ਪਟਿਆਲਾ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਹੈ- ਡਾ. ਮਲਹੋਤਰਾ

193

ਪਟਿਆਲਾ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਹੈ- ਡਾ. ਮਲਹੋਤਰਾ

ਪਟਿਆਲਾ 24 ਮਈ  (          ) 

ਪਟਿਆਲਾ ਜਿਲੇ ਵਿਚ ਅੱਜ ਕੋਈ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਭੇਜੇ 155 ਸੈਂਪਲਾ ਦੀ ਲੈਬ ਵਿਚੋ ਆਈ ਰਿਪੋਰਟ ਅਨੁਸਾਰ ਸਾਰੇ ਹੀ ਸੈਂਪਲਾ  ਦੀ ਰਿਪੋਰਟ ਕੋੋਵਿਡ ਨੈਗੇਟਿਵ ਆਈ ਹੈ ਅਤੇ ਅੱਜ ਜਿਲੇ ਵਿਚ ਅੱਜ ਕੋਈ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ। ਜੋ ਕਿ ਜਿਲੇ ਲਈ ਰਾਹਤ ਭਰੀ ਖਬਰ ਹੈ। ਉਹਨਾਂ ਦੱਸਿਆਂ ਕਿ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਹੈ।

ਉਹਨਾਂ ਦਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 69 ਸੈਂਪਲ ਲਏ ਗਏ ਹਨ ।ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ / ਲੇਬਰ, ਫਲੂ ਕਾਰਨਰਾਂ,ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ ਅਤੇ ਬੀਤੇ ਦਿਨੀ ਪੋਜਟਿਵ ਆਏ ਤਿੰਨ ਵਿਅਕਤੀਆਂ ਦੇ ਨੇੜੇ ਦੇ ਸੰਪਰਕ ਵਿਚ ਆਏ 22 ਵਿਅਕਤੀਆਂ ਦੇ ਕੋਵਿਡ ਜਾਂਚ ਲਈ ਸੈਂਪਲ ਵੀ ਸ਼ਾਮਲ ਹਨ।ਜਿਹਨਾਂ ਦੀ ਜਾਂਚ ਰਿਪੋਰਟ ਕੱਲ ਨੂੰ ਆਵੇਗੀ।ਉਹਨਾਂ ਕਿਹਾ ਕਿ ਪੋਜਟਿਵ ਵਿਅਕਤੀਆਂ ਦੇ ਕੋਵਿਡ ਜਾਂਚ ਲਈ ਹੋਰ ਨੇੜਲੇ  ਸੰਪਰਕਾਂ ਦੀ ਭਾਲ ਅਜੇ ਜਾਰੀ ਹੈ।

ਪਟਿਆਲਾ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 9 ਹੈ- ਡਾ. ਮਲਹੋਤਰਾ

ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਸ ਸਮੇਂ ਜਿਲੇ ਵਿਚ ਵਿਦੇਸ਼ਾ ਤੋਂ ਆਏ 100 ਦੇ ਕਰੀਬ ਯਾਤਰੁ ਜਿਹਨਾਂ ਨੂੰ ਜਿਲਾ ਪ੍ਰਸਾਸ਼ਣ ਵੱਲੋ ਬਣਾਏ ਗਏ ਏਕਾਂਤਵਾਸ ਵਿਚ 14 ਦਿਨਾਂ ਲਈ ਰੱਖਿਆ ਗਿਆ ਹੈ,ਦੀ ਸਿਹਤ ਜਾਂਚ ਅਤੇ ਨਿਗਰਾਨੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੀਤੀ ਜਾ ਰਹੀ ਹੈ,ਤਾਂ ਜੋ ਕਿਸੇ ਨੂੰ ਵੀ ਫਲੂ ਟਾਈਪ ਲੱਛਣ ਹੋਣ ਤੇਂ ਤੁਰੰਤ ਉਸ ਦੀ ਕੋਵਿਡ ਜਾਂਚ ਕਰਵਾਈ ਜਾ ਸਕੇ।ਉਹਨਾਂ ਕਿਹਾ ਕਿ ਫਲੁ ਟਾਈਪ ਲੱਛਣ ਨਾ ਹੋਣ ਤੇਂ ਵੀ 14 ਦਿਨ ਦੇ ਏਕਾਂਤਵਾਸ ਤੇਂ ਯਾਤਰੂਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ ਅਤੇ ਕੋਵਿਡ ਨੈਗੇਟਿਵ ਆਉਣ ਤੇਂ ਉਹਨਾਂ ਨੂੰ ਘਰ ਭੇਜ ਦਿਤਾ ਜਾਵੇਗਾ।ਜੇਕਰ ਕੋਈ ਕੋਵਿਡ ਪੋਜਟਿਵ ਆਉਂਦਾ ਹੈ ਤਾਂ ਗਾਈਡਲਾਈਨ ਅਨੁਸਾਰ ਉਸ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਕੇ ਇਲਾਜ ਕੀਤਾ ਜਾਵੇਗਾ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਜਿਲੇ ਵਿਚ ਹੁਣ ਤੱਕ ਕੋਵਿਡ ਜਾਂਚ ਸਬੰਧੀ 3388 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 111 ਕੋਵਿਡ ਪੋਜਟਿਵ ਹਨ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 3208 ਨੈਗਟਿਵ ਅਤੇ 69 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 100 ਕੇਸ ਠੀਕ ਹੋ ਚੁੱਕੇ ਹਨ।