ਪਟਿਆਲੇ ਜਿਲੇ ਵਿਚ ਸਥਿਤੀ ਕੋਵਿਡ ਕੇਸਾਂ , ਮੌਤ ਕਾਰਨ ਗੰਭੀਰ

265

ਪਟਿਆਲੇ ਜਿਲੇ ਵਿਚ ਸਥਿਤੀ ਕੋਵਿਡ ਕੇਸਾਂ , ਮੌਤ ਕਾਰਨ ਗੰਭੀਰ

ਪਟਿਆਲਾ 1 ਮਈ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ  ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੀ ਅਤੇ ਅੱਜ ਜਿਲ੍ਹੇ ਵਿੱਚ ਕੁੱਲ 4765 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 2,18,766 ਹੋ ਗਈ ਹੈ।ਪਟਿਆਲਾ ਵਿੱਚ ਮਿਤੀ 2 ਮਈ ਦਿਨ ਐਤਵਾਰ ਨੂੰ ਲੱਗਣ ਵਾਲੇ ਆਉਟਰੀਚ ਕੋਰੋਨਾ ਟੀਕਾਕਰਨ ਕੈਪਾਂ ਬਾਰੇ ਜਾਣਕਾਰੀ ਦਿੰਦੇ ਡਾ. ਵੀਨੁੰ ਗੋਇਲ ਨੇਂ ਕਿਹਾ ਕਿ 2 ਮਈ ਦਿਨ ਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 41 ਆਸ਼ਾ ਦਾ ਮੰਦਰ ਮਾਰਕਲ ਕਲੋਨੀ, ਵਾਰਡ ਨੰਬਰ 43 ਸ਼ਿਵ ਮੰੰਦਰ ਸਰਹੰਦੀ ਬਜਾਰ, ਤਿਪੜੀ ਦੇ ਗੁਰਦੁਆਰਾ ਕਸ਼ਮੀਰੀਆਂ, ਵਾਰਡ ਨੰਬਰ 57 ਕੇਸ਼ਵ ਰਾਜ ਧਰਮਸ਼ਾਲਾ ਨਿਉ ਬਸਤੀ ਬੰਡੁਗਰ, ਵਾਰਡ ਨੰਬਰ 37 ਗੁਰੁਦੁਆਰਾ ਪ੍ਰੇਮੀ ਜਥਾ ਨੇੜੇ ਫੀਲਖਾਨਾ ਸਕੂਲ, ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਨੇੜੇ ਮਹਿੰਦਰਾ ਕਾਲਜ, ਮੰਦਰ ਸਿੱਧ ਸ਼੍ਰੀ ਬਾਲਕ ਨਾਥ ਜੀ ਧਾਮੋਮਾਜਰਾ ਨੇੜੇ 24 ਨੰਬਰ ਫਾਟਕ ਤੋਂ ਇਲਾਵਾ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਮਾਡਲ ਟਾਉਨ,ਸਿਵਲ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ ਵਿਖੇ ਵੀ ਕੋਵਿਡ ਟੀਕਾਕਰਨ ਕੈਂਪ ਲਗਾਏ ਜਾਣਗੇ।

ਅੱਜ ਜਿਲੇ ਵਿੱਚ 545 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3718 ਦੇ ਕਰੀਬ ਰਿਪੋਰਟਾਂ ਵਿਚੋਂ 545 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 33586 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 521 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 28779 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4018 ਹੈ। ਜਿਲੇ੍ਹ ਵਿੱਚ 12 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 789 ਹੋ ਗਈ ਹੈ।

ਪਟਿਆਲੇ ਜਿਲੇ ਵਿਚ ਸਥਿਤੀ ਕੋਵਿਡ ਕੇਸਾਂ , ਮੌਤ ਕਾਰਨ ਗੰਭੀਰ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 545 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 311, ਨਾਭਾ ਤੋਂ 23, ਰਾਜਪੁਰਾ ਤੋਂ 70, ਸਮਾਣਾ ਤੋਂ 12, ਬਲਾਕ ਭਾਦਸੋ ਤੋਂ 22, ਬਲਾਕ ਕੌਲੀ ਤੋਂ 23, ਬਲਾਕ ਕਾਲੋਮਾਜਰਾ ਤੋਂ 32, ਬਲਾਕ ਸ਼ੁਤਰਾਣਾ ਤੋਂ 13, ਬਲਾਕ ਹਰਪਾਲਪੁਰ ਤੋਂ 16, ਬਲਾਕ ਦੁਧਣਸਾਧਾਂ ਤੋਂ 23 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 44 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 501 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਉਹਨਾਂ ਕਿਹਾ ਕਿ ਕੋਵਿਡ ਹਸਪਤਾਲਾ ਵਿਚ ਮਰੀਜਾਂ ਦੇ ਵਧਦੇ ਹੋਏ ਦਾਖਲਿਆਂ ਨੁੰ ਦੇਖਦੇ ਹੋਏ ਬੈਡਾ ਦੀ ਗਿਣਤੀ ਵਿਚ ਲਗਾਤਾਰ ਵਾਧਾ ਜਾਰੀ ਹੈ।ਉਹਨਾਂ ਕਿਹਾ ਕਿ ਕੋਵਿਡ ਹਸਪਤਾਲਾ ਦੇ ਐਲ 3 ਦੇ 78 ਹੋਰ ਬੈਡਾ ਦਾ ਵਾਧਾ ਕਰਦੇ ਹੋਏ ਹੁਣ ਸਰਕਾਰੀ ਖੇਤਰ ਦੇ ਕੋਵਿਡ ਹਸਪਤਾਲਾ ਵਿਚ ਐਲ 2 ਦੇ ਬੈਡਾ ਦੀ ਸੰਖਿਆ 648 ਅਤੇ ਐਲ 3 ਦੇ 208 ਹੋ ਗਈ ਹੈ ਇਸੇ ਤਰਾਂ ਪ੍ਰਾਈਵੇਟ ਕੋਵਿਡ ਹਸਪਤਾਲਾ ਵਿਚ ਐਲ 2 ਬੈਡਾ ਦੀ ਸੰਖਿਆ 280 ਅਤੇ ਐਲ 3  ਬੈਡਾ ਦੀ ਸੰਖਿਆ 81 ਹੋ ਗਈ ਹੈ।

ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਘੁੰਮਣ ਨਗਰ ਵਿਚ ਲੱਗੀ ਮਾਈਕਰੋਕੰਟੈਨਮੈਂਟ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਹਟਾ ਦਿਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3525 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,43,856 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 33,586 ਕੋਵਿਡ ਪੋਜਟਿਵ, 5,07,229 ਨੈਗੇਟਿਵ ਅਤੇ ਲਗਭਗ 2641 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।