ਪਟਿਆਲਾ ਜਿਲ੍ਹੇ ਵਿਚ ਹੁਣ ਤੱਕ 71 ਸ਼ੱਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਲਏ ਸੈਂਪਲਾ ਵਿਚੋ ਇੱਕ ਪੋਜਟਿਵ, 66 ਨੈਗਟਿਵ

227

ਪਟਿਆਲਾ ਜਿਲ੍ਹੇ ਵਿਚ ਹੁਣ ਤੱਕ 71 ਸ਼ੱਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਲਏ ਸੈਂਪਲਾ ਵਿਚੋ ਇੱਕ ਪੋਜਟਿਵ, 66 ਨੈਗਟਿਵ

ਪਟਿਆਲਾ 7 ਅਪ੍ਰੈਲ (              )

ਕਰੋਨਾ ਜਾਂਚ ਲਈ ਭੇਜੇ ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲ੍ਹੇ ਦੇ ਕਰੋਨਾ ਜਾਂਚ ਲਈ ਭੇਜੇ 10 ਸੈਂਪਲਾਂ ਵਿੱਚੋਂ 6 ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 4 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ ਜੋਕਿ ਦੇਰ ਰਾਤ ਆਉਣ ਦੀ ਸੰਭਾਵਨਾ ਹੈ।ਉਹਨਾਂ ਕਿਹਾ ਕਿ ਹੁਣ ਤੱਕ ਜਿਲੇ ਦੇ 71 ਕਰੋਨਾ ਟੈਸਟਾ ਵਿਚੋ ਇੱਕ ਪੋਜਟਿਵ ਅਤੇ 66 ਨੈਗਟਿਵ ਆਏ ਹਨ ਅਤੇ ਚਾਰ ਦੀ ਰਿਪੋਰਟ ਆਉਣੀ ਬਾਕੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਮੇਂ 1587 ਵਿਅਕਤੀ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਹਨ, ਜਿੰਨ੍ਹਾਂ ਵਿੱਚ ਵਿਦੇਸ਼ੀ, ਬਾਹਰੀ ਰਾਜ਼ਾਂ ਤੋਂ ਆਏ ਵਿਅਕਤੀ, ਪੌਜੀਟਿਵ ਕੇਸ ਦੇ ਸੰਪਰਕ ਵਿੱਚ ਆਏ ਵਿਅਕਤੀ ਅਤੇ ਤਬਲੀਕੀ ਜਮਾਤ ਨਾਲ ਸਬੰਧਤ ਲੋਕ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵਿਅਕਤੀ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ਵਿੱਚ ਹਨ ਅਤੇ ਸਿਹਤ ਟੀਮਾਂ ਵੱਲੋਂ ਘਰ ਘਰ ਜਾ ਕੇ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਟਿਆਲਾ ਦੇ ਪ੍ਰਤਾਪ ਨਗਰ ਦੇ ਵਿਅਕਤੀ ਦਾ ਕਰੋਨਾ ਟੈਸਟ ਆਇਆ ਨੈਗਟਿਵ;2120 ਵਿਦੇਸ਼ੀ ਯਾਤਰੀਆਂ ਦਾ ਕੁਆਰਨਟੀਨ ਸਮਾਂ ਹੋਇਆ ਪੂਰਾ-Photo courtesy-Internet

ਅੱਜ ਵਿਸ਼ਵ ਸਿਹਤ ਦਿਵਸ ਦੇ ਮੌਕੇ ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਜ਼ੋ ਕਿ ਦੇਸ਼ ਵਿੱਚ ਇੱਕ ਮਹਾਂਮਾਰੀ  ਦਾ ਰੂਪ ਧਾਰ ਚੁੱਕੀ ਹੈ ਇਸ ਤੋਂ ਬਚਾਅ ਲਈ ਸਰਕਾਰ ਦੀਆਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਕੀਤਾ ਜਾਵੇ। ਕਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ, ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਸੈਨੀਟਾਈਜਰ ਦੀ ਵਰਤੋਂ ਕਰਨਾ, ਮੂੰਹ, ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਪ੍ਰਹੇਜ਼ ਕਰਨਾ ਵਰਗੀਆਂ ਸਾਵਧਾਨੀਆਂ  ਵਰਤੀਆਂ ਜਾਣ।ਸ਼ਰੀਰ ਦੀ ਰੋਗ ਰੋਕੂ ਸ਼ਕਤੀ ਵਧਾਉਣ ਲਈ ਸੰਤੁਲਿਤ ਅਤੇ ਸਾਫ ਸੁਥਰਾ ਭੋਜਣ ਖਾਧਾ ਜਾਵੇ ਅਤੇ ਰੋਜਾਨਾਂ ਸ਼ਰੀਰਿਕ ਕਸਰਤ ਦੇ ਨਾਲ ਨਾਲ ਮੈਡੀਟੇਸ਼ਨ ਵੀ ਕੀਤਾ ਜਾਵੇ।

ਪਟਿਆਲਾ ਜਿਲ੍ਹੇ ਵਿਚ ਹੁਣ ਤੱਕ 71 ਸ਼ੱਕੀ ਮਰੀਜਾਂ ਦੇ ਕਰੋਨਾ ਜਾਂਚ ਲਈ ਲਏ ਸੈਂਪਲਾ ਵਿਚੋ ਇੱਕ ਪੋਜਟਿਵ, 66 ਨੈਗਟਿਵ Iਉਨ੍ਹਾ ਕਿਹਾ  ਕਿ ਇਨ੍ਹਾਂ ਸਾਰੀਆਂ ਗੱਲਾਂ ਤੇ ਅਮਲ ਕਰਕੇ ਇਸ ਬਿਮਾਰੀ ਨੂੰ ਰੋਕਣ ਵਿੱਚ ਕਾਮਯਾਬ ਹੋ ਸਕਦੇ ਹਾਂ।ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ ਦੇ ਫਲੂ ਵਰਗੇ ਲੱਛਣ ਹੋਣ ਤੇ ਸਿਹਤ ਵਿਭਾਗ ਦੇ ਟੋਲ ਫਰੀ ਨੰਬਰ 104 ਜਾਂ ਜਿਲ੍ਹਾ ਕੰਟਰੋਲ ਰੂਮ ਨੰਬਰ 0175-5127793, 0175-5128793 ਤੇ ਸੰਪਰਕ ਕੀਤਾ ਜਾ ਸਕਦਾ ਹੈ।