ਪਟਿਆਲਾ ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ

249

ਪਟਿਆਲਾ ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ

ਪਟਿਆਲਾ 8 ਜੂਨ  (          )

ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ 351 ਪੈਡਿੰਗ ਸੈਂਪਲਾ ਦੀ ਰਿਪੋਰਟਾਂ ਵਿਚੋ 341 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ ਬਾਕੀ ਸਂੈਂਪਲਾ ਦੀ ਰਿਪੋਰਟ ਦੇਰ ਰਾਤ ਆਏਗੀ।ਉਹਨਾਂ ਦੱਸਿਆਂ ਕਿ ਜਿਲੇ ਦੇ ਇੱਕ ਪੋਜਟਿਵ ਕੇਸ ਦੀ ਸੁਚਨਾ ਸਿਵਲ ਸਰਜਨ ਅੰਬਾਲਾ ਤੋਂ ਪ੍ਰਾਪਤ ਹੋਈ ਹੈ।

ਪੋਜਟਿਵ ਕੇਸ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਆਗਰਾ ਤੋਂ ਆਪਣੇ ਪਰਿਵਾਰ ਸਮੇਤ ਪਿੰਡ ਖਡੋਲੀ ਬਲਾਕ ਕਾਲੋਮਾਜਰਾ ਵਿਖੇ ਆਪਣੇ ਸਹੁਰੇ ਘਰ ਆਇਆਂ 45 ਸਾਲਾ ਵਿਅਕਤੀ ਜੋ ਕਿ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿਖੇ ਗਿਆ ਸੀ, ਦਾ ਸਿਵਲ ਹਸਪਤਾਲ ਅੰਬਾਲਾ ਵਿਖੇ ਕਰੋਨਾ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਆਇਆ ਹੈ, ਜਿਸ ਦੀ ਸੂਚਨਾ ਸਿਵਲ ਸਰਜਨ ਅੰਬਾਲਾ ਵੱਲੋ ਪ੍ਰਾਪਤ ਹੋਈ ਹੈ।

ਉਹਨਾਂ ਜਿਲੇ ਵਿਚ ਹੋਟਲਾ ਅਤੇ ਵਪਾਰਕ ਅਦਾਰਿਆਂ ਦੇ ਮਾਲਕਾ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਵਪਾਰਕ ਅਦਾਰੇ ਵਿਚ ਜਿੰਨੀ ਵੀ ਲੇਬਰ ਬਾਹਰੀ ਰਾਜਾ ਤੋਂ ਕੰਮ ਕਾਜ ਲਈ ਆ ਰਹੀ ਹੈ ,ਉਹ ਇਸ ਦੀ ਸੂਚਨਾ ਜਿਲਾ ਸਿਹਤ ਵਿਭਾਗ ਨੂੰ ਕੰਟਰੋਲ ਰੂਮ ਨੰਬਰ 0175- 5128793 ਜਾਂ 0175-5127793 ਤੇਂ ਜਰੂਰ ਦੇਣ ਤਾਂ ਜੋ ਉਹਨਾਂ ਦੇ ਕੋਵਿਡ ਸਬੰਧੀ ਸੈਂਪਲਿੰਗ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸੂਚਨਾ ਛੁਪਾਉਣ ਵਾਲੇ ਅਦਾਰੇ ਖਿਲਾਫ ਡਿਜਾਸਟਰ ਮਨੈਜਮੈਂਟ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਗਾਈਡਲਾਈਨਜ ਅਨੁਸਾਰ ਕੋਵਿਡ ਤੋਂ ਬਚਣ ਲਈ ਜਨਤਕ ਥਾਵਾਂ ਅਤੇ ਵਾਹਨ ਚਲਾਉਂਦੇੇ ਜਾਂ ਸਫਰ ਕਰਦੇ  ਹੋਏ ਮਾਸਕ ਪਾਉਣਾ ਅਤੀ ਜਰੂਰੀ ਹੈ, ਉਲਘੰਣਾ ਕਰਨ ਤੇਂ ਗਾਈਡਲਾਈਨਜ ਅਨੁਸਾਰ ਜੁਰਮਾਨਾ ਹੋਵੇਗਾ।

ਪਟਿਆਲਾ ਜਿਲੇ ਵਿਚ ਦੋ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ
Covid 19

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱੱਸਿਆਂ ਕਿ ਪੋਜਟਿਵ ਆਏ ਕੇਸ ਨੂੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਕੰਟੈਕਟ ਟਰੇਸਿੰਗ ਕਰਕੇ ਸੰਪਰਕ ਵਿਚ ਆਏ ਵਿਅਕਤੀਆ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਹਰਪਾਲਪੁਰ ਬਲਾਕ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਕਰੋਨਾ ਤੋਂ ਠੀਕ ਹੋਣ ਤੇਂ ਗਾਈਡਲਾਈਨ ਅਨੁਸਾਰ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 116 ਹੋ ਗਈ ਹੈ।

ਪਟਿਆਲਾ ਜਿਲੇ ਵਿਚ ਇੱਕ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ Iਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 652 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ  ਆਦਿ  ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8776 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 143 ਕੋਵਿਡ ਪੋਜਟਿਵ, 7950 ਨੈਗਟਿਵ ਅਤੇ 673 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਤਿੰਨ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 116 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 24 ਹੈ ।