ਪਟਿਆਲਾ ਪੁਲਿਸ ਨੇ ‘ਐਪਲ ਮੋਬਾਈਲ’ ਚੋਰੀ ਦਾ ਮਾਮਲਾ ਸੁਲਝਾ ਲਿਆ; ਚੋਰੀ ਦੇ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ

328

ਪਟਿਆਲਾ ਪੁਲਿਸ ਨੇ ‘ਐਪਲ ਮੋਬਾਈਲ’ ਚੋਰੀ ਦਾ ਮਾਮਲਾ ਸੁਲਝਾ ਲਿਆ; ਚੋਰੀ ਦੇ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ

ਪਟਿਆਲਾ /ਸਤੰਬਰ 27, 2023

ਅੱਜ  ਸੰਜੀਵ ਸਿੰਗਲਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-। ਪਟਿਆਲਾ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ  ਵਰੁਣ ਸਰਮਾ ਆਈ.ਪੀ.ਐਸ., ਐਸ.ਐਸ.ਪੀ  ਪਟਿਆਲਾ ਅਤੇ  ਸਰਫਰਾਜ ਆਲਮ ਐਸ.ਪੀ ਸਿਟੀ  ਪਟਿਆਲਾ ਦੇ ਦਿਸਾ ਨਿਰਦੇਸਾ ਹੇਠ ਜਿਲਾ ਪਟਿਆਲਾ ਵਿੱਚ ਵੱਧ ਰਹੀਆ ਚੋਰੀ ਦੀਆ ਵਾਰਦਾਤਾ ਨੂੰ ਕਾਬੂ ਕਰਨ ਲਈ ਸਪੈਸਲ ਮੁਹਿਮ ਚਲਾਈ ਜਾ ਰਹੀ ਹੈ।

ਜਿਸਦੇ ਤਹਿਤ ਉਸ ਸਮੇ ਕਾਮਜਾਬੀ ਮਿਲੀ ਜਦੋਂ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਇੰਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਇੰਚਾਰਜ ਚੋਕੀ ਮਾਡਲ ਟਾਊਨ ਪਟਿਆਲਾ ਸ਼:ਥ: ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਉਸ ਸਮੇ ਕਾਮਜਾਬੀ ਮਿਲੀ ਜਦੋਂ ਮਿਤੀ 25/26-09-2023 ਦੀ ਦਰਮਿਆਣੀ ਰਾਤ ਨੂੰ ਐਪਲ ਕੈਫੇ ਮੋਬਾਇਲਾਂ ਵਾਲੀ ਦੁਕਾਨ ਨੇੜੇ DAV ਸਕੂਲ ਭੁਪਿੰਦਰ ਰੋਡ ਪਟਿਆਲਾ ਤੇ ਹੋਈ ਚੋਰੀ ਦੇ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ।

ਸੰਜੀਵ ਸਿੰਗਲਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੀਰਤੀ ਸ਼ਰਮਾ ਪੁੱਤਰ ਹਰੀ ਮੋਹਨ ਸ਼ਰਮਾ ਵਾਸੀ ਮਕਾਨ ਨੰਬਰ 47 6 ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ ਦੀ ਐਪਲ ਕੈਫੇ ਮੋਬਾਇਲਾਂ ਵਾਲੀ ਦੁਕਾਨ ਨੇੜੇ DAV ਸਕੂਲ ਭੁਪਿੰਦਰ ਰੋਡ ਪਟਿਆਲਾ ਨੇ ਥਾਣਾ ਸਿਵਲ ਲਾਇਨ ਪਟਿਆਲਾ ਦੀ ਪੁਲਿਸ ਪਾਸ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 25/26-09-2023 ਦੀ ਦਰਮਿਆਣੀ ਰਾਤ ਉਸਦੀ ਦੁਕਾਨ ਐਪਲ ਕੈਵੈ ਮੋਬਾਇਲਾਂ ਵਾਲੀ ਦੁਕਾਨ ਨੇੜੇ DAV ਸਕੂਲ ਭੁਪਿੰਦਰ ਰੋਡ ਪਟਿਆਲਾ ਦਾ ਸ਼ਟਰ ਤੋੜ ਕੇ ਕੋਈ ਨਾਮਾਲੂਮ ਵਿਅਕਤੀ/ਵਿਅਕਤੀਆ ਦੁਕਾਨ ਅੰਦਰ ਵੜ ਕੇ ਕਰੀਬ 30 ਪੁਰਾਣੇ ਮੋਬਾਇਲ ਫੋਨ ਐਪਲ ਕੰਪਨੀ ਦੇ । PHONE „ਕਰੀਬ 18 ਪੁਰਾਣੀਆ ਘੜੀਆ ਐਪਲ ਕੰਪਨੀ ਅਤੇ ਸੈਮਸੰਗ ਕੰਪਨੀ ਦੀਆਂ ਦੋ ਪੁਰਾਣੇ ਮੈਕਬੁੱਕ,ਅਤੇ ਇੱਕ ਪੁਰਾਣਾ ਲੈਪਟਾਪ DELL ਕੰਪਨੀ ਦਾ ਚੋਰੀ ਕਰਕੇ ਲੈ ਗਏ ਹਨ ਜਿਸ ਪਰ ਮੁਕਦਮਾ ਨੰਬਰ ।6। ਮਿਤੀ 26-09-2023 ਅ/ਧ 457,380 ਆਈ.ਪੀ.ਸੀ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ ਸੁਰੂ ਕੀਤੀ ਗਈ।

ਪਟਿਆਲਾ ਪੁਲਿਸ ਨੇ ‘ਐਪਲ ਮੋਬਾਈਲ’ ਚੋਰੀ ਦਾ ਮਾਮਲਾ ਸੁਲਝਾ ਲਿਆ; ਚੋਰੀ ਦੇ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ

ਜਿਸਦੇ ਸਬੰਧ ਵਿੱਚ ਇੰਪੈਕਟਰ ਹਰਜਿੰਦਰ ਸਿੰਘ ਢਿੱਲੋ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾ ਬਣਾ ਕਰ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਉਂਦੇ ਹੋਏ ਚਾਰ ਦੋਸੀਆਨ 1,ਤਰਵਿੰਦਰ ਸਿੰਘ ਉਰਫ ਹਨੀ ਹੀਰਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਚੋਰਾ ਨੇੜੇ ਸ਼ਿਵ ਮੰਦਰ, ਆਈ.ਟੀ.ਬੀ.ਪੀ.ਕੈਂਪ ਥਾਣਾ ਸਦਰ ਅਰਬਨ ਅਸਟੇਟ ਪਟਿਆਲਾ 2. ਅਬਿੰਜੀਤ ਸਿੰਘ ਉਤਫ ਅਬੀ ਪੁੱਤਰ ਜਗਤਾਰ ਸਿੰਘੜ ਗਗਨਦੀਪ ਸਿੰਘ ਉਰਫ ਗੰਗੂ ਪੁੱਤਰ ਪਾਲਾ ਸਿੰਘ 4. ਜਸਕਰਨ ਸਿੰਘ ਉਰਫ ਧਿਆਨੀ ਪੁੱਤਰ ਸੀਤੀ ਵਾਸੀਆਨ ਪਿੰਡ ਲਾਡ ਬਨਜਾਰਾ ਕਲਾ ਥਾਣਾ ਦਿੜਬਾ ਜਿਲਾ ਸੰਗਰੂਰ ਨੂੰ ਟ੍ਰੇਸ ਕਰਕੇ ਮੁੱਕਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ ਜਿਸ ਸਬੰਧੀ ਅੱਜ ਸ਼:ਥ: ਸੂਬਾ ਸਿੰਘ ਥਾਣਾ ਸਿਵਲ ਲਾਇਨ ਪਟਿਆਲਾ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਪਰ ਪੀ.ਆਰ.ਟੀ.ਸੀ ਚੌਕ ਪਟਿਆਲਾ ਵਿੱਖੇ ਨਾਕਾਬੰਦੀ ਕਰਕੇ ਦੋਸੀਆਨ ਤਰਵਿੰਦਰ ਸਿੰਘ ਉਰਫ ਹਨੀ ਹੀਰਾ, ਅਬਿੰਜੀਤ ਸਿੰਘ ਉਤਫ ਅਬੀ ਅਤੇ ਗਗਨਦੀਪ ਸਿੰਘ ਉਰਫ ਗੰਗੂ ਨੂੰ ਗੱਡੀ ਨੰਬਰ ਐਚ.ਆਰ 51 ਏ.ਪੀ. 4936 ਮਾਰਕਾ ਸਕੋਡਾ ਸੁਪਰਬ ਪਰ ਕਾਬੂ ਕੀਤਾ ਗਿਆ ਅਤੇ ਤਲਾਸੀ ਦੌਰਾਨ ਗੱਡੀ ਵਿੱਚੋ ਚੋਰੀ ਹੋਏ 28 ਮੋਬਾਇਲ ਫੋਨ ਮਾਰਕਾ ਐਪਲ, 15 ਸਮਾਰਟ ਘੜੀਆ ਅਤੇ । ਲੈਪਟੋਪ ਅਤੇ । ਮੈਕਬੁੱਕ ਐਪਲ ਬ੍ਰਾਮਦ ਕੀਤਾ ਗਿਆ।

ਦੌਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਤਰਵਿੰਦਰ ਸਿੰਘ ਉਰਫ ਹਨੀ ਹੀਰਾ ਉੱਕਤ ਮੁਦਈ ਮੁੱਕਦਮਾ ਦੀ ਦੁਕਾਨ ਪਰ ਪਿੱਛਲੇ 5-6 ਸਾਲ ਤੋ ਬਤੌਰ ਸੇਲਜਮੈਨ ਕੰਮ ਕਰਦਾ ਸੀ ਅਤੇ ਦੁਕਾਨ ਦੀਆ ਚਾਬੀਆ ਅਕਸਰ ਹੀ ਇਸ ਪਾਸ ਰਹਿੰਦੀਆ ਸਨ ਅਤੇ ਇਹ ਜਲਦੀ ਅਮੀਰ ਹੋਣ ਦੇ ਲਾਲਚ ਵਿੱਚ ਬੇਈਮਾਨ ਹੋ ਗਿਆ ਅਤੇ ਇਹ ਆਪਣੇ ਉੱਕਤਾਨ ਸਾਥੀਆਂ ਨਾਲ ਰਲਕੇ ਯੋਜਨਵਧ ਤਰਿਕੇ ਨਾਲ ਡੁਪਲੀਕੇਟ ਚਾਬੀਆ ਤਿਆਰ ਕਰਕੇ ਦੁਕਾਨ ਤੋ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਜਿਹਨਾ ਨੂੰ ਥਾਣਾ ਸਿਵਲ ਲਾਇਨ ਪਟਿਆਲਾ ਦੀ ਪੁਲਿਸ ਪਾਰਟੀ ਵੱਲੋ ਬਹੁਤ ਹੀ ਸਖਤ ਮਿਹਨਤ ਅਤੇ ਫੁਰਤੀ ਨਾਲ ਕਾਰਵਾਈ ਕਰਦੇ ਹੋਏ ਦੋਸੀਆਨ ਨੂੰ ਬਹੁਤ ਹੀ ਘੱਟ ਸਮੇ ਵਿੱਚ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।