ਪਾਨ, ਪਾਨ ਮਸਾਲਾ, ਬਬਲਗਮ,ਚਿਊਂਗਮ ਅਤੇ ਤੰਬਾਕੂ ਪਦਾਰਥ ਦੀ ਵਰਤੋਂ ਉਪਰੰਤ ਪਬਲਿਕ ਥਾਵਾਂ ਤੇ ਥੁੱਕਣ ਤੇ ਲੱਗੀ ਪਾਬੰਦੀ

264

ਪਾਨ, ਪਾਨ ਮਸਾਲਾ, ਬਬਲਗਮ,ਚਿਊਂਗਮ ਅਤੇ ਤੰਬਾਕੂ ਪਦਾਰਥ ਦੀ ਵਰਤੋਂ ਉਪਰੰਤ ਪਬਲਿਕ ਥਾਵਾਂ ਤੇ ਥੁੱਕਣ ਤੇ ਲੱਗੀ ਪਾਬੰਦੀ

ਸੰਗਰੂਰ,19 ਮਈ:
ਜ਼ਿਲ੍ਹਾ ਸੰਗਰੂਰ ‘ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ  ਘਨਸ਼ਿਆਮ ਥੋਰੀ ਦੀ ਅਗਵਾਈ ਵਿਚ  ਪ੍ਰਸ਼ਾਸਨ ਵੱਲੋਂ ਲਏ ਜਾ ਰਹੇ ਫੈਸਲਿਆਂ ਦੇ ਤਹਿਤ ਜ਼ਿਲ੍ਹੇ ਅੰਦਰ ਪਾਨ, ਪਾਨ ਮਸਾਲਾ, ਚਿਊਂਗਮ, ਬਬਲਗਮ,ਚੱਬਣ ਵਾਲਾ ਤੰਬਾਕੂ ਅਤੇ ਜ਼ਰਦਾ ਆਦਿ ਪਦਾਰਥਾਂ ਦੀ ਵਰਤੋਂ ਕਰਨ ਉਪਰੰਤ ਪਬਲਿਕ ਥਾਵਾਂ ਤੇ  ਥੁੱਕਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀ ਸੀ ਐਸ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ  ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ  ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਐਪੀਡੈਮਿਕ ਕੰਟਰੋਲ ਐਕਟ 1897 ਦੇ ਤਹਿਤ ਜਾਰੀ ਕੀਤੇ ਹਨ।
ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਕਰੋਨਾ ਵਾਇਰਸ ਵੱਲੋਂ ਪੂਰੇ ਵਿਸ਼ਵ ਵਿੱਚ ਦਹਿਸ਼ਤ ਫੈਲਾਈ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ।ਪ੍ਰਸ਼ਾਸਨ ਦੇ ਇਹ ਧਿਆਨ ਦੇ ਵਿੱਚ ਆਇਆ ਹੈ ਕਿ ਪਾਨ,ਪਾਨ ਮਸਾਲਾ, ਚਿਊਂਗਮ,ਬਬਲਗਮ, ਚੱਬਣ ਵਾਲਾ ਤੰਬਾਕੂ ਅਤੇ ਜ਼ਰਦਾ ਆਦਿ ਪਦਾਰਥਾਂ ਦੀ ਵਰਤੋਂ ਕਰਨ ਉਪਰੰਤ ਪਬਲਿਕ ਥਾਵਾਂ ਤੇ ਵਾਰ ਵਾਰ ਥੁੱਕਣ ਦੇ ਨਾਲ ਕਰੋਨਾ ਬਿਮਾਰੀ ਦੇ ਫੈਲਣ ਦੇ ਆਸਾਰ ਬਹੁਤ ਵੱਧ ਜਾਂਦੇ ਹਨ।ਇਸ ਲਈ ਕੀਮਤੀ ਮਨੁੱਖੀ ਜਾਨਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਉਪਰੋਕਤ ਪਦਾਰਥਾਂ ਦੀ ਵਰਤੋਂ ਕਰਨ ਉਪਰੰਤ ਪਬਲਿਕ ਥਾਵਾਂ ਤੇ ਥੁੱਕਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਸ੍ਰੀ ਤ੍ਰਿਪਾਠੀ ਵੱਲੋਂ ਇਸ ਹੁਕਮ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਜ਼ਿਲ੍ਹਾ ਸੰਗਰੂਰ ਨੂੰ ਦਿੱਤੀ ਹੈ।

ਪਾਨ, ਪਾਨ ਮਸਾਲਾ, ਬਬਲਗਮ,ਚਿਊਂਗਮ ਅਤੇ ਤੰਬਾਕੂ ਪਦਾਰਥ ਦੀ ਵਰਤੋਂ ਉਪਰੰਤ ਪਬਲਿਕ ਥਾਵਾਂ ਤੇ ਥੁੱਕਣ ਤੇ ਲੱਗੀ ਪਾਬੰਦੀ