ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿਚ ਫਿਰ ਵਾਧਾ
ਜਿਲੇ ਵਿੱਚ 78 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1650 ਦੇ ਕਰੀਬ ਰਿਪੋਰਟਾਂ ਵਿਚੋਂ 78 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14169 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 48 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13249 ਹੋ ਗਈ ਹੈ। ਜਿਲੇ ਵਿੱਚ ਅੱਜ ਕਿਸੇ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 418 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 502 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 78 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 56, ਨਾਭਾ ਤੋਂ 03, ਰਾਜਪੁਰਾ ਤੋਂ 04, ਬਲਾਕ ਦੁੱਧਣ ਸਾਧਾਂ ਤੋਂ 01, ਬਲਾਕ ਕੌਲੀ ਤੋਂ 04, ਬਲਾਕ ਕਾਲੋਮਾਜਰਾ ਤੋਂ 01 ਬਲਾਕ ਭਾਦਸੋ ਤੋਂ 06 ਅਤੇ ਬਲਾਕ ਹਰਪਾਲਪੁਰ ਤੋਂ 03 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 08 ਪੋਜਟਿਵ ਕੇਸਾਂ ਦੇ ਸੰਪਰਕ ਅਤੇ 70 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਪ੍ਰੇਮ ਨਗਰ,ਗੁੱਡ ਅਰਥ ਕਲੋਨੀ, ਤ੍ਰਿਪੜੀ, ਨਾਰਥ ਐਵੀਨਿੳ,ਅਮਨ ਨਗਰ,ਅਰਸ਼ ਨਗਰ,ਹਰਿੰਦਰ ਨਗਰ, ਐਸ.ਐਸ.ਟੀ.ਨਗਰ,ਸੂਲਰ,ਬੀ ਟੈਕ ਸਟਰੀਟ,ਆਨੰਦ ਨਗਰ ਬੀ,ਫੈਕਟਰੀ ਏਰੀਆ,ਪੁਲਸ ਲਾਈਨ, ਗੁਰਬਖਸ਼ ਕਲੋਨੀ,ਅਰਬਨ ਅਸਟੇਟ 1,2,3,ਰਣਜੀਤ ਨਗਰ,ਅਰਜੁਨ ਨਗਰ,ਅਰੋਰਾ ਸਟਰੀਟ,ਦੀਪ ਨਗਰ,ਢਿਲੋ ਮਾਰਗ,ਸੇਵਕ ਕਲੋਨੀ,ਏਕਤਾ ਨਗਰ ,ਪ੍ਰਤਾਪ ਨਗਰ,ਵਿਦਿਆ ਨਗਰ, ਫੁਲਕੀਆ ਐਨਕਲੇਵ,ਸਨੌਰੀ ਗੇਟ , ਗੂਰੂ ਨਾਨਕ ਨਗਰ,ਰਣਜੀਤ ਐਵੇਨਿਊ, ਦਰਸ਼ਨੀ ਗੇਟ,ਜਗਤਾਰ ਨਗਰ, ਪੌ੍ਰਫੈਸਰ ਕਲੋਨੀ, ਮਜੀਨੀਆਂ ਐਨਕਲੇਵ,ਬੈਕ ਕਲੋਨੀ,ਓਮੈਕਸ ਸਿਟੀ,ਚਰਨ ਬਾਗ, ਨਾਭਾ ਤੋਂ ਬਸੰਤਪੁਰਾ ਮੁੱਹਲਾ, ਪਾਂਡੁੁਸਰ ਮੁੱਹਲਾ, ਰਾਜਪੁਰਾ ਤੋਂ ਗੂਰੂ ਤੇਗ ਬਹਾਦਰ ਕਲੋਨੀ,ਜੱਗੀ ਕਲੋਨੀ ਰਾਜਪੁਰਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।
ਸਿਵਲ ਸਰਜਨ ਡਾ. ਮਲਹੋਤਰਾ ਨੇਂ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਫਿਰ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।ਜਿਸ ਦਾ ਮੁੱਖ ਕਾਰਣ ਲੋਕਾਂ ਵੱਲੋ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ ਹੈ।ਬਹੁੱਤ ਸਾਰੇ ਲੋਕਾਂ ਵੱਲੋ ਮਾਸਕ ਪਾਉਣਾ ਬਿੱਲਕੁਲ਼ ਹੀ ਬੰਦ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਣਦੇਖੀ ਕੀਤੀ ਜਾ ਰਹੀ ਹੈ।ਜੋ ਸਾਡੇ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ।ਇਸ ਲਈ ਉਹਨਾਂ ਮੁੜ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਕੋਵਿਡ ਨੂੰ ਹਲਕੇ ਵਿੱਚ ਨਾ ਲੇਂਦੇ ਹੋਏ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣਾ, ਸਮਾਜਿਕ ਦੁਰੀ ਬਣਾ ਕੇ ਰੱਖਣਾ ਵਰਤਣੀਆਂ ਯਕੀਨੀ ਬਾਣਉਣ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2380 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ । ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,31,019 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,169 ਕੋਵਿਡ ਪੋਜਟਿਵ, 2,13,830 ਨੇਗੇਟਿਵ ਅਤੇ ਲੱਗਭਗ 2620 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।