ਪਟਿਆਲਾ ਜਿਲੇ ਵਿੱਚ 1 ਦਸੰਬਰ ਨੂੰ ਕੁਝ ਰਾਹਤ ਮਿਲੀ; ਘੱਟ ਕੋਵਿਡ ਪੋਜਟਿਵ ਕੇਸ; ਇਕ ਦੀ ਹੋਈ ਮੌਤ

179

ਪਟਿਆਲਾ ਜਿਲੇ ਵਿੱਚ 1 ਦਸੰਬਰ ਨੂੰ ਕੁਝ ਰਾਹਤ ਮਿਲੀ; ਘੱਟ ਕੋਵਿਡ ਪੋਜਟਿਵ ਕੇਸ; ਇਕ ਦੀ ਹੋਈ ਮੌਤ

ਪਟਿਆਲਾ, 1 ਦਸੰਬਰ (   )

ਜਿਲੇ ਵਿੱਚ 34 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1030 ਦੇ ਕਰੀਬ ਰਿਪੋਰਟਾਂ ਵਿਚੋਂ 34 ਕੋਵਿਡ ਪੋਜਟਿਵ ਪਾਏ ਗਏ ਹਨਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14650 ਹੋ ਗਈ ਹੈਮਿਸ਼ਨ ਫਤਿਹ ਤਹਿਤ ਜਿਲੇ ਦੇ 80 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13720 ਹੋ ਗਈ ਹੈ ਅੱਜ ਜਿਲੇ ਵਿੱਚ ਇਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 430 ਹੋ ਗਈ ਹੈੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 500 ਹੈ
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 34 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 23, ਨਾਭਾ ਤੋਂ 04, ਸਮਾਣਾ ਤੋਂ 02, ਰਾਜਪੁਰਾ ਤੋਂ 01, ਸ਼ੁਤਰਾਣਾ ਤੋਂ 02 ਅਤੇ ਹਰਪਾਲਪੁਰ ਤੋ 01,ਦੁੱਧਨ ਸਾਧਾਂ ਤੋਂ 01  ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 0 ਪੋਜਟਿਵ ਕੇਸਾਂ ਦੇ ਸੰਪਰਕ ਅਤੇ 34 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਲਾਹ’ਰੀ ਗੇਟ,ਰਘਵੀਰ ਮਾਰਗ,ਗਰੀਨ ਵਿਊ ਕਲੋਨੀ,ਚਿਨਾਰ ਬਾਗ,ਫੀਲਖਾਨਾਂ ਰੋਡ, ਗੁਰਬਖਸ਼ ਕਲੋਨੀ,ਨੇੜੇ ਸੰਤ ਨਰਾਇਣ ਮੰਦਰ,ਅਮਨ ਕਲੋਨੀ, ਮਹਿੰਦਰਾ ਕਲੋਨੀ, ਕਿਸ਼ਨਾ ਕਲੋਨੀ,ਭਾਰਤ ਨਗਰ, ਸੈਚੂਰੀ ਐਨਕਲੇਵ, ਆਫੀਸਰ ਕਲੋਨੀ,ਮਾਡਲ ਵਾਊਨ,ਨਿਊ ਆਫੀਸਰ ਕਲੋਨੀ, ਨਿਹਾਲ ਬਾਗ,ਵਿਕਾਸ ਕਲੋਨੀ, ਨਿਊ ਲਾਲ ਬਾਗ ਕਲੋਨੀ,ਪੰਜਾਬੀ ਬਾਗ,ਮਜੀਨੀਆਂ ਐਨਕਲੇਵ, ਰਾਜਪੁਰਾ ਤੋ ਸੁੰੰਦਰ ਐਨਕਲੇਵ, ਨਾਭਾ ਤੋਂ ਟੀਚਰ ਕਲੋਨੀ,ਅਜੀਤ ਕਲੋਨੀ,ਸਰੈਣ ਦਾਸ ਕਲੋਨੀ, ਸਮਾਣਾ ਤੋਂ ਭਿੰਦਰ ਕਲੋਨੀ,ਪੀਰ ਗੌੜੀ ਮੁਹੱਲਾ, ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ

ਪਟਿਆਲਾ ਜਿਲੇ ਵਿੱਚ 1 ਦਸੰਬਰ ਨੂੰ ਕੁਝ ਰਾਹਤ ਮਿਲੀ; ਘੱਟ ਕੋਵਿਡ ਪੋਜਟਿਵ ਕੇਸ; ਇਕ ਦੀ ਹੋਈ ਮੌਤ
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿਚ ਇਕ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ । ਇਹ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ 75 ਸਾਲਾਂ ਪੁਰਸ਼ ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ।ਜਿਸ ਨਾਲ ਜਿਲੇ ਵਿੱਚ ਕੁੱਲ ਮੌਤਾਂ ਦੀ ਗਿਣਤੀ 430 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2375 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,43,214 ਸੈਂਪਲ ਲਏ ਜਾ ਚੁੱਕੇ ਹਨਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,650 ਕੋਵਿਡ ਪੋਜਟਿਵ, 2,225,59 ਨੇਗੇਟਿਵ ਅਤੇ ਲੱਗਭਗ 2205 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ