ਪਟਿਆਲਾ ਜਿਲੇ ਵਿੱਚ 20 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ
ਪਟਿਆਲਾ 23 ਜੂਨ ( )
ਜਿਲੇ ਵਿਚ ਵੀਹ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੀ ਰਾਤ ਦੇਰ ਪ੍ਰਾਪਤ ਹੋਈਆਂ ਅਤੇ ਅੱਜ ਪਾ੍ਰਪਤ ਹੋਈਆਂ ਕੁੱਲ 109 ਕੋਵਿਡ ਜਾਂਚ ਰਿਪੋਰਟਾ ਵਿਚੋ 87 ਰਿਪੋਰਟਾਂ ਕੋਵਿਡ ਨੈਗੇਟਿਵ ਅਤੇ 22 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ ਵੀਹ ਜਿਲਾ ਪਟਿਆਲਾ,ਇੱਕ ਦਿੱਲੀ ਅਤੇ ਇੱਕ ਜਿਲਾ ਫਰੀਦਕੋਟ ਨਾਲ ਸਬੰਧਤ ਹਨ।ਜਿਹਨਾਂ ਵਿਚੋ ਤਿੰਨ ਬਾਹਰੀ ਰਾਜ ਤੋਂ ਆਉਣ, ਨੌ ਕੰਟੈਕਟ ਕੇਸ, 2 ਗਰਭਵਤੀ ਅੋਰਤਾਂ, ਇੱਕ ਫਰੰਟ ਲਾਈਨ ਵਰਕਰ ਅਤੇ ਸੱਤ ਇੰਫਲੂੲੈਨਜਾ ਟਾਈਪ ਲੱਛਣ ਵਾਲੇ ਅਤੇ ੳ.ਪੀ.ਡੀ ਵਿਚ ਆਏ ਮਰੀਜ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਪਿੰਡ ਚੁਹੜਪੁਰ ਦੀ ਰਹਿਣ ਵਾਲੀ 42 ਸਾਲਾ ਆਂਗਣਵਾਵੀ ਵਰਕਰ, ਫਰੰਟ ਲਾਈਨ ਵਰਕਰ ਦੇ ਤੋਂਰ ਤੇਂ ਲਿਆ ਕੋਵਿਡ ਸੈਂਪਲ,ਦਿੱਲੀ ਤੋਂ ਵਾਪਸ ਆਏ ਮਿਲਟਰੀ ਏਰੀਏ ਦਾ ਰਹਿਣ ਵਾਲਾ 35 ਸਾਲਾ ਫੋਜੀ ਨੋਜਵਾਨ, ਵੜੈਚ ਕਲੋਨੀ ਸਮਾਨਾ ਦੀਰਹਿਣ ਵਾਲੀ 19 ਸਾਲਾ ਲੜਕੀ ਅਤੇ ਦਿੱਲੀ ਦਾ ਰਹਿਣ ਵਾਲਾ 7 ਸਾਲਾ ਲੜਕਾ ਜੋ ਕਿ ਹੱਤਾ ਮਾਨਸਾਹੀਆ ਵਿਖੇ ਆਪਣੇ ਨਾਨਕੇ ਆਇਆ ਸੀ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਪਲ ਪੋਜਟਿਵ ਆਏ ਹਨ।ਦਿਲੀ ਵਾਲੇ ਪੋਜਟਿਵ ਕੇਸ ਦੀ ਸੁਚਨਾ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਰਾਹੀ ਦਿੱਲੀ ਸਰਕਾਰ ਨੂੰ ਭੇਜੀ ਦਿੱਤੀ ਗਈ ਹੈ।ਹਸਪਤਾਲ ਵਿਚ ਦਾਖਲ ਰਣਜੀਤ ਨਗਰ ਦੀ ਰਹਿਣ ਵਾਲ਼ੀ 32 ਸਾਲਾ ਅੋਰਤ ਅਤੇ ਪਿੰਡ ਝੰਡੀ ਦੀ ਰਹਿਣ ਵਾਲੀ 28 ਸਾਲਾ ਅੋਰਤ ਗਰਭਵਤੀ ਅੋਰਤ ਦਾ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ। ਪਾਤੜਾਂ ਦੇ ਰਹਿਣ ਵਾਲੇ ਪੋਜਟਿਵ ਕੇਸ ਦੇ ਸੰਪਰਕ ਵਿਚ ਆਏ ਇੱਕੋ ਪਰਿਵਾਰ ਦੇ ਤਿੰਨ ਜੀਅ ਪੋਜਟਿਵ ਕੇਸ ਦਾ ਪਿਓ 69 ਸਾਲਾ ਬਜੁਰਗ, ਭਰਾ 38 ਸਾਲਾ ਵਿਅਕਤੀ ਅਤੇ ਉਸਦਾ ਪੱਤਰ 13 ਸਾਲਾ ਪੁੱਤਰ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਆਫਿਸ ਵਿਚ ਕੰਮ ਕਰਦੇ ਬੀਤੇ ਦਿਨੀ ਕੋਵਿਡ ਪੋਜਟਿਵ ਆਏ ਮੁਲਾਜਮ ਦੇ ਸੰਪਰਕ ਵਿਚ ਆਏ 48 ਮੁਲਾਜਮਾ ਦੇ ਲਏ ਸਂੈਪਲਾ ਵਿਚੋ 6 ਮੁਲਾਜਮਾ ਵੀ ਕੰਟੈਕਟ ਟਰੇਸਿੰਗ ਵਿਚ ਲਏ ਕੋਵਿਡ ਜਾਂਚ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ ।ਹਰਪਾਲਪੁਰ ਬਲਾਕ ਦੇ ਪਿੰਡ ਮੰਡੋਲੀ ਦਾ 54 ਸਾਲਾ ਵਿਅਕਤੀ, ਪਿੰਡ ਫਰੀਦਪੂਰ ਦਾ ਰਹਿਣ ਵਾਲਾ 54 ਸਾਲਾ ਵਿਅਕਤੀ, ਪਿੰਡ ਸਲੇਮਪੁਰ ਸੇਂਖੋ ਦਾ ਰਹਿਣ ਵਾਲਾ 38 ਸਾਲ ਵਿਅਕਤੀ ਅਤੇ ਪਟਿਆਲਾ ਦੇ ਕਰੀਮੁਲਾ ਗੱਲੀ ਦਾ ਰਹਿਣ ਵਾਲਾ 21 ਸਾਲਾ ਵਿਅਕਤੀ, ਸਮਾਣਾ ਦੀ ਕ੍ਰਿਸਨਾ ਬਸਤੀ ਵਿਦਚ ਰਹਿਣ ਵਾਲਾ 54 ਸਾਲਾ ਵਿਅਕਤੀ ਅਤੇ ਪਟਿਆਲਾ ਦੇ ਈਸ਼ਟ ਇੰਕਲੈਵ ਵਿਚ ਰਹਿਣ ਵਾਲਾ 59 ਸਾਲਾ ਬਜੁਰਗ ਦੀ ਇੰਫਲੂੲੈਨਜਾ ਟਾਈਪ ਲੱਛਣ ਹੋਣ ਤੇ ਕੋਵਿਡ ਜਾਂਚ ਸਬੰਧ ਲਏ ਗਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਫਰੀਦਕੋਟ ਦਾ ਰਹਿਣ ਵਾਲਾ ਕੰਮਾਡੋ ਪੁਲਿਸ ਮੁਲਾਜਮ ਵੀ ਕੋਵਿਡ ਪੋਜਟਿਵ ਪਾਇਆ ਗਿਆ ਹੈ ਜਿਸ ਦੀ ਸੂਚਨਾ ਸਿਵਲ ਸਰਜਨ ਫਰੀਦਕੋਟ ਨੂੰ ਭੇਜ ਦਿੱਤੀ ਗਈ ਹੈ। ਪੋਜਟਿਵ ਆਏ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਨਟਰ/ ਹੋਮ ਆਈਸੋਲੇਸ਼ਨ/ ਹਸਪਤਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਉਹਨਾਂ ਦਸਿਆ ਕਿ ਬੀਤੇ ਦਿਨੀ ਅਮਨ ਵਿਹਾਰ ਦਾ ਰਹਿਣ ਵਾਲਾ 62 ਸਾਲ ਬਜੁਰਗ ਜੋ ਕਿ ਜਿਗਰ ਦੀ ਬਿਮਾਰੀ, ਸ਼ੁਗਰ, ਅਦਿ ਦਾ ਮਰੀਜ ਸੀ ਅਤੇ ਜਿਸ ਨੂੰ ਗੰਭੀਰ ਅਵਸਥਾ ਵਿਚ ਬੀਤੇ ਦਿੱਨੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਦੀ ਬੀਤੀ ਰਾਤ ਹਸਪਤਾਲ ਵਿਚ ਮੋਤ ਹੋ ਗਈ ਸੀ ਦਾ ਵੀ ਕਰੋਨਾ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ ਜਿਸ ਦਾ ਅੱਜ ਜਿਲਾ ਸਿਹਤ ਵਿਭਾਗ ਵੱਲੋ ਕੋਵਿਡ ਗਾਈਡਲਾਈਨਜ ਅਨੁਸਾਰ ਸੰਸਕਾਰ ਕਰਵਾ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਰਾਜਪੁਰਾ ਦੇ ਪੰਜ ਮਰੀਜਾਂ ਨੂੰ ਕੋਵਿਡ ਤੋਂ ਠੀਕ ਹੋਣ ਤੇਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇਕੇ ਘਰ ਭੇਜ ਦਿਤਾ ਗਿਆ ਹੈ ਅਤੇ ਕੋਵਿਡ ਕੇਅਰ ਸੈਂਟਰ ਤੋਂ ਵੀ ਦੋ ਮਰੀਜਾਂ ਨੁੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਗਲੇ ਸੱਤ ਦਿਨ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 750 ਦੇ ਕਰੀਬ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 18196 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ
236 ਕੋਵਿਡ ਪੋਜਟਿਵ, 16688 ਨੈਗਟਿਵ ਅਤੇ 1243 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਪੰਜ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 138 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 93 ਹੈ।