ਪਟਿਆਲਾ ਦੀ ਅਦਾਲਤ ਵੱਲੋਂ ਨਗਰ ਨਿਗਮ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਬਿਲਡਿੰਗ ਇੰਸਪੈਕਟਰ ਤੇ ਤਹਿਸੀਲਦਾਰ ਨੂੰ ਮਾਣਹਾਨੀ ਮਾਮਲੇ ਵਿਚ ਸੰਮਨ ਜਾਰੀ

318

ਪਟਿਆਲਾ ਦੀ ਅਦਾਲਤ ਵੱਲੋਂ ਨਗਰ ਨਿਗਮ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਬਿਲਡਿੰਗ ਇੰਸਪੈਕਟਰ ਤੇ ਤਹਿਸੀਲਦਾਰ ਨੂੰ ਮਾਣਹਾਨੀ ਮਾਮਲੇ ਵਿਚ ਸੰਮਨ ਜਾਰੀ

ਪਟਿਆਲਾ, 10 ਨਵੰਬਰ,2023:

ਪਟਿਆਲਾ ਦੀ ਅਦਾਲਤ ਨੇ ਜੋਗਿੰਦਰ ਨਗਰ ਇਲਾਕੇ ਵਿਚ ਡੇਢ ਸੌ ਗਜ ਦੇ ਪਲਾਟ ਦੇ ਮਾਲਕਾਂ ਭਰਪੂਰ ਸਿੰਘ ਤੇ ਪਰਮਜੀਤ ਕੌਰ ਪਤਨੀ ਭਰਪੂਰ ਸਿੰਘ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿਚ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ, ਨਗਰ ਨਿਗਮ ਪਟਿਆਲਾ ਦੇ ਜੁਆਇੰਟ ਕਮਿਸ਼ਨਰ ਜਸ਼ਨਦੀਪ ਕੌਰ ਗਿੱਲ, ਬਿਲਡਿੰਗ ਇੰਸਪੈਕਟਰ, ਤਹਿਸੀਲਦਾਰ ਪਟਿਆਲਾ ਅਤੇ ਗੁਰਸੁਖਵਿੰਦਰ ਸਿੰਘ ਪੁੱਤਰ ਲੇਟ ਲਾਲ ਸਿੰਘ ਕਿੰਗਰਾ ਦੇ ਨਾਂ ’ਤੇ ਸੰਮਨ ਜਾਰੀ ਕਰ ਕੇ ਉਹਨਾਂ ਨੂੰ 19 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਵਾਸਤੇ ਕਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੰਮਨ ਵਿਖਾਉਂਦਿਆਂ ਬਲਦੇਵ ਸਿੰਘ ਤੇ ਭਰਪੂਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਾਲ 2000 ਵਿਚ ਆਪਣੇ ਘਰ ਦੇ ਨਾਲ ਲੱਗਦਾ ਤਕਰੀਬਨ ਡੇਢ ਸੌ ਗੱਜ ਦਾ ਪਲਾਟ ਖਰੀਦਿਆ ਸੀ। ਇਸ ਪਲਾਟ ਨੂੰ ਲੈ ਕੇ ਉਹਨਾਂ ਦਾ ਗੁਰਸੁਖਵਿੰਦਰ ਸਿੰਘ ਪੁੱਤਰ ਲੇਟ ਲਾਲ ਸਿੰਘ ਕਿੰਗਰਾ ਨਾਲ ਅਦਾਲਤ ਵਿਚ ਕੇਸ ਚਲ ਰਿਹਾ ਹੈ ਜਿਸ ਵਿਚ ਅਦਾਲਤ ਨੇ ਸਾਡੇ ਹੱਕ ਵਿਚ 1.8.2023 ਨੂੰ ਸਟੇਅ ਦਿੱਤਾ ਹੋਇਆ ਹੈ। ਉਹਨਾਂ ਦੱਸਿਆ ਕਿ ਸਟੇਅ ਦੇ ਬਾਵਜੂਦ ਨਗਰ ਨਿਗਮ ਵੱਲੋਂ ਉਹਨਾਂ ਨੂੰ ਅਤੇ ਤਹਿਸੀਲਦਾਰ ਪਟਿਆਲਾ ਨੂੰ 3.11.2023 ਨੂੰ ਨੋਟਿਸ ਜਾਰੀ ਕਰ ਕੇ ਪਲਾਟ ਦੀ ਮਿਣਤੀ ਕਰਨ ਵਾਸਤੇ ਆਖ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਨੇ ਨਗਰ ਨਿਗਮ ਨੂੰ ਸਾਰੇ ਮਾਮਲੇ ਅਤੇ ਅਦਾਲਤੀ ਸਟੇਅ ਬਾਰੇ ਪਹਿਲਾਂ ਹੀ ਦੱਸਿਆ ਹੋਇਆ ਸੀ ਪਰ ਇਸਦੇ ਬਾਵਜੂਦ ਸਿਆਸੀ ਦਬਾਅ ਦੇ ਚੱਲਦੇ ਸਾਨੂੰ ਨੋਟਿਸ ਕੱਢ ਦਿੱਤਾ ਗਿਆ ਜਿਸ ਕਾਰਨ ਅਸੀਂ ਅਦਾਲਤੀ ਹੁਕਮਾਂ ਦੀ ਮਾਣਹਾਨੀ ਦਾ ਕੇਸ ਨਗਰ ਨਿਗਮ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਬਿਲਡਿੰਗ ਇੰਸਪੈਕਟਰ, ਤਹਿਸੀਲਦਾਰ ਪਟਿਆਲਾ ਅਤੇ ਗੁਰਸੁਖਵਿੰਦਰ ਸਿੰਘ ਦੇ ਖਿਲਾਫ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਿਵਲ ਜੱਜ (ਸੀਨੀਅਰ ਡਵੀਜ਼ਨ) ਪਟਿਆਲਾ ਅਤੁਲ ਕੰਬੋਜ ਦੀ ਅਦਾਲਤ ਨੇ ਮਿਤੀ 8.11.2023 ਨੂੰ ਉਕਤ ਪੰਜਾਂ ਨੂੰ ਸੰਮਨ ਜਾਰੀ ਕਰ ਕੇ 19 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਵਾਸਤੇ ਆਖਿਆ ਹੈ।

ਪਟਿਆਲਾ ਦੀ ਅਦਾਲਤ ਵੱਲੋਂ ਨਗਰ ਨਿਗਮ ਕਮਿਸ਼ਨਰ, ਜੁਆਇੰਟ ਕਮਿਸ਼ਨਰ, ਬਿਲਡਿੰਗ ਇੰਸਪੈਕਟਰ ਤੇ ਤਹਿਸੀਲਦਾਰ ਨੂੰ ਮਾਣਹਾਨੀ ਮਾਮਲੇ ਵਿਚ ਸੰਮਨ ਜਾਰੀ

ਉਹਨਾਂ ਦੱਸਿਆ ਕਿ  ਸਾਲ 2008 ਵਿਚ ਦੀਪਇੰਦਰ ਕੌਰ ਨਾਂ ਦੀ ਉਸ ਮਹਿਲਾ ਦੀ ਮੌਤ ਹੋ ਗਈ  ਜਿਸ ਤੋਂ ਉਹਨਾਂ ਪਲਾਟ ਖਰੀਦਿਆ ਸੀ। ਇਸ ਮਗਰੋਂ ਉਸਦੇ ਲੜਕੇ ਗੁਰਸਿੱਖਵਿੰਦਰ ਸਿੰਘ ਨੇ 2021 ਵਿਚ ਉਹਨਾਂ ’ਤੇ ਝੂਠਾ ਕੇਸ ਦਰਜ ਕਰਵਾਇਆ ਕਿ ਅਸੀਂ ਜਾਅਲੀ ਦਸਤਖ਼ਤ ਕੀਤੇ ਹਨ। ਇਸ ਮਾਮਲੇ ਵਿਚ ਅਦਾਲਤ ਨੇ ਆਈ ਐਫ ਸੀ ਐਲ ਤੋਂ ਜਾਂਚ ਕਰਵਾਈ ਤਾਂ ਮਹਿਲਾ ਦੇ ਹਸਤਾਖ਼ਰ ਸਹੀ ਪਾਏ ਗਏ।