ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ; ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ

224

ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ;  ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ

ਪਟਿਆਲਾ, 19 ਅਪ੍ਰੈਲ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿੱਚ ਕੁੱਲ 4106 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,64,710 ਹੋ ਗਈ ਹੈ। ਅੱਜ ਜਿਲੇ ਵਿੱਚ ਲਗਾਏ ਆਉਟਰੀਚ ਕੈਂਪਾ ਦੀ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋ ਚੈਕਿੰਗ ਕੀਤੀ ਗਈ।ਮਿਤੀ 20 ਅਪ੍ਰੈਲ ਦਿਨ ਮੰਗਲਵਾਰ ਨੂੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈੰਪਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਮਿਤੀ 20 ਅਪ੍ਰੈਲ ਦਿਨ ਮੰਗਲਵਾਰ ਨੁੰ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 38  ਕੰਬੋਜ ਧਰਮਸ਼ਾਲਾ, ਅਨਾਰਦਾਨਾ ਚੌਂਕ, ਸੂਲਰ,ਇਨਕਮ ਟੈਕਸ ਆਫਿਸ, ਪੀ.ਆਰ.ਟੀ.ਸੀ ਵਰਕਸ਼ਾਪ, ਨਾਭਾ ਦੇ ਵਾਰਡ ਨੰਬਰ 7 ਨਗਰ ਕੋਂਸਲ ਨਾਭਾ, ਵਾਰਡ ਨੰਬਰ 1 ਡਿਸਪੈਂਸਰੀ ਬਾਜੀਗਰ ਬਸਤੀ, ਸਮਾਣਾ ਦੇ ਵਾਰਡ ਨੰਬਰ 15 ਸਹਾਰਾ ਕੱਲਬ, ਰਾਜਪੁਰਾ ਦੇ ਵਾਰਡ ਨੰਬਰ 27 ਵਿਸ਼ਵਕਰਮਾ ਮੰਦਰ, ਘਨੌਰ ਦੇ ਵਾਰਡ ਨੰਬਰ 2 ਧਰਮਸ਼ਾਲਾ, ਪਾਤੜਾਂ ਦੇ ਵਾਰਡ ਨੰਬਰ 9,10 ਸਤਸੰਗ ਘਰ ਪਾਤੜਾਂ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਭੋੜੇ ਅਤੇ ਅਗੋਲ, ਵਾਰਡ ਨੰਬਰ 1 ਨਗਰ ਪੰਚਾਇਤ ਭਾਦਸੌਂ, ਕੌਲੀ ਦੇ ਕੋਆਪਰੇਟਿਵ ਸੋਸਾਇਟੀ ਸ਼ੇਰ ਮਾਜਰਾ ਅਤੇ ਰਾਏਪੁਰ ਮੰਡਲਾ, ਦੁਧਨਸਾਧਾ ਦੇੇ ਕੋਆਪਰੇਟਿਵ ਸੋਸਾਇਟੀ ਘੜਾਮ, ਸਰਕਾਰੀ ਡਿਸਪੈਂਸਰੀ ਸਨੋਰ, ਹਰਪਾਲਪੁਰ ਦੇ ਕੋਆਪਰੇਟਿਵ ਸੋਸਾਇਟੀ ਸਰਾਲਾਕਲ਼ਾਂ, ਸਲੇਮਪੁਰ ਜੱਟਾਂ ਅਤੇ ਰਾਏਪੁਰ ਨਨਹੇੜੇ, ਸ਼ੁਤਰਾਣਾ ਦੇ ਵਾਰਡ ਨੰਬਰ 2 ਸਬ ਸਿਡਰੀ ਸਿਹਤ ਕੇਂਦਰ ਘੱਗਾ, ਆਦਿ  ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਲੋਕਾਂ ਨੁੰ ਕਿਹਾ ਕਿ ਪਹਿਲੀ ਡੋਜ ਲੱਗਣ ਉਪਰੰਤ ਸਮਾਂ ਪੁਰਾ ਹੋਣ ਤੇਂ ਵੈਕਸੀਨ ਦੀ ਦੁਜੀ ਡੋਜ ਜਰੂਰ ਲਗਵਾਈ ਜਾਵੇ ਤਾਂ ਜੋ ਕੋਵਿਡ ਤੋਂ ਪੁਰੀ ਸੁੱਰਖਿਆ ਮਿਲ ਸਕੇ।

ਅੱਜ ਜਿਲੇ ਵਿੱਚ 291 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ. ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3206 ਦੇ ਕਰੀਬ ਰਿਪੋਰਟਾਂ ਵਿਚੋਂ 291 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 27,731 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 343 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 24176 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2879 ਹੈ। ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 681 ਹੋ ਗਈ ਹੈ. ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ I

ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ;  ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 291 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 173, ਨਾਭਾ ਤੋਂ 20, ਰਾਜਪੁਰਾ ਤੋਂ 23, ਸਮਾਣਾ ਤੋਂ 15, ਬਲਾਕ ਭਾਦਸੋ ਤੋਂ 19, ਬਲਾਕ ਕੌਲੀ ਤੋਂ 06, ਬਲਾਕ ਕਾਲੋਮਾਜਰਾ ਤੋਂ 10, ਬਲਾਕ ਸ਼ੁਤਰਾਣਾ ਤੋਂ 13, ਬਲਾਕ ਹਰਪਾਲਪੁਰ ਤੋਂ 04, ਬਲਾਕ ਦੁਧਣਸਾਧਾਂ ਤੋਂ 08 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 39 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 252 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਸੇਵਕ ਕਲੋਨੀ ਵਿੱਚ 6 ਤੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਸੇਵਕ ਕਲੋਨੀ ਸਾਹਮਣੇ ਸੰਤਾ ਵਾਲੀ ਕੁੱਟੀਆ ਅਤੇ ਰਾਜਪੁਰਾ ਦੇ ਐਸ.ਓ.ਐਸ ਵਿਲੇਜ ਵਿੱਚ ਹੁਣ ਤੱਕ 11 ਕੋਵਿਡ ਪੋਜਟਿਵ ਕੇਸ ਆਉਣ ਤੇਂ ਉਥੇ ਵੀ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ ਹੈ।ਨਾਭਾ ਦੇ ਸੰਗਤਪੁਰਾ ਮੁੱਹਲੇ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਹਟਾ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਗੰਭੀਰ ਕੋਵਿਡ ਮਰੀਜਾਂ ਦੇ ਦਾਖਲੇ ਲਈ ਸਰਕਾਰੀ ਅਤੇ ਪ੍ਰਾਈਵੇਟ ਰਜਿਸ਼ਟਰਡ ਆਈਸੋਲੇਸ਼ਨ ਹਸਪਤਾਲਾ ਦੀ ਲਿਸਟ ਅਤੇ ਕੰਨਟੈਕਟ ਨੰਬਰ ਜਾਰੀ ਕਰਦੇ ਕਿਹਾ ਕਿ ਲੋੜ ਪੈਣ ਤੇਂ ਇਹਨਾਂ ਨੰਬਰਾ ਤੇਂ ਤਾਲਮੇਲ ਕੀਤਾ ਜਾ ਸਕਦਾ ਹੈ।ਪਟਿਆਲਾ ਦੇ ਸਰਕਾਰੀ ਹਸਪਤਾਲ ਰਾਜਿੰਦਰਾ ਹਸਪਤਾਲ (ਕੰਟੈਕਟਕ ਨੰਬਰ 0175-2212542, ਮੋਬਾਇਲ 6230432083), ਰਜਿਸ਼ਟਰਡ ਪ੍ਰਾਈਵੇਟ ਹਸਪਤਾਲ ਵਰਧਮਾਨ ਹਸਪਤਾਲ (91-8872386058), ਕੋਲੰਬਿਆ ਏਸ਼ੀਆਂ ਹਸਪਤਾਲ ( 0175-5000222), ਅਮਰ ਹਸਪਤਾਲ ( 0175-2222002), ਸਦਭਾਵਨਾ ਹਸਪਤਾਲ ( 0175-2219554), ਪ੍ਰਾਈਮ ਹਸਪਤਾਲ  (078141-89995), ਰਾਜਪੁਰਾ ਦੇ ਨੀਲਮ ਹਸਪਤਾਲ ( 01762-501501) ਅਤੇ ਸਮਰਿਤਾ ਨਰਸਿੰਗ ਹੋਮ (01762-501084) ਸ਼ਾਮਲ ਹਨ।ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਦਫਤਰ ਸਿਵਲ ਸਰਜਨ ਦੇੇ ਕੰਟਰੋਲ ਰੂਮ ਨੰਬਰ 0175-5128793 ਤੇਂ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4680 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,93,868 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 27731 ਕੋਵਿਡ ਪੋਜਟਿਵ, 4,62,188 ਨੈਗੇਟਿਵ ਅਤੇ ਲਗਭਗ 3549 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।