ਤਰਨਜੀਤ ਸੰਧੂ ਦੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਿਯੁੱਕਤ ਹੋਣ ਦਾ ਸਿੱਖਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ : ਪ੍ਰੋ. ਬਡੂੰਗਰ

224

ਤਰਨਜੀਤ ਸੰਧੂ ਦੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਿਯੁੱਕਤ ਹੋਣ ਦਾ  ਸਿੱਖਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ : ਪ੍ਰੋ. ਬਡੂੰਗਰ

ਪਟਿਆਲਾ, 29 ਜਨਵਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਿਯੁੱਕਤ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਧੂ ਦੇ  ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਿਯੁੱਕਤ ਹੋਣ ਨਾਲ ਉਥੇ ਵਸਦੇ ਸਿੱਖਾਂ ਖਾਸ ਕਰ ਪੰਜਾਬੀਆਂਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਲਝਾਉਣ ਵਿਚ ਸਾਰਥਿਕ ਤੋਰ ਤੇ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਦੇ 1988 ਬੈਚ ਦੇ ਅਧਿਕਾਰੀ  ਸੰਧੂ ਇਸ ਤੋਂ ਪਹਿਲਾਂ ਸ਼੍ਰੀਲੰਕਾਂ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾ ਨਿਭਾਈਆਂ ।

ਤਰਨਜੀਤ ਸੰਧੂ ਦੇ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁੱਕਤ ਹੋਣ ਦਾ  ਸਿੱਖਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ : ਪ੍ਰੋ. ਬਡੂੰਗਰ 

ਪ੍ਰੋ. ਬਡੂੰਗਰ ਨੇ  ਕਿਹਾ ਕਿ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਿਯੁੱਕਤ ਹੋਣ ਨਾਲ ਅਮਰੀਕਾ ਤੇ ਭਾਰਤ ਦੀ ਸਾਂਝੇਦਾਰੀ ਵਿਚ ਹੋਰ ਵਾਧਾ ਹੋਵੇਗਾ।