ਪਟਿਆਲਾ ਜ਼ਿਲ੍ਹੇ ਦਾ ਅੱਜ ਦਾ ਕੋਵਿਡ ਅਪਡੇਟ ; ਸੋਮਵਾਰ ਨੂੰ ਨਹੀ ਹੋਵੇਗਾ ਕੋਵਿਡ ਟੀਕਾਕਰਨ : ਸਿਵਲ ਸਰਜਨ

183

ਪਟਿਆਲਾ ਜ਼ਿਲ੍ਹੇ ਦਾ ਅੱਜ ਦਾ ਕੋਵਿਡ ਅਪਡੇਟ ; ਸੋਮਵਾਰ ਨੂੰ ਨਹੀ ਹੋਵੇਗਾ ਕੋਵਿਡ ਟੀਕਾਕਰਨ  : ਸਿਵਲ ਸਰਜਨ

ਪਟਿਆਲਾ  29  ਅਗਸਤ  (           )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 451 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 8,61,976 ਹੋ ਗਈ ਹੈ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 30 ਅਗਸਤ ਦਿਨ ਸੌਮਵਾਰ ਨੂੰ ਵੈਕਸੀਨ ਨਾ ਹੋਣ ਕਾਰਣ ਕੋਵਿਡ ਟੀਕਾਕਰਣ ਨਹੀ ਹੋਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਨਹੀ ਲਗਾਈ ਜਾਵੇਗੀ।

ਅੱਜ ਜਿਲੇ ਵਿੱਚ ਪ੍ਰਾਪਤ 2798  ਕੋਵਿਡ ਰਿਪੋਰਟਾਂ ਵਿਚੋਂ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ ।ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48809 ਹੀ ਹੈ ,ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 03 ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47436 ਹੋ ਗਈ ਹੈ।ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 28 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।ਡਾ. ਪ੍ਰਿੰਸ ਸੌਢੀ ਨੇਂ ਕਿਹਾ ਕਿ ਅਜਿਹਾ ਜਿਲ੍ਹੇ ਵਿੱਚ ਪੰਜਵੀ ਵਾਰੀ ਹੋ ਰਿਹਾ ਹੈ ਜਦੌਂ ਜਿਲ੍ਹੇ ਵਿੱਚ ਕੋਈ ਵੀ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ।ਜੋ ਕਿ ਜਿਲ੍ਹੇ ਲਈ ਰਾਹਤ ਭਰੀ ਖਬਰ ਹੈ ।

ਪਟਿਆਲਾ ਜ਼ਿਲ੍ਹੇ ਦਾ ਅੱਜ ਦਾ ਕੋਵਿਡ ਅਪਡੇਟ ; ਸੋਮਵਾਰ ਨੂੰ ਨਹੀ ਹੋਵੇਗਾ ਕੋਵਿਡ ਟੀਕਾਕਰਨ : ਸਿਵਲ ਸਰਜਨ

ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਮਾਈਕਰੋਕੰਟੈਨਮੈਂਟ ਪਿੰਡ ਮਵੀਸੱਪਾ ਵਿਖੇ ਕੋਵਿਡ ਸਥਿਤੀ ਪੁਰੀ ਤਰਾ ਕੰਟਰੋਲ ਵਿੱਚ ਹੈ ਅਤੇ ਉਥੇ ਕੋਈ ਵੀ ਕੋਵਿਡ ਲੱਛਣ ਵਾਲੇ ਵਿਅਕਤੀ ਨਹੀ ਪਾਏ ਗਏ।ਅੱਜ ਵੀ ਕੰਟੈਕਟ ਟਰੇਸਿੰਗ ਦੋਰਾਣ ਪਿੰਡ ਵਿਚੌਂ 40 ਹੋਰ ਕੋਵਿਡ ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1354 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,92,854 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,809 ਕੋਵਿਡ ਪੋਜਟਿਵ, 8,43,198 ਨੈਗੇਟਿਵ ਅਤੇ ਲਗਭਗ 847 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।