ਪਟਿਆਲੇ ਤੋਂ ਸੀਨੀਅਰ ਡਾਕਟਰ ਨੇਂ ਵੀ ਲਗਵਾਏ ਕੋਵਿਡ ਵੈਕਸੀਨ ਦੇ ਟੀਕੇ;ਘੱਟ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

257

ਪਟਿਆਲੇ ਤੋਂ ਸੀਨੀਅਰ ਡਾਕਟਰ ਨੇਂ ਵੀ ਲਗਵਾਏ ਕੋਵਿਡ ਵੈਕਸੀਨ ਦੇ ਟੀਕੇ;ਘੱਟ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 18 ਜਨਵਰੀ (        )

ਕੋਵਿਡ ਟੀਕਾਕਰਨ ਮੁਹਿੰਮ ਦੇ ਦੁਜੇ ਦਿਨ 238 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਇਆ ਗਿਆ।ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕੋਵਿਡ ਟੀਕਾਕਰਣ ਮੁਹਿੰਮ ਦੇ ਦੁਜੇ ਦਿਨ ਜਿਲੇ ਦੇ ਤਿੰੰਨ ਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ ਅਤੇ ਸਿਵਲ ਹਸਪਤਾਲ ਰਾਜਪੁਰਾ ਤੋਂ ਇਲਾਵਾ ਮਿਲਟਰੀ ਹਸਪਤਾਲ ਵਿੱਚ ਵੀ ਸਿਹਤ ਕਰਮੀਆਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਉਣ ਦਾ ਕੰਮ ਜਾਰੀ ਰਿਹਾ।ਉਹਨਾਂ ਕਿਹਾ ਕਿ ਦੁਜੇ ਦਿਨ ਜਿਲੇ ਵਿੱਚ 238 ਸਿਹਤ ਕਰਮੀਆਂ ਵੱਲੋ ਆਪਣਾ ਟੀਕਾਕਰਨ ਕਰਵਾਇਆ।ਜਿਹਨਾਂ ਵਿੱੱਚੋ ਮਾਤਾ ਕੂਸ਼ਲਿਆਂ ਹਸਪਤਾਲ ਤੋਂ 52, ਰਾਜਿੰਦਰਾ ਹਸਪਤਾਲ ਤੋਂ 79,ਸਿਵਲ ਹਸਪਤਾਲ ਰਾਜਪੁਰਾ ਤੋਂ 37 ਅਤੇ ਮਿਲਟਰੀ ਹਸਪਤਾਲ ਤੋਂ 70 ਸਿਹਤ ਸਟਾਫ ਨੇਂ ਟੀਕੇ ਲਗਵਾਏ।

ਕੋਰੋਨਾ ਟੀਕਾਕਰਣ ਮੁਹਿੰਤ ਤਹਿਤ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਵਾਰਡ ਨੰਬਰ 5 ਵਿਖੇ ਬਣਾਏ ਗਏ ਟੀਕਾਕਰਣ ਕੇਂਦਰ ਵਿਖੇ ਅੱਜ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਸਮੇਤ ਹੋਰ ਡਾਕਟਰਾਂ ਅਤੇ ਸਿਹਤ ਕਾਮਿਆਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ।
ਡਾ. ਰੇਖੀ ਨੇ ਦੱਸਿਆ ਕਿ ਅੱਜ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ ਅਤੇ ਮੈਡੀਸਨ ਦੇ ਡਾ. ਸਚਿਨ ਕੌਸ਼ਲ, ਹੱੱਡੀਆਂ ਦੇ ਮਾਹਰ ਡਾ. ਹਰਜੀਤ ਚਾਵਲਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਪ੍ਰੌਫੈਸਰ ਆਫ਼ ਐਨਸਥੀਸੀਆ ਦੇ ਮੁਖੀ ਡਾ. ਪ੍ਰਮੋਦ, ਡਾ. ਬਲਵਿੰਦਰ ਕੌਰ, ਸਰਜਰੀ ਦੇ ਪ੍ਰੋਫੈਸਰ ਡਾ. ਸੁਸ਼ੀਲ ਮਿੱਤਲ, ਰੇਡੀਓਲੋਜੀ ਦੇ ਡਾ ਰਾਜਾ ਪਰਮਜੀਤ ਸਿੰਘ ਤੇ ਹੋਰ ਡਾਕਟਰਾਂ ਤੇ ਸਿਹਤ ਕਾਮਿਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ।
ਡਾ. ਰੇਖੀ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਇੰਚਾਰਜ ਸੁਰਭੀ ਮਲਿਕ ਦੀ ਨਿਗਰਾਨੀ ਹੇਠ ਕੋਵਿਡ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਤੱਕ ਕਰੀਬ 80 ਜਣਿਆਂ ਦੇ ਇਹ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਇਸ ਟੀਕਾਕਰਣ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਤੋ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਸਾਇਡਇਫੈਕਟ ਨਹੀ ਪਾਇਆ ਗਿਆ।

ਮਾਤਾ ਕੁਸ਼ਲਿਆ ਹਸਪਤਾਲ ਵਿੱਚੋਂ ਟੀਕੇ ਲਗਵਾਉਣ ਵਾਲਿਆ ਵਿਚ ਸੇਵਾ ਮੁਕਤ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਬੀ.ਐਸ.ਸਿੱਧੁ, ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਗੁਰਵਿੰਦਰ ਸਿੰਘ ਰੰਧਾਵਾ, ਡਾ. ਰਹਬੰਸ ਲਾਲ ਬਾਂਸਲ, ਡਾ.ਐਸ.ਪੀ.ਐਸ ਨਰੁਲਾ ਡਾ. ਸੁੁਦੇਸ਼ ਪ੍ਰਤਾਪ, ਡਾ. ਪਰਮਿੰਦਰ ਸਿੰਘ, ਡਾ. ਭਾਰਤੀ ਬਾਂਸਲ, ਡਾ. ਬੋਪਾਰਾਏ, ਡਾ.ਅਖਿਲ, ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ, ਬਿੱਟੁ ਆਦਿ ਸ਼ਾਮਲ ਸਨ। ਖਬਰ ਲਿਖੇ ਜਾਣ ਤੱਕ ਟੀਕੇ ਲਗਵਾਉਣ ਵਾਲੇ ਸਾਰੇ ਲਾਭਪਾਤਰੀ ਠੀਕ ਠਾਕ ਸਨ ਅਤੇ ਕਿਸੇ ਨੂੰ ਵੀ ਇਸ ਵੈਕਸੀਨ ਦਾ ਕੋਈ ਵੀ ਬੁਰਾ ਅਸਰ ਹੋਣ ਦੀ ਰਿਪੋਰਟ ਪ੍ਰਾਪਤ ਨਹੀ ਹੋਈ।ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵੀ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇਸ ਕੋਵਿਡ ਟੀਕਾਕਰਨ ਦਾ ਕੰਮ ਜਾਰੀ ਹਰੇਗਾ।

ਪਟਿਆਲੇ ਤੋਂ ਸੀਨੀਅਰ ਡਾਕਟਰ ਨੇਂ ਵੀ ਲਗਵਾਏ ਕੋਵਿਡ ਵੈਕਸੀਨ ਦੇ ਟੀਕੇ;ਘੱਟ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਉਹਨਾਂ ਦਸਿਆਂ ਕਿ ਅੱਜ ਜਿਲੇ ਵਿੱਚ ਪ੍ਰਾਪਤ 795 ਦੇ ਕਰੀਬ ਰਿਪੋਰਟਾਂ ਵਿਚੋਂ 12 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,150 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 17 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,494 ਹੋ ਗਈ ਹੈ। ਅੱਜ ਜਿਲੇ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 494 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 244 ਹੈ।

ਪੋਜਟਿਵ ਆਏ 12 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 10, ਨਾਭਾ ਤੋਂ 01 ਅਤੇ  ਬਲਾਕ ਹਰਪਾਲਪੁਰ ਤੋਂ 01 ਕੇਸ ਰਿਪੋਰਟ ਹੋਏ ਹਨ। ਇਹ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਹਨ।ਪੋਜਟਿਵ ਆਏ ਇਹ ਕੇਸ ਪਟਿਆਲਾ ਸ਼ਹਿਰ ਦੇ ਤ੍ਰਿਪੜੀ ਟਾਉਨ, ਵਿਕਾਸ ਨਗਰ, ਅਰਬਨ ਅਸਟੇਟ ਫੇਜ ਇੱਕ, ਪ੍ਰੋਫੇਸਰ ਕਲੋਨੀ, ਅਨੰਦ ਨਗਰ, ਅਰਬਨ ਅਸਟੇਟ, ਨਾਭਾ ਤੋਂ ਸੰਗਤਪੁਰਾ ਮੁੱਹਲਾ  ਆਦਿ ਥਾਵਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1350 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,07,987 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,150 ਕੋਵਿਡ ਪੋਜਟਿਵ, 2,90,177 ਨੇਗੇਟਿਵ ਅਤੇ ਲੱਗਭਗ 1260 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।