡਾਂ ਦੇ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ।