ਪਟਿਆਲਾ ਪੁਲਿਸ ਵਿੱਚ ਵੱਡੀ ਤਬਦੀਲੀ; ਹੋਰ ਪੁਲਿਸ ਮੁਲਾਜ਼ਮਾਂ ਦੇ ਥਾਣਿਆਂ ‘ਚ ਕੀਤੇ ਗਏ ਤਬਾਦਲੇ: ਐਸ.ਐਸ.ਪੀ.

160

ਪਟਿਆਲਾ ਪੁਲਿਸ ਵਿੱਚ ਵੱਡੀ ਤਬਦੀਲੀ; ਹੋਰ ਪੁਲਿਸ ਮੁਲਾਜ਼ਮਾਂ ਦੇ ਥਾਣਿਆਂ ‘ਚ ਕੀਤੇ ਗਏ ਤਬਾਦਲੇ: ਐਸ.ਐਸ.ਪੀ.

ਪਟਿਆਲਾ, 30 ਅਕਤੂਬਰ:

ਪਟਿਆਲਾ ਦੇ ਐਸ.ਐਸ.ਪੀ  ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲਿਸ ਦੇ ਕੰਮਕਾਜ ਵਿੱਚ ਹੋਰ ਤੇਜੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਅੱਜ ਥਾਣਿਆਂ ਦੇ ਕੰਮ ਕਾਜ ਤੋਂ ਜਾਣੂ ਕਰਵਾਉਣ ਲਈ 273 ਹੋਰ ਪੁਲਿਸ ਮੁਲਾਜ਼ਮਾਂ ਦੀਆਂ ਜ਼ਿਲ੍ਹੇ ਦੇ ਥਾਣਿਆਂ ਤੇ ਚੌਕੀਆਂ ‘ਚ ਬਦਲੀਆਂ ਕੀਤੀਆਂ ਹਨ।

ਐਸ.ਐਸ.ਪੀ. ਦੁੱਗਲ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਨਿਰਦੇਸਾਂ ਅਨੁਸਾਰ 1 ਜਨਵਰੀ 2008 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਜਿਹੜੇ ਹਾਲੇ ਤੱਕ 5 ਸਾਲ ਦੇ ਅਰਸੇ ਤੱਕ ਥਾਣਿਆਂ ‘ਚ ਤਾਇਨਾਤ ਨਹੀਂ ਰਹੇ ਹਨ, ਅਜਿਹੇ 273 ਪੁਲਿਸ ਮੁਲਾਜ਼ਮਾਂ ਨੂੰ ਥਾਣਿਆਂ ‘ਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਤਬਦੀਲ ਕੀਤੇ ਮੁਲਾਜ਼ਮਾਂ ‘ਚ 12 ਐਨ.ਜੀ.ਓ ਅਤੇ 261 ਓ.ਆਰਜ਼ ਸ਼ਾਮਲ ਹਨ, ਜੋ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿੱਚ ਹੁਣ ਸੇਵਾਵਾਂ ਦੇਣਗੇ। ਇਸ ਤੋਂ ਪਹਿਲਾਂ ਵੀ ਡੀ.ਜੀ.ਪੀ. ਪੰਜਾਬ ਦੇ ਨਿਰਦੇਸ਼ਾਂ ‘ਤੇ 133 ਪੁਲਿਸ ਮੁਲਾਜ਼ਮਾਂ ਦੇ ਥਾਣਿਆਂ ‘ਚ ਤਬਾਦਲੇ ਕੀਤੇ ਗਏ ਹਨ, ਜਿਸ ਤਹਿਤ ਹੁਣ ਤੱਕ 406 ਮੁਲਾਜ਼ਮਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਥਾਣਿਆਂ ਤੇ ਚੌਕੀਆਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਪਟਿਆਲਾ ਪੁਲਿਸ ਵਿੱਚ ਵੱਡੀ ਤਬਦੀਲੀ; ਹੋਰ ਪੁਲਿਸ ਮੁਲਾਜ਼ਮਾਂ ਦੇ ਥਾਣਿਆਂ 'ਚ ਕੀਤੇ ਗਏ ਤਬਾਦਲੇ: ਐਸ.ਐਸ.ਪੀ.

ਪਟਿਆਲਾ ਪੁਲਿਸ ਵਿੱਚ ਵੱਡੀ ਤਬਦੀਲੀ; ਹੋਰ ਪੁਲਿਸ ਮੁਲਾਜ਼ਮਾਂ ਦੇ ਥਾਣਿਆਂ ‘ਚ ਕੀਤੇ ਗਏ ਤਬਾਦਲੇ: ਐਸ.ਐਸ.ਪੀ. ਦੁੱਗਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕੋਰੋਨਾ ਮਾਹਮਾਰੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਦਿਨ-ਰਾਤ ਨਿਭਾਉਂਦਿਆਂ ਜ਼ਿਲ੍ਹੇ ਨੂੰ ਜ਼ੁਰਮ ਮੁਕਤ ਰੱਖਣ ਲਈ ਵੀ ਆਪਣੀ ਵਚਨਬੱਧਤਾ ਨਿਭਾਈ ਜਾ ਰਹੀ ਹੈ।