ਪਰਨੀਤ ਕੌਰ ਵੱਲੋਂ ਪਟਿਆਲਾ ਵਿਰਾਸਤੀ ਉਤਸਵ ਦਾ ਪਵਿੱਤਰ ਜੋਤ ਜਗਾ ਕੇ ਕੀਤਾ ਆਗ਼ਾਜ਼

224

ਪਰਨੀਤ ਕੌਰ ਵੱਲੋਂ ਪਟਿਆਲਾ ਵਿਰਾਸਤੀ ਉਤਸਵ ਦਾ ਪਵਿੱਤਰ ਜੋਤ ਜਗਾ ਕੇ ਕੀਤਾ ਆਗ਼ਾਜ਼

ਪਟਿਆਲਾ, 22 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਵਿਰਾਸਤੀ ਉਤਸਵਾਂ ਦੀ ਲੜੀ ਹੇਠ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ਼ ਫੈਸਟੀਵਲ-2020 ਦਾ ਆਗ਼ਾਜ਼ ਅੱਜ ਇੱਥੇ ਸ਼ਾਨ-ਓ-ਸ਼ੌਕਤ ਨਾਲ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਹੋ ਗਿਆ।

ਇਸ ਮੌਕੇ ਲੋਕ ਸਭਾ ਮੈਂਬਰ  ਪਰਨੀਤ ਕੌਰ ਹੋਰ ਮਹਿਮਾਨਾਂ ਦੇ ਨਾਲ ਪਹਿਲਾਂ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੀ ਗੱਦੀ ਮੂਹਰੇ ਨਤਮਸਤਕ ਹੋਏ ਅਤੇ ਪਟਿਆਲਾ ਤੇ ਪੰਜਾਬ ਵਾਸੀਆਂ ਦੇ ਭਲੇ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਬਾਅਦ ‘ਚ ਉਨ੍ਹਾਂ ਨੇ ਕਿਲਾ ਮੁਬਾਰਕ ਦੇ ਬੁਰਜ ਬਾਬਾ ਆਲਾ ਸਿੰਘ ਵਿਖੇ ਢਾਈ ਦਹਾਕੇ ਤੋਂ ਵੀ ਵਧ ਸਮੇਂ ਤੋਂ ਜਗਦੀ ਆ ਰਹੀ ਜੋਤ ਤੋਂ ਅੱਗੇ ਦੀਪ ਜਗਾ ਕੇ ਪਟਿਆਲਾ ਵਿਰਾਸਤੀ ਉਤਸਵ ਦਾ ਉਦਘਾਟਨ ਕੀਤਾ। ਇਸ ਦੌਰਾਨ ਜਿੱਥੇ ਬਿਗਲ ਦੀ ਗੂੰਜ ਅਤੇ ਸ਼ਹਿਨਾਈ ਦੀਆਂ ਮਧੁਰ ਧੁੰਨਾਂ ਨੇ ਸ਼ਾਨਦਾਰ ਮਾਹੌਲ ਸਿਰਜਿਆ ਉਥੇ ਹੀ ਕਿਲੇ ਨੇੜਲੇ ਮੰਦਰਾਂ ਦੀਆਂ ਘੰਟੀਆਂ ਅਤੇ ਕਿਲੇ ‘ਚ ਰਹਿੰਦੇ ਪੰਛੀਆਂ ਦੀ ਚਹਿ-ਚਹਾਟ ਨੇ ਵੱਖਰਾ ਰੰਗ ਬੰਨ੍ਹਿਆਂ ਹੋਇਆ ਸੀ।

ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਦੇ ਆਗ਼ਾਜ਼ ਮੌਕੇ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ ‘ਚ ਦਰਬਾਰ ਹਾਲ ਦੇ ਸਾਹਮਣੇ ‘ਪਟਿਆਲਾ ਦੇ ਇਤਿਹਾਸ’ ਬਾਰੇ ਪ੍ਰਸਿੱਧ ਨਿਰਦੇਸ਼ਕ  ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਡਾਕੂਮੈਂਟਰੀ ਦੀ ਸ਼ਾਨਦਾਰ ਪੇਸ਼ਕਾਰੀ ਦਾ ਦਰਸ਼ਕਾਂ ਨੇ ਆਨੰਦ ਮਾਣਿਆਂ।

ਪਰਨੀਤ ਕੌਰ ਵੱਲੋਂ ਪਟਿਆਲਾ ਵਿਰਾਸਤੀ ਉਤਸਵ ਦਾ ਪਵਿੱਤਰ ਜੋਤ ਜਗਾ ਕੇ ਕੀਤਾ ਆਗ਼ਾਜ਼
ਮੈਂਬਰ ਪਾਰਲੀਮੈਂਟ  ਪਰਨੀਤ ਕੌਰ ਨੇ ਇਹ ਵਿਰਾਸਤੀ ਉਤਸਵ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਜਿੱਥੇ ਪਟਿਆਲਾ ਹੈਰੀਟੇਜ ਉਤਸਵ ਨੂੰ ਪਟਿਆਲਾਵੀਆਂ ਦੇ ਨਾਮ ਕੀਤਾ ਉਥੇ ਹੀ ਉਨ੍ਹਾਂ ਨੇ ਸਭ ਨੂੰ ਇੱਥੇ ਆ ਕੇ ਇਸ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ ਵੀ ਦਿੱਤਾ।
ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵਿਰਾਸਤੀ ਉਤਸਵ ਨੂੰ ਕਰਵਾਉਣ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ  ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾ ਮਨਾਇਆ ਅਤੇ ਇਸ ਦੌਰਾਨ ਵਿਸ਼ਵ ਦੇ 64 ਦੇਸ਼ਾਂ ਦੇ ਰਾਜਦੂਤ  ਦਰਬਾਰ ਸਾਹਿਬ ਨਤਮਸਤਕ ਹੋਏ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।  ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਨੂੰ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਸਮੇਤ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਵੀ ਜਾਣੂ ਕਰਵਾਇਆ।

ਇਸ ਮੌਕੇ ਨੈਸ਼ਨਲ ਰਾਇਫ਼ਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ  ਪਰਨੀਤ ਕੌਰ ਦੇ ਸਪੁੱਤਰ ਰਣਇੰਦਰ ਸਿੰਘ ਨੇ ਖੇਡਾਂ ਦੇ ਆਪਣੇ ਸਫ਼ਰ ਦੇ ਤਜ਼ਰਬੇ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੁੜਨ ਦਾ ਸੱਦਾ ਦਿੱਤਾ।

ਰਣਇੰਦਰ ਸਿੰਘ ਨੇ ਟੋਕੀਓ ਉਲੰਪਿਕ ‘ਚ ਭਾਰਤੀ ਸ਼ੂਟਰਾਂ ਵੱਲੋਂ ਚੰਗਾ ਪ੍ਰਦਰਸ਼ਨ ਕੀਤੇ ਜਾਣ ਦੀ ਕਾਮਨਾ ਕਰਦਿਆਂ ਰਾਈਫ਼ਲ ਸ਼ੂਟਿੰਗ ‘ਚ ਭਾਰਤ ਦੇ ਖਿਡਾਰੀਆਂ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਟੋਕੀਓ ਉਲੰਪਿਕ ‘ਚ 15 ਖਿਡਾਰੀ ਜਾਣਗੇ, ਜਿਨ੍ਹਾਂ ‘ਚੋਂ 10 ਖਿਡਾਰੀ 16 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਦੇਸ਼ ‘ਚ 1 ਕਰੋੜ 10 ਲੱਖ ਬੱਚੇ ਏਅਰ ਪਿਸਟਲ ਨਾਲ ਨਿਸ਼ਾਨੇਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ੂਟਿੰਗ ਲਈ ਬੱਚਿਆਂ ਨੂੰ ਅੱਗੇ ਲਿਆਉਣ ਲਈ ਵਾਤਾਵਰਣ ਬਣਾਇਆ ਹੈ ਅਤੇ ਚੰਡੀਗੜ੍ਹ ‘ਚ ਵਿਸ਼ਵ ਪੱਧਰੀ ਸ਼ੂਟਿੰਗ ਰੇਂਜ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਲਈ ਮਾਪਿਆਂ ਨੂੰ ਆਪਣੇ ਬੱਚੇ ਸ਼ੂਟਿੰਗ ਖੇਡ ‘ਚ ਲਗਾਉਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਪਟਿਆਲਾ ਦੇ ਜੰਮਪਲ ਅਤੇ  ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪਟਿਆਲਾ ਨੂੰ ਦੁਨੀਆਂ ਦੇ ਵਿਰਾਸਤੀ ਸੈਰਗਾਹ ਦੇ ਨਕਸ਼ੇ ‘ਤੇ ਉਭਾਰਨ ਲਈ ਇਹ ਮੇਲੇ ਕਰਵਾਉਣੇ ਸ਼ੁਰੂ ਕੀਤੇ ਗਏ ਪਟਿਆਲਾ ਹੈਰੀਟੇਜ਼ ਫੈਸਟੀਵਲ ਅਤੇ ਪਟਿਆਲਾ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਪਟਿਆਲਾ ਰਿਆਸਤ ਦੀ ਬੀਬਾ ਸਾਹਿਬ ਕੌਰ ਦੀ ਬਹਾਦਰੀ ਅਤੇ ਪਟਿਆਲਾ ਦੇ ਕਿਲਾ ਮੁਬਾਰਕ ਦੀ ਵਿਲੱਖਣਤਾ ਬਾਰੇ ਪ੍ਰਸਿੱਧ ਆਰਕੀਟੈਕਟ ਕ੍ਰਿਸਟਨ ਬਰਨਡ ਵਲੋਂ ਕਹੇ ਸ਼ਬਦਾਂ ਨੂੰ ਸਾਂਝਾ ਕੀਤਾ। ਇਸ ਮੌਕੇ  ਪਰਨੀਤ ਕੌਰ, ਰਣਇੰਦਰ ਸਿੰਘ, ਸ਼ਿਵਦੁਲਾਰ ਸਿੰਘ ਢਿੱਲੋਂ, ਹਰਬਖ਼ਸ਼ ਸਿੰਘ ਲਾਟਾ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।


ਜਿਕਰਯੋਗ ਹੈ ਕਿ ‘ਪਟਿਆਲਾ ਹੈਰੀਟੇਜ ਉਤਸਵ-2020’ ਨੂੰ ਲੈਕੇ ਪਟਿਆਲਵੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਕਰਕੇ ਕਿਲਾ ਮੁਬਾਰਕ ਵਿਖੇ ਅੱਜ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਇਸ ਦੌਰਾਨ ਪਟਿਆਲਾਵੀਆਂ ਸਮੇਤ ਦੇਸ਼, ਵਿਦੇਸ਼ ਤੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਪੁੱਜੇ ਵੱਡੀ ਗਿਣਤੀ ਦਰਸ਼ਕ ਅਤੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਇਸ ਹੈਰੀਟੇਜ਼ ਫੈਸਟੀਵਲ ਦੇ ਉਦਾਘਟਨੀ ਸਮਾਰੋਹ ਦਾ ਆਨੰਦ ਮਾਣਿਆ।
ਇਸ ਦੌਰਾਨ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ ਵਿੱਚ ਸਜੇ ਪੰਡਾਲ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਸਿੱਖਿਆ, ਸਿਹਤ, ਤੰਦਰੁਸਤ ਪੰਜਾਬ, ਘਰ-ਘਰ ਰੋਜ਼ਗਾਰ ਤੇ ਖੇਡਾਂ ਸਬੰਧੀਂ ਪ੍ਰਾਪਤੀਆਂ ਬਾਰੇ ਵੀ ਵਿਸਥਾਰ ‘ਚ ਜਾਣੂ ਕਰਵਾਇਆ ਗਿਆ।

ਸਮਾਰੋਹ ਦੌਰਾਨ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਪਟਿਆਲਾ ਦੇ ਵਡਮੁੱਲੇ ਇਤਿਹਾਸ ਬਾਰੇ ਦਿਖਾਈ ਡਾਕੂਮੈਂਟਰੀ ਦਾ ਆਨੰਦ ਮਾਨਣ ਪੁੱਜੇ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਦੇ ਭਰਾ ਮਾਲਵਿੰਦਰ ਸਿੰਘ, ਹਰਪ੍ਰਿਆ ਕੌਰ, ਯੁਵਰਾਜ ਰਣਇੰਦਰ ਸਿੰਘ, ਸਾਬਕਾ ਐਮ.ਪੀ. ਅਮਰਜੀਤ ਕੌਰ, ਉਮਿੰਦਰ ਸਿੰਘ ਸਮੇਤ ਵਿਧਾਇਕ  ਹਰਦਿਆਲ ਸਿੰਘ ਕੰਬੋਜ,  ਗੁਰਮੀਤ ਕੌਰ ਕੰਬੋਜ, ਸੂਚਨਾ ਕਮਿਸ਼ਨਰ  ਸੰਜੀਵ ਗਰਗ, ਪੰਜਾਬੀ ਯੂਨਵਰਸਿਟੀ ਦੇ ਵੀ.ਸੀ. ਡਾ. ਬੀ.ਐਘੁੰਮਣ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਸੰਤ ਲਾਲ ਬਾਂਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਰਾਜੇਸ਼ ਸ਼ਰਮਾ, ਬਲਵਿੰਦਰ ਸਿੰਘ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ  ਗੁਰਸ਼ਰਨ ਕੌਰ ਰੰਧਾਵਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਪਨਸਪ ਦੇ ਵਾਈਸ ਚੇਅਰਮੈਨ ਕ੍ਰਿਸ਼ਨ ਚੰਦ ਬੁੱਧੂ, ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਗਗਨਦੀਪ ਸਿੰਘ ਜੌਲੀ ਜਲਾਲਪੁਰ, ਸੁਰਿੰਦਰ ਸਿੰਘ ਘੁੰਮਣ, ਰਜਿੰਦਰ ਸ਼ਰਮਾ, ਡਾ. ਦਰਸ਼ਨ ਸਿੰਘ ਘੁੰਮਣ, ਅਨਿਲ ਮਹਿਤਾ, ਮਨਿੰਦਰ ਫਰਾਂਸਵਾਲਾ, ਕੇ.ਕੇ. ਸਹਿਗਲ,  ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਏ.ਐਸੇਖੋਂ, ਕਰਨਲ ਆਰ.ਐਬਰਾੜ, ਕਰਨਲ ਪੈਰੀ ਬਰਾੜ,  ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ  ਬਿਮਲਾ ਸ਼ਰਮਾ, ਮੈਂਬਰ  ਇੰਦਰਜੀਤ ਕੌਰ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਸੰਦੀਪ ਮਲਹੋਤਰਾ, ਡਿਪਟੀ ਕਮਿਸ਼ਨਰ  ਕੁਮਾਰ ਅਮਿਤ, ਪਟਿਆਲਾ ਵਿਰਾਸਤੀ ਉਤਸਵ ਦੇ ਨੋਡਲ ਅਫ਼ਸਰ ਨਗਰ ਨਿਗਮ ਕਮਿਸ਼ਨਰ  ਪੂਨਮਦੀਪ ਕੌਰ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਪ੍ਰਿੰਸੀਪਲ ਕਮਿਸ਼ਨ ਇਨਕਮ ਟੈਕਸ  ਵਿਕਰਮ ਗੌੜ, ਮੁੱਖ ਮੰਤਰੀ ਦੇ ਡਿਪਟੀ ਸਕੱਤਰ ਪਰੇਸ਼ ਗਾਰਗੀ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਨਵਦੀਪ ਕੁਮਾਰ, ਮਿਸ ਜਸਲੀਨ ਕੌਰ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਵਾਸੀ, ਅਧਿਆਪਕ, ਵਿਦਿਆਰਥੀ ਤੇ ਹੋਰ ਪਤਵੰਤੇ ਤੇ ਦਰਸ਼ਕ ਮੌਜੂਦ ਸਨ।