ਪਟਿਆਲਾ ਦੇ ਕਰੋਨਾ ਜਾਂਚ ਭੇਜੇ ਟੈਸਟਾ ਦੀ ਰਿਪੋਰਟ ਆਈ ਨੈਗਟਿਵ- ਸਿਵਲ ਸਰਜਨ

239

ਪਟਿਆਲਾ ਦੇ ਕਰੋਨਾ ਜਾਂਚ ਭੇਜੇ  ਟੈਸਟਾ ਦੀ ਰਿਪੋਰਟ ਆਈ ਨੈਗਟਿਵ- ਸਿਵਲ ਸਰਜਨ

ਪਟਿਆਲਾ 1 ਅਪ੍ਰੈਲ (          )

ਕਰੋਨਾ ਜਾਂਚ ਲਈ ਭੇਜੇ  ਟੈਸਟਾਂ ਦੀ ਰਿਪੋਰਟ ਆਈ ਨੈਗਟਿਵ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਅੱਜ ਰਾਜਿੰਦਰਾ ਹਸਪਤਾਲ ਦੀ ਮਾਈਕਰੋਬਾਇਓਲੋਜੀ ਲੈਬ ਵਿਚ ਕਰੋਨਾ ਜਾਂਚ ਲਈ 10 ਟੈਸਟ ਭੇਜੇ ਗਏ ਸਨ, ਜਿਹਨਾਂ ਸਾਰਿਆਂ ਦੀ ਰਿੋਪਰਟ ਨੈਗਟਿਵ ਆਈ ਹੈ। ਉਹਨਾਂ ਕਿਹਾ ਕਿ ਇਹਨਾਂ ਵਿਚੋ 6 ਵਿਅਕਤੀ ਉਹ ਹਨ ਜੋ ਕਿ ਦੇਸੀ ਮਹਿਮਾਨਦਾਰੀ ਏਰੀਏ ਵਿੱਚੋਂ 31 ਸਾਲਾ ਕਰੋਨਾ ਪੋਜੀਟਿਵ ਵਿਅਕਤੀ ਦੇ ਨੇੜ੍ਹੇ ਦੇ ਸੰਪਰਕ ਵਿੱਚ ਸਨ ਅਤੇ ਜਿਹਨਾਂ ਦੇ ਬੀਤੇ ਦਿਨੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸੈਂਪਲ ਲੈ ਕੇ ਰਾਜਿੰਦਰਾ ਹਸਪਤਾਲ ਦੀ ਲੈਬ ਵਿੱਚ ਭੇਜੇ ਗਏ ਸਨ,ਜ਼ੋ ਕਿ ਲੈਬ ਜਾਂਚ ਵਿਚ ਸਾਰੇ ਨੈਗਟਿਵ ਆਏ ਹਨ।

ਇਸ ਤੋਂ ਇਲਾਵਾ ਪੋਜਟਿਵ ਕੇਸ ਦੇ ਨਾਲ ਦੁਬਈ ਤੋਂ ਆਏ ਪਿੰਡ ਹਸਨਪੂਰ ਦੇ ਰਹਿਣ ਵਾਲੇ ਵਿਅਕਤੀ ਅਤੇ ਜਿਲੇ ਦੇ ਹੋਰ ਵੱਖ ਵੱਖ ਏਰੀਏ ਤੋਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਏ ਤਿੰਨ ਵਿਅਕਤੀਆਂ ਦੇ ਵੀ ਕਰੋਨਾ ਟੈਸਟ ਨੈਗਟਿਵ ਆਏ ਹਨ। ਉਹਨਾਂ ਕਿਹਾ ਕਿ ਭਾਵਂੇ ਪੋਜੀਟਿਵ ਕੇਸ ਦੇ ਨੇੜੇ ਦੇ ਪਰਿਵਾਰਕ ਮੈਂਬਰਾ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਹੈ ਪ੍ਰੰਤੂ ਫਿਰ ਵੀ ਉਹ ਸਾਰੇ ਅੱਗਲੇ 14 ਦਿਨਾਂ ਲਈ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰਹਿਣਗੇ ਅਤੇ ਉਹਨਾਂ ਨੂੰ ਬਿਮਾਰੀ ਤੋਂ ਬਚਾਅ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ।ਇਸ ਤੋ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਵੀ ਏਰੀਏ ਵਿਚ ਘਰ ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।

ਓਟ ਕਲੀਨਿਕ ਅਤੇ ਸਾਰੇ ਨਸ਼ਾ ਛਡਾਊ ਕੇਂਦਰ ਰਜਿਸਟਰ ਮਰੀਜ਼ਾਂ ਨੂੰ ਦੋ ਹਫਤਿਆਂ ਲਈ ਦਵਾਈ ਘਰ ਲੈਜਾਣ -ਡਾ.ਮਲਹੋਤਰਾ

ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਵਿਦੇਸ਼ ਤੋਂ ਆਏ ਯਾਤਰੀ ਜ਼ੋ ਕਿ ਵਿਭਾਗ ਦੀ ਨਿਗਰਾਨੀ ਹੇਠ ਘਰਾਂ ਵਿੱਚ ਹੀ ਏਕਾਂਤਵਾਸ ਵਿੱਚ ਹਨ ਜ਼ੇਕਰ ਉਨ੍ਹਾਂ ਵਿੱਚ ਕਰੋਨਾ ਸਬੰਧੀ ਕੋਈ ਵੀ ਲੱਛਣ ਸਾਹਮਣੇ ਆਉਂਦਾ ਹੈ ਤਾਂ ਰੈਪਿਡ ਰਿਸਪਾਂਸ ਟੀਮਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਉਣ ਦੇ ਪੁਖਤਾ ਪ੍ਰਬੰਧ ਹਨ।ਉਹਨਾਂ ਕਿਹਾ ਕਿ ਕੋਵਿਡ ਦੀ ਜਾਣਕਾਰੀ ਲਈ ਬਣਾਏ ਕੰਟਰੋਲ ਰੂਮ ਜਿਸਦਾ ਨੰਬਰ 0175-5128793 ਅਤੇ 0175-5127793 ਹਨ,ਵਿਚ 24 ਘੰਟੇ ਲਈ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ।ਲੋਕਾਂ ਵੱਲੋ ਇਹਨਾਂ ਨੰਬਰਾ ਤੇਂ ਕਾਲ ਕਰਕੇ ਕੋਵਿਡ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਇਹ ਕਾਲ ਸੈਂਟਰ ਛੁੱਟੀ ਵਾਲੇ ਦਿਨ ਵੀ ਖੁੱਲਾ ਰਹੇਗਾ।