ਪਟਿਆਲਾ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਗੁਜਰਾਤ ਦੇ ਲੋਕਾਂ ਨੂੰ ਬਦਲਾਓ ਦੇ ਪੱਖ ਵਿੱਚ ਵੋਟ ਦੀ ਅਪੀਲ

283

ਪਟਿਆਲਾ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ  ਵਲੋਂ ਗੁਜਰਾਤ ਦੇ ਲੋਕਾਂ ਨੂੰ ਬਦਲਾਓ ਦੇ ਪੱਖ ਵਿੱਚ ਵੋਟ ਦੀ ਅਪੀਲ

ਪਟਿਆਲਾ, 27 ਨਵੰਬਰ,2022

ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਗੁਜਰਾਤ ਦੇ ਲੋਕ ਬੀ ਜੇ ਪੀ ਦੀ ਸਰਕਾਰ ਦਾ ਸਨਤਾਪ ਭੋਗ ਰਹੇ ਹਨ । ਗੁਜਰਾਤ ਦੇ ਲੋਕ ਵੀ ਦਿੱਲੀ ਅਤੇ ਪੰਜਾਬ ਤੋਂ ਬਾਅਦ ਗੁਜਰਾਤ ਵਿੱਚ ਬਦਲਾਅ ਲਈ ਤਿਆਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਧਾਨ ਸਭਾ ਹਲਕਾ ਭਾਵਨਗਰ ਸ਼ਹਿਰੀ ਦੇ ਉਮੀਦਵਾਰ ਭਾਈ ਹਮੀਰ ਭਾਈ ਰਾਠੌਡ ਦੇ ਹੱਕਾ ਵਿੱਚ ਪ੍ਰਚਾਰ ਕਰਦਿਆ ਦਿੱਤੀ । ਉਨ੍ਹਾਂ ਕਿਹਾ ਕਿ ਸਾਡੀ ਟੀਮ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸੀਨੀਅਰ ਆਗੂ ਇਤਵਿੰਦਰ ਸਿੰਘ ਉਰਫ ਹਨੀ ਲੂਥਰਾ ਅਤੇ ਉਨ੍ਹਾ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਗੁਜਰਾਤ ਚੋਣਾਂ ਲਈ ਪ੍ਰਚਾਰ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਪਾਲਸੀਆਂ ਬਾਰੇ ਘਰ ਘਰ ਪਤਾ ਚੱਲ ਸਕੇ ।

ਅਜੀਤ ਪਾਲ ਸਿੰਘ ਕੋਹਲੀ ਨੇ ਪ੍ਰਚਾਰ ਦੌਰਾਨ ਕਿਹਾ ਕਿ  ਗੁਜਰਾਤ ਵਿੱਚ ਪਿਛਲੇ ਲੰਮੇ ਸਮੇਂ ਤੋ ਭਾਜਪਾ ਦਾ ਰਾਜ ਹੈ, ਜਿਸ ਨੇ ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਤੋਂ ਸਿਵਾਏ ਕੁਝ ਨਹੀਂ ਦਿੱਤਾ । ਹੁਣ ਸਮਾਂ ਆ ਗਿਆ ਹੈ ਜਦੋ ਗੁਜਰਾਤ ਦੇ ਲੋਕਾਂ ਨੂ ਬਦਲਾਓ ਦੇ ਪੱਖ ਵਿੱਚ ਵੋਟ ਪਾਉਣੀ ਚਾਹੀਦੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਗੁਜਰਾਤ ਦੇ ਲਈ ਨਵੇ ਯੁੱਗ ਦੀ ਸੁਰੂਆਤ ਹੋਵੇਗੀ ਗੁਜਰਾਤ ਵਿੱਚ ਵੀ ਪੰਜਾਬ ਦਾ ਇਤਿਹਾਸ ਦੁਹਰਾਇਆ ਜਾਵੇਗਾ । ਉਨ੍ਹਾਂ ਕਿਹਾ ਆਪ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋ ਹੋਇਆ ਹੈ ਇਸ ਲਈ ਸਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕੋਈ ਸਮਝੋਤਾ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ

ਪਟਿਆਲਾ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਹੁਕਮਾਂ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸੀਨੀਅਰ ਆਗੂ ਇਤਵਿੰਦਰ ਸਿੰਘ ਉਰਫ ਹਨੀ ਲੂਥਰਾ ਅਤੇ ਉਨ੍ਹਾ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਗੁਜਰਾਤ ਚੋਣਾਂ ਲੜ ਰਹੇ ਉਮੀਦਵਾਰ ਲਈ ਪ੍ਰਚਾਰ ਕਰ ਰਹੀ ਹੈ ਅਤੇ ਪੰਜਾਬ ਵਿੱਚ ਕੀਤੇ ਕੰਮਾਂ ਤੋ ਜਾਣੂ ਕਰਵਾ ਰਹੀ ਹੈ | ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਭਾਵਨਗਰ ਸ਼ਹਿਰੀ ਦੀ ਡਿਊਟੀ ਦਿੱਤੀ ਹੈ, ਜਦਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ  ਭਾਈ ਹਮੀਰ ਭਾਈ ਰਾਠੌਡ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੇ ਸਾਰੇ ਵਲੰਟੀਅਰਾਂ ਨਾਲ ਦਿਨ ਰਾਤ ਇੱਕ ਕਰ ਰਹੇ ਹਨ।

ਪਟਿਆਲਾ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ  ਵਲੋਂ ਗੁਜਰਾਤ ਦੇ ਲੋਕਾਂ ਨੂੰ ਬਦਲਾਓ ਦੇ ਪੱਖ ਵਿੱਚ ਵੋਟ ਦੀ ਅਪੀਲ

ਕੋਹਲੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਵਿੱਚ ਸਾਰਧਕ ਬਦਲੋ ਚਾਹੁੰਦੇ ਹਨ ਕਿਉਂਕਿ ਪੁਰਾਣਾ ਰਾਜਨੀਤਿਕ ਬੁਨਿਆਦੀ ਢਾਚਾ ਸਮੇਂ ਦਾ ਹਾਣੀ ਨਹੀਂ ਰਿਹਾ ਸਗੋਂ ਇਸ ਵਿੱਚ ਬਦਲਾਓ ਦੀ ਲੋੜ ਹੈ ਜਿਸ ਵਿੱਚ ਦੇਸ਼ ਦੀ ਆਮ ਜਨਤਾ ਦਾ ਸਰਵਪੱਖੀ ਵਿਕਾਸ ਹੋ ਸਕੇ । ਉਨ੍ਹਾਂ ਕਿਹਾ ਭਾਵੇਂ ਪਾਰਟੀ ਨਵੀਂ ਹੈ ਪਰ ਪਾਰਟੀ ਦੀ ਲੀਡਰਸ਼ਿਪ ਪੜ੍ਹੀ ਲਿਖੀ, ਹੋਣਹਾਰ, ਲੋਕਪੱਖੀ, ਹੋਣ ਕਰਕੇ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਹੁੰਝਾ ਮਾਰ ਹਾਸ਼ਲ ਕਰ ਪਾਈ ਹੈ । ਪੰਜਾਬ ਦੇ ਲੋਕਾਂ ਲਈ ਬਿਜਲੀ ਮੁਆਫੀ, ਪੁਰਾਣੀ ਪੈਨਸ਼ਨ ਦੀ ਬਹਾਲੀ ਵਰਗੇ ਵੱਡੇ ਇਤਿਹਾਸਕ  ਫੈਲਲੇ ਲੈ ਕੇ ਆਪਣੀ ਲੋਕ ਪੱਖੀ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ  ਹਨੀ ਲੂਥਰਾ, ਰਾਜੂ ਸਾਹਨੀ ਦੇ ਨਾਲ, ਜਗਤਾਰ ਸਿੰਘ ਜੱਗੀ, ਹਰਪ੍ਰੀਤ, ਕਰਨਜੀਤ ਸ਼ੰਟੀ, ਨਰੇਸ਼ ਕੁਮਾਰ ਰਿੰਪੀ, ਵਿਜੇ ਕੁਮਾਰ ਅੱਬਾ, ਅਜੀਤਪਾਲ ਸਿੰਘ ਸਾਹਨੀ, ਜਸਵਿੰਦਰ ਕੁਮਾਰ, ਰਣਜੀਤ ਸਿੰਘ, ਦਵਿੰਦਰ ਬਿੱਕੀ, ਗੁਰਸ਼ਰਨ ਸਿੰਘ, ਪਾਲੀ ਸਿੰਘ ਤੋਂ ਇਲਾਵਾ ਹੋਰ ਵੀ ਕਈ ਆਗੂ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।

ਪਟਿਆਲਾ ਦੇ ਵਲੰਟੀਅਰਾਂ ਨੂੰ ਲੋਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਗੁਜਰਾਤ ਦੇ ਲੋਕ ਸਾਫ ਕਹਿ ਰਹੇ ਹਨ ਕਿ ਇਸ ਵਾਰ ਗੁਜਰਾਤ ਦੇ ਲੋਕ ਵੀ ਪੰਜਾਬੀਆਂ ਵਾਂਗ ਬਦਲਾਅ ਲੈ ਕੇ ਆਉਣਗੇ ਅਤੇ ਬੰਪਰ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਲੋਕਾਂ ਨੂੰ ਸਪੱਸ਼ਟ ਹੋ ਗਿਆ ਹੈ ਕਿ ਗੁਜਰਾਤ ਦੇ ਲੋਕਾਂ ਦਾ ਜੀਵਨ ਪੱਧਰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਉੱਚਾ ਚੁੱਕ ਸਕਦੀ ਹੈ। ਰਾਜੂ ਸਾਹਨੀ ਨੇ ਕਿਹਾ ਕਿ ਇਸ ਵਾਰ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।