Homeਪੰਜਾਬੀ ਖਬਰਾਂਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨੇੜਲਾ ਸਾਥੀ 2 ਪਿਸਟਲਾਂ ਸਮੇਤ ਕਾਬੂ .32...

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨੇੜਲਾ ਸਾਥੀ 2 ਪਿਸਟਲਾਂ ਸਮੇਤ ਕਾਬੂ .32 ਬੋਰ ਦੇ 2 ਪਿਸਟਲਾਂ ਸਮੇਤ 10 ਰੌਂਦ ਬ੍ਰਾਮਦ

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨੇੜਲਾ ਸਾਥੀ 2 ਪਿਸਟਲਾਂ ਸਮੇਤ ਕਾਬੂ .32 ਬੋਰ ਦੇ 2 ਪਿਸਟਲਾਂ ਸਮੇਤ 10 ਰੌਂਦ ਬ੍ਰਾਮਦ

ਪਟਿਆਲਾ /23 ਦਸੰਬਰ, 2023

ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਗੈਗਸਟਰਾਂ/ ਕਰੀਮੀਨਲ ਵਿਅਕਤੀਆਂ ਆਦਿ ਖਿਲਾਫ ਕਾਰਵਾਈ ਕਰਨ ਲਈ ਸਪੈਸਲ ਮੁਹਿੰਮ ਚਲਾਈ ਹੋਈ ਹੈ। ਜਿਸ ਦੇ ਤਹਿਤ ਹੀ  ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ,  ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਸਮੇਤ ਟੀਮ ਵੱਲੋਂ ਚਲਾਏ ਗਏ ਸ਼ਪੈਸਲ ਅਪਰੇਸ਼ਨ ਦੌਰਾਨ ਦੀਪਕ ਬਨੂੰੜ (ਲਾਰੈਸ ਬਿਸਨੋਈ ਗੈਂਗ) ਦਾ ਮੈਂਬਰ ਨਰਿੰਦਰ ਸਰਮਾ ਉਰਫ ਸੰਕਰ ਪੁੱਤਰ ਅਮਰਚੰਦ ਵਾਸੀ ਕਿਰਾਏਦਾਰ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਟਲ .32 ਬੋਰ ਸਮੇਤ 10 ਰੋਂਦ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਇਸਦੇ ਨਾਲ ਹੀ ਦੋਸ਼ੀ ਵੱਲੋਂ ਅਪਰਾਧਕ ਗਤੀਵਿਧੀਆਂ ਲਈ ਵਰਤੀ ਜਾਂਦੀ ਗੱਡੀ ਸਵਿਫਟ ਰੰਗ ਚਿੱਟਾ ਨੰਬਰੀ PB-12-AF-1968 ਵੀ ਬ੍ਰਾਮਦ ਕੀਤੀ ਗਈ ਹੈ।

ਗ੍ਰਿਫਤਾਰੀ ਅਤੇ ਬ੍ਰਾਮਦਗੀ :– ਜਿੰਨ੍ਹਾਂ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਨੇ ਮਿਤੀ 21.12.2023 ਗੁਪਤ ਸੂਚਨਾ ਦੇ ਆਧਾਰ ਤੇ  22.12.2023 ਨੂੰ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਨਰਿੰਦਰ ਸਰਮਾ ਉਰਫ ਸੰਕਰ ਉਕਤ ਨੂੰ ਸਵਿਫਟ ਗੱਡੀ ਰੰਗ ਚਿੱਟਾ ਨੰਬਰੀ PB-12-AF-1968 ਪਰ ਟੀ ਪੁਆਇੰਟ ਪਿੰਡ ਖਾਂਸੀਆਂ ਤੋਂ ਕਾਬੂ ਕੀਤਾ ਗਿਆ ਜਿਸ ਪਾਸੋਂ 2 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ ਹਨ।

ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨੇੜਲਾ ਸਾਥੀ 2 ਪਿਸਟਲਾਂ ਸਮੇਤ ਕਾਬੂ .32 ਬੋਰ ਦੇ 2 ਪਿਸਟਲਾਂ ਸਮੇਤ 10 ਰੌਂਦ ਬ੍ਰਾਮਦ

ਅਪਰਾਧਿਕ ਪਿਛੋਕੜ ਅਤੇ ਗੈਂਗ ਬਾਰੇ ਜਾਣਕਾਰੀ : ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਨਰਿੰਦਰ ਸਰਮਾ ਉਰਫ ਸੰਕਰ ਉਕਤ ਜੋ ਕਿ 2014 ਤੋਂ ਕਰੀਮੀਨਲ ਗਤੀਵਿਧੀਆਂ ਵਿਚ ਸਾਮਲ ਰਿਹਾ ਹੈ ਜਿਸ ਦੇ ਖਿਲਾਫ ਜਿਲਾ ਪਟਿਆਲਾ, ਜਿਲਾ ਐਸ.ਏ.ਐਸ ਨਗਰ ਮੋਹਾਲੀ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ ਖੋਹ, ਕਾਰ ਖੋਹ, ਅਸਲਾ ਐਕਟ ਅਤੇ ਲੜਾਈ ਝਗੜੇ ਦੇ 5 ਮੁਕੱਦਮੇ ਦਰਜ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਕੁੱਝ ਮੁੱਕਦਮਿਆ ਵਿੱਚ ਸਜਾ ਯਾਫਤਾ ਹੈ ਅਤੇ ਕੁੱਝ ਮੁੱਕਦਮਿਆ ਵਿੱਚ ਹੁਣ ਜਮਾਨਤ ਤੇ ਚੱਲ ਰਿਹਾ ਹੈ ਜੋ ਸਾਲ 2014 ਤੋਂ ਲੈ ਕੇ 2022 ਤੱਕ ਵੱਖ ਵੱਖ ਮੁੱਕਦਮਿਆ ਅਧੀਨ ਪਟਿਆਲਾ, ਸੰਗਰੂਰ ਅਤੇ ਕੈਥਲ ਹਰਿਆਣਾ ਜੇਲ ਵਿੱਚ ਰਹਿ ਚੁੱਕਾ ਹੈ। ਨਰਿੰਦਰ ਸ਼ਰਮਾ ਉਰਫ ਸ਼ੰਕਰ ਲਾਰੈਸ ਗੈਗ ਦੇ ਮੈਬਰ ਦੀਪਕ ਬਨੂੰੜ, ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ। ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁੱਝ ਸਮੇ ਪਹਿਲਾਂ .32 ਬੋਰ ਦੇ 2 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਰਿੰਦਰ ਸਰਮਾ ਉਰਫ ਸੰਕਰ ਜੇਲ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ ਵਿੱਚ ਰਿਹਾ ਹੈ, ਜਿਸ ਕਰਕੇ ਹੁਣ ਜਮਾਨਤ ਪਰ ਬਾਹਰ ਆ ਕੇ ਗੈਂਗਸਟਰਾਂ ਦੇ ਇਸਾਰੇ ਤੇ ਵੱਖ-ਵੱਖ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ।

ਇਸ ਤੋਂ ਇਲਾਵਾ ਨਰਿੰਦਰ ਸਰਮਾ ਉਰਫ ਸੰਕਰ ਉਕਤ ਨੂੰ ਮੁੱਕਦਮਾ ਨੰ 130/2014 ਥਾਣਾ ਸਿਟੀ ਰਾਜਪੁਰਾ ਅਧੀਨ ਲੜਾਈ ਝਗੜੇ ਦੇ ਕੇਸ ਅਧੀਨ ਮਾਨਯੋਗ ਅਦਾਲਤ ਵੱਲੋਂ 3 ਸਾਲ ਦੀ ਸਜਾ ਹੋਈ ਸੀ। ਇਸਤੋਂ ਇਲਾਵਾ ਇਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਚੀਕਾ ਰੋਡ ਤੇ ਹਥਿਆਰਾਂ ਦੀ ਨੌਕ ਤੇ ਵਰਨਾ ਗੱਡੀ ਦੀ ਲੁੱਟ ਖੋਹ ਕੀਤੀ ਸੀ ਜਿਸਤੇ ਇਨ੍ਹਾਂ ਦੇ ਖਿਲਾਫ ਮੁਕਦਮਾ ਨੰ 230/2018 ਅ/ਧ 397, 341 IPC ਥਾਣਾ ਚੀਕਾ ਜਿਲ੍ਹਾ ਕੈਥਲ (ਹਰਿਆਣਾ) ਦਰਜ ਹੋਇਆ ਸੀ ਜੋ ਇਹ ਕੇਸ ਅਧੀਨ ਇਹ ਕੈਥਲ ਜੇਲ ਵਿੱਚ ਵੀ ਰਹਿ ਚੁੱਕਾ ਹੈ। ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਰਾਜਪੁਰਾ ਸ਼ਹਿਰ ਵਿੱਚ ਆਪਣੀ ਗੈਗਵਾਰ ਕਰਕੇ ਕਈ ਫਾਇਰਿੰਗ, ਕਤਲ, ਇਰਾਦਾ ਕਤਲ, ਲੜਾਈ ਝਗੜੇ ਅਤੇ ਲੁੱਟ ਖੋਹ ਦੇ ਕੇਸਾਂ ਵਿੱਚ ਇਹ ਸ਼ਾਮਲ ਰਿਹਾ ਹੈ। ਨਰਿੰਦਰ ਸ਼ਰਮਾ ਉਰਫ ਸ਼ੰਕਰ ਡਾਕਟਰ ਦਿਨੇਸ਼ ਗੋਸਵਾਮੀ ਦੇ ਰਾਜਪੁਰਾ ਵਿਖੇ ਮਿਤੀ 12.08.2023 ਨੂੰ ਹੋਏ ਕਤਲ ਦੇ ਦੋਸ਼ੀਆਨ ਦਾ ਵੀ ਕਰੀਬੀ ਸਾਥੀ ਰਿਹਾ ਹੈ ਜਿਸ ਦੀ ਪੁਲਿਸ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸੀ ਨਰਿੰਦਰ ਸਰਮਾ ਉਰਫ ਸੰਕਰ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰਾਮਦਾ ਹੋਏ ਪਿਸਟਲਾਂ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

LATEST ARTICLES

Most Popular

Google Play Store