ਪਟਿਆਲਾ ਜਿ਼ਲ੍ਹੇ -ਕਰਫਿਊ ਸਬੰਧੀਂ ਜਰੂਰੀ ਸੂਚਨਾ, ਮਿਤੀ 25 ਮਾਰਚ ਸਮਾਂ ਸਵੇਰ 10:25
ਪਟਿਆਲਾ / 25 ਮਾਰਚ
ਜਿ਼ਲ੍ਹੇ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀ ਸਹੂਲਤ ਅਤੇ ਅਤਿ ਜਰੂਰੀ ਵਸਤਾਂ, ਜਿਵੇਂ ਕਿ ਦਵਾਈਆਂ ਤੇ ਕਰਿਆਨੇ ਦਾ ਸਾਮਾਨ ਆਦਿ ਦੀ ਸਪਲਾਈ ਕਰਨ ਲਈ ਸੂਚੀਆਂ ਤਿਆਰ ਹੋ ਚੁੱਕੀਆਂ ਹਨ ਪਰੰਤੂ ਜਿਹੜੇ ਵਿਅਕਤੀਆਂ ਨੇ ਇਹ ਵਸਤਾਂ ਸਪਲਾਈ ਕਰਨੀਆਂ ਹਨ, ਉਨ੍ਹਾਂ ਦੇ ਕਰਫਿਊ ਪਾਸ ਬਣਾਏ ਜਾ ਰਹੇ ਹਨ। ਇਹ ਸਾਰੀਆਂ ਮੁਕੰਮਲ ਸੂਚੀਆਂ ਅੱਜ ਮਿਤੀ 25 ਮਾਰਚ 2020 ਨੂੰ ਦੁਪਹਿਰ ਤੱਕ ਮੀਡੀਆ ਦੇ ਵੱਖ-ਵੱਖ ਪਲੇਟਫਾਰਮਜ ਉਪਰ ਨਸ਼ਰ ਕਰ ਦਿੱਤੀਆਂ ਜਾਣਗੀਆਂ।
ਦੁੱਧ ਦੀ ਘਰ-ਘਰ ਸਪਲਾਈ ਅੱਜ ਸ਼ੁਰੂ ਹੋ ਚੁੱਕੀ ਹੈ। ਪਟਿਆਲਾ ਸ਼ਹਿਰ ਦੇ 60 ਵਾਰਡਾਂ ਸਮੇਤ ਹੋਰਨਾਂ ਇਲਾਕਿਆਂ ਲਈ ਸਬਜ਼ੀਆਂ ਤੇ ਫ਼ਲਾਂ ਲਈ ਰੇਹੜੀਆਂ ਲਈ ਪਾਸ ਜਾਰੀ ਹੋ ਰਹੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਕਰਫਿਊ ਦੀ ਉਲੰਘਣਾ ਨਾ ਕਰਨ, ਕਿਉਂਕਿ ਅਜਿਹਾ ਕਰਨਾ ਜਿੱਥੇ ਤੁਹਾਡੀ ਆਪਣੀ ਜਾਨ ਜੋਖਮ ਵਿੱਚ ਪਾਵੇਗਾ ਉਥੇ ਹੀ ਦੂਸਰਿਆਂ ਦੀ ਜਾਨ ਲਈ ਵੀ ਖ਼ਤਰਾ ਪੈਦਾ ਕਰੇਗਾ, ਇਸ ਲਈ ਜਿ਼ਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਦਿੱਤਾ ਜਾਵੇ।
*ਵੱਲੋਂ-ਕੁਮਾਰ ਅਮਿਤ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਮੈਜਿਸਟਰੇਟ ਪਟਿਆਲਾ*।