ਪਟਿਆਲਾ ਜਿਲੇ ਵਿਚ ਹੁਣ ਤੱਕ 69 ਸ਼ਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਲਏ ਸੈਂਪਲਾ ਵਿਚੋ ਇੱਕ ਪੋਜਟਿਵ, 60 ਨੈਗਟਿਵ ;ਸਿਵਲ ਸਰਜਨ
ਪਟਿਆਲਾ 6 ਅਪ੍ਰੈਲ ( )
ਕਰੋਨਾ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਬੀਤੇ ਦਿਨੀ ਰਾਜਿੰਦਰਾ ਹਸਪਤਲਾ ਵਿਚ ਕਰੋਨਾ ਜਾਂਚ ਲਈ ਦਾਖਲ ਪੰਜ ਮਰੀਜਾ ਦੇ ਲਏ ਸੈਂਪਲਾ ਦੀ ਰਿਪੋਰਟ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ ਅਤੇ ਅੱਜ 3 ਹੋਰ ਸ਼ਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ।ਉਹਨਾਂ ਕਿਹਾ ਕਿ ਜਿਲੇ ਵਿਚ ਹੁਣ ਤੱਕ ਕੁੱਲ 69 ਸ਼ਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ ਜਿਸ ਵਿਚੋ 60 ਨੈਗਟਿਵ ਪਾਏ ਗਏ ਹਨ ਇੱਕ ਪੋਜਟਿਵ ਆਇਆ ਹੈ ਅਤੇ 8 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋ ਸ਼ਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਕਿਸੇ ਕਿਸਮ ਦੀ ਢਿੱਲ ਨਹੀ ਵਰਤੀ ਜਾ ਰਹੀ, ਬਲਕਿ ਸ਼ਕੀ ਮਰੀਜ ਦੀ ਸੂਚਨਾ ਪ੍ਰਾਪਤ ਹੋਣ ਤੇਂ ਰੈਪਿਡ ਰੈਸਪੋਂਸ ਟੀਮਾਂ ਵੱਲੋ ਤੁਰੰਤ ਮਰੀਜ ਨਾਲ ਸੰਪਰਕ ਕਰਕੇ ਮਰੀਜ ਦੀ ਸਿਹਤ ਜਾਂਚ ਕਰਨ ਉਪਰਾਂਤ ਲੋੜਵੰਦ ਮਰੀਜਾਂ ਨੂੰ ਐੰਬੂਲੈਂਸ ਰਾਹੀ ਕਰੋਨਾ ਜਾਂਚ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਸਾਰੇ ਸਰਕਾਰੀ ਹਸਪਤਾਲਾਂ ਨੂੰ ਓ.ਪੀ.ਡੀ. ਤੋਂ ਬਾਹਰ ਬਣਾਏ ਫਲੂ/ ਸਕਰੀਂਿਨੰਗ ਕਾਰਨਰ ਨੂੰ ਹੋਰ ਮਜਬੂਤ ਬਣਾਉਣ ਦੇ ਨਿਰਦੇਸ਼ ਦਿੰਦੇ ਕਿਹਾ ਕਿ ਹਸਪਤਾਲਾ ਵਿਚ ਮਰੀਜ ਦੇ ਅੰਦਰ ਆਉਣ ਤੋਂ ਪਹਿਲਾ ਫਲੂ ਜਾਂ ਖਾਂਸੀ ਬੁਖਾਰ ਲਈ ਸਕਰੀਨ ਕਰਨਾ ਜਰੂੁਰੀ ਬਣਾਇਆ ਜਾਵੇ ਤਾਂ ਜੋ ਫਲੁੂ ਵਾਲੇ ਮਰੀਜਾਂ ਤੋਂ ਦੁਸਰੇ ਮਰੀਜਾਂ ਨੂੰ ਹੋਣ ਵਾਲੀ ਲਾਗ ਨੂੰ ਰੋਕਿਆ ਜਾ ਸਕੇ ਅਤੇ ਮਰੀਜਾਂ ਵੱਲੋ ਹਸਪਤਾਲ ਵਿਚ ਦਾਖਲ ਹੋਣ ਤੋੋਂ ਪਹਿਲਾ ਸਾਬਣ ਪਾਣੀ ਨਾਲ ਹੱਥ ਧੋਣਾਂ ਯਕੀਨੀ ਬਣਾਇਆ ਜਾਵੇ।
ਉਹਨਾਂ ਕਿਹਾ ਕਿ ਇਹਨਾਂ ਫਲੂ / ਸਕਰੀਨਿੰਗ ਕਾਰਨਰ ਵਿਚ ਤਾਇਨਾਤ ਡਾਕਟਰਾਂ ਵੱਲੋ ਸਾਹ ਆਉਣ ਵਿਚ ਦਿੱਕਤ , ਖਾਂਸੀ ,ਜੁਕਾਮ , ਬੁਖਾਰ ਵਾਲੇ ਮਰੀਜਾਂ ਨੂੰ ਅੱਲਗ ਕਰਕੇ ਉਹਨਾਂ ਦਾ ਗਾਈਡ ਲਾਈਨ ਅਨੁਸਾਰ ਇਲਾਜ ਕੀਤਾ ਜਾਵੇ।ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਡਾਇਰੈਕਟੋਰੇਟ ਸਿਹਤ ਵਿਭਾਗ ਵੱਲੋ ਜਿਲਾ ਹਸਪਤਾਲਾ ,ਸਬ ਡਵੀਜਨ ਅਤੇ ਕਮਿਉਨਿਟੀ ਸਿਹਤ ਕੇਂਦਰਾ ਵਿਚ ਆਈਸੋਲੇਸ਼ਨ ਵਾਰਡ ਵਿਚ ਕੋਵਿਡ 19 ਦੇ ਮਰੀਜਾਂ ਦੀ ਦੇਖ ਭਾਲ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਲਈ ਇੱਕ ਆਨ ਲਾਈਨ ਟਰੇਨਿੰਗ ਦਾ ਆਯੋਜਨ ਕੀਤਾ ਗਿਆ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ , ਨੋਡਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋ ਆਪਣੀਆਂ ਆਪਣੀਆਂ ਸਿਹਤ ਸੰਸਥਾਂਵਾ ਵਿਚ ਇਹ ਆਲ ਲਾਈਨ ਟਰੇਨਿੰਗ ਅਟੈਂਡ ਕੀਤੀ ਗਈ।ਜੋ ਕਿ ਸਟਾਫ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ।