ਪਟਿਆਲਾ ਜਿਲੇ ਵਿੱਚ ਕੋਰੋਨਾ ਰੁਕ ਨਹੀਂ ਰਿਹਾ ;ਕੋਵਿਡ ਪੋਜਟਿਵ ਕੇਸਾਂ ਵਿੱਚ ਦੁਬਾਰਾ ਵਾਧਾ

162

ਪਟਿਆਲਾ ਜਿਲੇ ਵਿੱਚ ਕੋਰੋਨਾ ਰੁਕ ਨਹੀਂ ਰਿਹਾ ;ਕੋਵਿਡ ਪੋਜਟਿਵ ਕੇਸਾਂ ਵਿੱਚ ਦੁਬਾਰਾ ਵਾਧਾ

ਪਟਿਆਲਾ, 15  ਫਰਵਰੀ (                    )

ਜਿਲੇ ਵਿੱਚ 24 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 710  ਦੇ ਕਰੀਬ ਰਿਪੋਰਟਾਂ ਵਿਚੋਂ 24 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,607 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 13 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,971 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 127 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 24 ਕੇਸਾਂ ਵਿਚੋਂ ਪਟਿਆਲਾ ਤੋਂ 16,ਨਾਭਾ ਤੋਂ 01, ਰਾਜਪੁਰਾ ਤੋਂ 02 ,ਬਲਾਕ ਸੁਤਰਾਣਾ ਤੋਂ 01 ,ਬਲਾਕ ਕੌਲੀ ਤੋਂ 01 ਅਤੇ ਬਲਾਕ ਦੁੱਧਣਸਾਧਾਂ ਤੋਂ 03 ਕੇਸ ਰਿਪੋਰਟ ਹੋਏ ਹਨ। ਇਹ ਪੋਜਟਿਵ ਕੇਸ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਮਰੀਜ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਲਾਹੋਰੀ ਗੇਟ,ਹੀਰਾ ਬਾਗ,ਮਾਲਵਾ ਕਲੋਨੀ,ਅਰਬਨ ਅਸਟੇਟ, ਪੁਰਾਣਾਲਾਲ ਬਾਗ ,ਉਪਕਾਰ ਨਗਰ,ਰਣਬੀਰ ਮਾਰਗ,ਗੁਰਬਖਸ਼ ਕਲੋਨੀ,ਲਹਿਲ ਕਲੋਨੀ,ਮਜੀਠੀਆਂ ਇਨਕਲੇਵ,ਰਾਜਪੁਰਾ ਦੇ ਸੰੰੁਦਰ ਨਗਰ,ਗੁਲਾਬ ਨਗਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਪਟਿਆਲਾ ਜਿਲੇ ਵਿੱਚ ਕੋਰੋਨਾ ਰੁਕ ਨਹੀਂ ਰਿਹਾ ;ਕੋਵਿਡ ਪੋਜਟਿਵ ਕੇਸਾਂ ਵਿੱਚ ਦੁਬਾਰਾ ਵਾਧਾ
Civil Surgeon

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1140 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ੍ਹ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,40,901 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,607 ਕੋਵਿਡ ਪੋਜਟਿਵ, 3,22,864 ਨੈਗੇਟਿਵ ਅਤੇ ਲੱਗਭਗ 1030 ਦੀ ਰਿਪੋਰਟ ਆਉਣੀ ਅਜੇ ਬਾਕੀ ਹਨ।

ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 243 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇ ਦੱਸਿਆ ਕਿ ਅੱਜ ਜਿਲੇ ਦੇ 7 ਸਰਕਾਰੀ ਹਸਪਤਾਲਾਂ ਵਿੱਚ 18 ਸਿਹਤ ਸਟਾਫ ਅਤੇ 169 ਫਰੰਟ ਲਾਈਨ ਵਰਕਰਾਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ । ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦਾ ਟੀਕਾ 56 ਸਿਹਤ ਸਟਾਫ ਵਲੋ ਲਗਵਾਇਆ ਗਿਆ ਹੈ । ਜਿਸ ਨਾਲ ਜਿਲੇ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆ ਦੀ ਗਿਣਤੀ 6718 ਹੋ ਗਈ ਹੈ।