ਪਿੰਡ ਅਸਮਾਨਪੁਰ ਵਿਚ ਸਾਢੇ 15 ਏਕੜ ਜਮੀਨ ‘ਤੇ ਨਿਗਮ ਬਣਾਏਗਾ ਗਊਸ਼ਾਲਾ

215

ਪਿੰਡ ਅਸਮਾਨਪੁਰ ਵਿਚ ਸਾਢੇ 15 ਏਕੜ ਜਮੀਨ ‘ਤੇ ਨਿਗਮ ਬਣਾਏਗਾ ਗਊਸ਼ਾਲਾ

ਪਟਿਆਲਾ/ ਨਵੰਬਰ 12

ਨਗਰ ਨਿਗਮ ਦੀ ਚੌਰਾ ਰੋਡ ਸਥਿਤ ਨਿਗਮ ਦੀ ਗਊਸ਼ਾਲਾ ਨੂੰ ਅਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ ਪ੍ਰੰਤੂ ਸਮਰਥਾ ਅਨੁਸਾਰ ਜਗ੍ਹਾ ਦੀ ਘਾਟ ਅੜਿੱਕਾ ਬਣ ਰਹੀ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਯਤਨਾਂ ਸਦਕਾ ਪਿੰਡ ਅਸਮਾਨਪੁਰ ਵਿਚ ਕਰੀਬ ਸਾਢੇ 15 ਏਕੜ ਜਮੀਨ ‘ਤੇ ਨਵੀਂ ਗਊਸ਼ਾਲਾ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸਨੂੰ ਲੈ ਕੇ ਵੀਰਵਾਰ ਦੀ ਸ਼ਾਮ ਮੇਅਰ ਨੇ ਪੰਚਾਇਤੀ ਅਧਿਕਾਰੀਆਂ ਤੇ ਕਾਨੂੰਨੀ ਮਾਹਰਾਂ ਦੀ ਟੀਮ ਨਾਲ ਪਿਡੰ ਅਸਮਾਨਪੁਰ ਦਾ ਦੌਰਾ ਕੀਤਾ।

ਪਿੰਡ ਅਸਮਾਨਪੁਰ ਵਿਚ ਗਊਸ਼ਾਲਾ ਬਨਣ ਵਾਲੀ ਗਊਸ਼ਾਲਾ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਗਊ ਮਾਤਾ ਦੀ ਦੇਖਭਾਲ ਠੀਕ ਤਰ੍ਹਾਂ ਕਰਨ ਤੇ ਸਹੀ ਜਗ੍ਹਾ ਦੇਣ ਦਾ ਟੀਚਾ ਪੂਰਾ ਕਰਨ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਚਾਇਤ ਵਿਭਾਗ ਤੋਂ ਜਾਣਕਾਰੀ ਲੈਣ ਤੋਂ ਬਾਅਦ ਉਨਾਂ ਨੇ ਪਿੰਡ ਅਸਮਾਨਪੁਰ ਵਿਚ ਉਸ ਜਮੀਨ ਦਾ ਦੌਰਾ ਕੀਤਾ ਜਿਸ ਜਗ੍ਹਾ ‘ਤੇ ਗਊਸ਼ਾਲਾ ਬਣਾਈ ਜਾ ਸਕਦੀ ਹੈ। ਮੇਅਰ ਨੇ ਦੱਸਿਆ ਕਿ ਸਾਢੇ 15 ਏਕੜ ਜਮੀਨ ‘ਤੇ ਗਊਸ਼ਾਲਾ ਬਣਾਏ ਜਾਣ ਤੋਂ ਬਾਅ ਸ਼ਹਿਰ ਵਿਚ ਲਵਾਰਸ ਘੁੰਮਣ ਵਾਲੀਆਂ ਸਾਰੀਆਂ ਗਊਆਂ ਤੇ ਗਊ ਧਨ ਨੂੰ ਫੜ ਕੇ ਇਸ ਗਊਸ਼ਾਲਾ ਵਿਚ ਰੱਖਿਆ ਜਾਵੇਗਾ। ਜਿਸਦੀ ਦੇਖਭਾਲ ਸ਼੍ਰੀ ਰਾਧੇ ਕ੍ਰਿਸ਼ਨ ਸੇਵਾ ਸਮਿਤੀ ਵਲੋਂ ਕੀਤੀ ਜਾਵੇਗੀ, ਕਿਉਂਕਿ ਇਸ ਤੋਂ ਪਹਿਨਾਂ ਵੀ ਨਿਗਮ ਦੀ ਗਊਸ਼ਾਲਾ ਦੀ ਸੰਭਾਲ ਇਹੀ ਸੰਸਥਾ ਵਲੋਂ ਵਧੀਆ ਢੰਗ ਨਾਲ ਕੀਤੀ ਜਾ ਰਹੀ ਹੈ।

ਪਿੰਡ ਅਸਮਾਨਪੁਰ ਵਿਚ ਸਾਢੇ 15 ਏਕੜ ਜਮੀਨ 'ਤੇ ਨਿਗਮ ਬਣਾਏਗਾ ਗਊਸ਼ਾਲਾ

ਗਊਸ਼ਾਲਾ ਤਿਆਰ ਕਰਨ ਵਿਚ ਜਿੰਨਾਂ ਵੀ ਖਰਚ ਆਵੇਗਾ ਉਸ ਲਈ ਸਰਕਾਰ ਤੋਂ ਸਹਾਇਤਾ ਲਈ ਜਾਣ ਦੇ ਨਾਲ ਨਾਲ ਨਿਗਮ ਵਲੋਂ ਕਾਊ ਸੈਸ ਦਾ ਪੈਸਾ ਖਰਚ ਕੀਤਾ ਜਾਵੇਗਾ। ਇਸ ਕੋਸ਼ਿਸ਼ ਦੇ ਸਫਲ ਹੋਣ ਤੋਂ ਬਾਅਦ ਸ਼ਹਿਰ ਵਿਚ ਲੋਕਾਂ ਨੂੰ ਲਵਾਰਸ ਪਸ਼ੂਆਂ ਲਈ ਰਾਹਤ ਮਿਲ ਸਕੇਗੀ। ਮੇਅਰ ਸੰਜੀਵ ਸ਼ਰਮਾ ਬਿਟੂ ਦੇ ਇਸ ਦੌਰੇ ਦੌਰਾਨ ਐਡਵੋਕੇਟ ਅਮਨ ਰਣਜੀਤ ਸਿੰਘ, ਪਿੰਡ ਅਸਮਾਨਪੁਰ ਦੇ ਸਰਪੰਚ ਮਦਨ ਲਾਲ, ਸ਼੍ਰੀ ਰਾਧੇ ਕ੍ਰਿਸ਼ਨ ਸੇਵਾ ਸਮਿਤੀ ਦੇ ਪ੍ਰਧਾਨ ਅਨੀਸ਼ ਮੰਗਲਾ, ਡੀਡੀਪੀਓ ਸੁਰਿੰਦਰ ਸਿੰਘ ਢਿਲੋਂ ਤੇ ਸੁਖਵਿੰਦਰ ਸਿੰਘ ਦੀਵਾਨਾ ਮੁੱਖ ਤੌਰ ‘ਤੇ ਮੋਜੂਦ ਸਨ।