ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਣੇ 9 ਕੋਂਸਲਰ ‘ਆਪ’ ਵਿੱਚ ਸ਼ਾਮਲ

276

ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਣੇ 9 ਕੋਂਸਲਰ ‘ਆਪ’ ਵਿੱਚ ਸ਼ਾਮਲ

ਬਹਾਦਰਜੀਤ ਸਿੰਘ/ਸ੍ਰੀ ਅਨੰਦਪੁਰ ਸਾਹਿਬ 4 ਅਗਸਤ,2023

ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਸਣੇ 9 ਕੋਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਹਰਜੋਤ ਬੈਂਸ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੀ ਕੋਂਸਲ ਦੇ ਇਨ੍ਹਾਂ ਕੋਸਲਰਾਂ ਨੇ ਅੱਜ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ, ਜਿਨ੍ਹਾਂ ਦਾ ਕੈਬਨਿਟ ਮੰਤਰੀ ਹਰਜੋਤ ਬੈਸ ਨੇ ਸਿਰਾਪਾਓ ਪਾ ਕੇ ਸਨਮਾਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਅਤੇ ਲੋਕ ਪੱਖੀ ਫੈਸਲੇ ਲੈਣ ਨਾਲ ਪ੍ਰਭਾਵਿਤ ਕੋਂਸਲਰਾਂ ਨੇ ਅੱਜ ਰੰਗਲੇ ਪੰਜਾਬ ਦੀ ਮੁਹਿੰਮ ਵਿੱਚ ਸਾਥ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ।

ਅੱਜ ਦਿਨ ਭਰ ਸ੍ਰੀ ਅਨੰਦਪੁਰ ਸਾਹਿਬ ਨਗਰ ਕੋਂਸਲ ਦੇ ਕੋਂਸਲਰਾਂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਬਣੀਆਂ ਰਹੀਆਂ, ਜਦੋਂ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਕੁੱਲ 9 ਕੋਂਸਲਰ ਨੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਦੀ ਰਹਿਨੁਮਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਦੀ ਗਤੀ ਨੂੰ ਵੱਡਾ ਹੁਲਾਰਾ ਮਿਲੇਗਾ। ਪ੍ਰਧਾਨ ਸਮੇਤ ਸਾਰੇ ਕੋਂਸਲਰ ਅੱਜ ਰਾਜਧਾਨੀ ਚੰਡੀਗੜ ਵਿਚ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਤੇ ਪਹੁੰਚੇ ਉਨ੍ਹਾਂ ਨਾਲ ਸ਼ਹਿਰ ਦੇ ਪਤਵੰਤੇ ਨਾਗਰਿਕ ਵੀ ਮੋਜੂਦ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਜਿਕਰਯੋਗ ਵਿਕਾਸ ਅਤੇ ਲੋਕਾਂ ਨੂੰ ਰਿਆਇਤਾ ਦੇਣ ਲਈ ਕੀਤੇ ਜਾ ਰਹੇ ਵੱਡੇ ਫੈਸਲਿਆਂ ਅਤੇ ਗੁਰੂ ਨਗਰੀ ਦੇ ਸਰਵਪੱਖੀ ਵਿਕਾਸ ਨੂੰ ਪ੍ਰਮੁੱਖਤਾ ਦਿੰਦੇ ਹੋਏ ਇਨ੍ਹਾਂ ਕੋਂਸਲਰਾਂ ਨੇ ਪ੍ਰਧਾਨ ਸਮੇਤ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਵਿੱਚ ਅੱਜ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕੀਤੀ। ਜਿਸ ਨਾਲ ਚਿਰਾਂ ਤੋਂ ਇਲਾਕੇ ਵਿੱਚ ਚੱਲ ਰਹੀਆਂ ਚਰਚਾਵਾ ਨੂੰ ਵਿਰਾਮ ਮਿਲ ਗਿਆ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਚਹੁਮੁੱਖੀ ਵਿਕਾਸ ਦਾ ਰਾਹ ਪੱਧਰਾ ਹੋ ਗਿਆ।

ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਣੇ 9 ਕੋਂਸਲਰ ‘ਆਪ’ ਵਿੱਚ ਸ਼ਾਮਲ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੁਣ ਕੋਂਸਲਰਾਂ ਦੀ ਟੀਮ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਨੇ ਪ੍ਰਧਾਨ ਸਮੇਤ ਸਾਮਲ ਹੋਏ ਸਮੂਹ ਕੋਂਸਲਰਾਂ ਦਾ ਸਵਾਗਤ ਕੀਤਾ ਹੈ। ਅੱਜ ਜਿਹੜੇ ਕੋਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਉਨ੍ਹਾਂ ਵਿੱਚ ਨਗਰ ਕੋਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਵਾਰਡ ਨੰ:9, ਕੋਂਸਲਰ ਦਲਜੀਤ ਸਿੰਘ ਕੈਂਥ ਵਾਰਡ ਨੰ:6, ਕੋਂਸਲਰ ਪਰਮਵੀਰ ਸਿੰਘ ਰਾਣਾ ਵਾਰਡ ਨੰ:8, ਕੋਂਸਲਰ ਬਿਕਰਮਜੀਤ ਸਿੰਘ ਵਾਰਡ ਨੰ:10 , ਕੋਂਸਲਰ ਬਲਵੀਰ ਕੌਰ ਵਾਰਡ ਨੰ:11, ਕੋਂਸਲਰ ਰੀਟਾ ਵਾਰਡ ਨੰ: 12, ਕੋਂਸਲਰ ਮਨਪ੍ਰੀਤ ਕੌਰ ਅਰੋੜਾ ਵਾਰਡ ਨੰ:3, ਕੋਂਸਲਰ ਪ੍ਰਵੀਨ ਕੋਂਸ਼਼ਲ ਵਾਰਡ ਨੰ: 5, ਕੋਂਸਲਰ ਗੁਰਪ੍ਰੀਤ ਕੌਰ ਵਾਰਡ ਨੰ:7 ਸ਼ਾਮਲ ਹੋਏ ਹਨ।