ਪੀਐਸਪੀਸੀਐਲ ਦੇ ਨੌਜਵਾਨ ਅਧਿਕਾਰੀ ਅਸ਼ਵਨੀ ਸਿੰਗਲਾ ਨੂੰ ਉਨ੍ਹਾਂ ਦੇ ਭੋਗ ‘ਤੇ ਸ਼ਰਧਾ ਪੂਰਵਕ ਸ਼ਰਧਾਂਜਲੀ- ਮਨਮੋਹਨ ਸਿੰਘ

415

ਪੀਐਸਪੀਸੀਐਲ ਦੇ ਨੌਜਵਾਨ ਅਧਿਕਾਰੀ ਅਸ਼ਵਨੀ ਸਿੰਗਲਾ ਨੂੰ ਉਨ੍ਹਾਂ ਦੇ ਭੋਗ ‘ਤੇ ਸ਼ਰਧਾ ਪੂਰਵਕ ਸ਼ਰਧਾਂਜਲੀ- ਮਨਮੋਹਨ ਸਿੰਘ

ਮਨਮੋਹਨ ਸਿੰਘ/ ਉਪ ਸਕੱਤਰ ਲੋਕ ਸੰਪਰਕ, ਪਾਵਰਕੌਮ, ਪਟਿਆਲਾ/ 9 ਨਵੰਬਰ, 2023

ਬੀਤੇ ਦਿਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨੌਜਵਾਨ ਵਿੱਤੀ ਮਾਹਰ ਤੇ ਮਾਲੀਆ ਵਿੰਗ ਦੇ ਵਿਭਾਗੀ ਮੁੱਖੀ ਸੀਐਮਏ ਅਸ਼ਵਨੀ ਸਿੰਗਲਾ ਸੰਖੇਪ ਬਿਮਾਰੀ ੳਪਰੰਤ ਇਸ ਫਾਰੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।

ਸਵਰਗੀ ਸ੍ਰੀ ਅਸ਼ਵਨੀ ਸਿੰਗਲਾ ਦਾ ਜਨਮ 21 ਅਕਤੂਬਰ ,1978 ਨੂੰ ਪਟਿਆਲਾ ਵਿਖੇ ਹੋਇਆ ਸੀ।ਮੈਟ੍ਰਿਕ ਪੱਧਰ ਦੀ ਵਿਦਿਆ ਪਟਿਆਲਾ ਤੋਂ ਕਰਨ ਉਪਰੰਤ ਉਹਨਾਂ ਨੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਤੋ 1999 ਵਿੱਚ ਬੀ. ਕਾਮ ਦੀ ਡਿਗਰੀ ਪ੍ਰਾਪਤ ਕੀਤੀ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋ ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਿੱਚ ਸੰਨ 2000 ਵਿੱਚ ਬਤੌਰ ਆਰ. ਏ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਸੰਨ 2004 ਵਿੱਚ ਬਤੌਰ ਲੇਖਾ ਅਫਸਰ ਦੀ ਪਹਿਲੀ ਤੱਰਕੀ ਹਾਸਲ ਕੀਤੀ।ਇਸ ਉਪਰੰਤ ਉਹ ਸੰਨ 2012 ਵਿੱਚ ਉੱਪ ਮੁੱਖ ਲੇਖਾ ਅਫਸਰ ਪੱਦ ਉਨੱਤ ਹੋਏ ਅਤੇ ਅਗਸਤ 2020 ਵਿੱਚ ਮੁੱਖ ਲੇਖਾ ਅਫਸਰ ਵਜੋ ਤਰੱਕੀ ਮਿਲੀ।

ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ,ਇਹ ਸ਼ਬਦ ਸ੍ਹੀ ਅਸ਼ਵਨੀ ਸਿੰਗਲਾ ਤੇ ਪੂਰੇ ਢੁੱਕਦੇ ਹਨ, ਭਾਵੇਂ ਂ ਉਨ੍ਹਾਂ ਬਤੌਰ ਆਰ.ਏ.ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਪਰ ਉਹ ਮਿਹਨਤ,ਲਗਨ ਤੇ ਇਮਾਨਦਾਰੀ ਨਾਲ ,20 ਸਾਲਾਂ ਦੀ ਸੇਵਾ ਤੋਂ ਬਾਅਦ ਵਿਭਾਗੀ ਮੁਖੀ ਮੁੱਖ ਲੇਖਾ ਅਫਸਰ ਦੇ ਅਹੁਦੇ ਤੇ ਪਹੁੰਚ ਗਏ।

ਉਹ ਵਿੱਤੀ ਖੇਤਰ ਵਿੱਚ ਇੱਕ ਨਿਪੁੰਨ ਮਾਹਰ ਜਾਣੇ ਜਾਂਦੇ ਸਨ । ਅਸ਼ਵਨੀ ਸਿੰਗਲਾ ਜਨਵਰੀ 2000 ਵਿੱਚ ਪੀਐਸਪੀਸੀਐਲ ਦੇ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਰੈਵੇਨਿਊ ਅਕਾਊਂਟੈਂਟ ਵਜੋਂ ਆਪਣੀ ਸੇਵਾ ਸ਼ੁਰੂ ਅਤੇ ਮੁੱਖ ਲੇਖਾ ਅਫਸਰ ਮਾਲ ਦੇ ਪੱਧਰ ਤੱਕ ਪਹੁੰਚ ਗਏ। ਉਨ੍ਹਾਂ ਨੇ ਮੁੱਖ ਲੇਖਾ ਅਫਸਰ ਵਜੋਂ ਤਰੱਕੀ ਤੋਂ ਪਹਿਲਾਂ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਨਿਭਾਈ।

ਉਨ੍ਹਾਂ ਨੇ ਵਿਤੀ ਖੇਤਰ ਵਿੱਚ ਵੱਖ-ਵੱਖ ਪਹਿਲਕਦਮੀਆਂ ਜਿਵੇਂ ਕਿ ਬਜਟ, ਵੰਡ, ਉਗਰਾਹੀ ਪ੍ਰਣਾਲੀ ਅਤੇ ਬਿਜਲੀ ਖਪਤਕਾਰਾਂ ਦੇ ਬਿਜਲੀ ਬਿਲਾਂ ਦੀ ਅਦਾਇਗੀ ਲਈ ਡਿਜ਼ੀਟਲ ਬਿੱਲ ਭੁਗਤਾਨ ਆਦਿ ਦੀਆਂ ਆਨਲਾਈਨ ਪ੍ਰਣਾਲੀਆਂ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਪੀਐਸਪੀਸੀਐਲ ਦੇ ਨੌਜਵਾਨ ਅਧਿਕਾਰੀ ਅਸ਼ਵਨੀ ਸਿੰਗਲਾ ਨੂੰ ਉਨ੍ਹਾਂ ਦੇ ਭੋਗ 'ਤੇ ਸ਼ਰਧਾ ਪੂਰਵਕ ਸ਼ਰਧਾਂਜਲੀ- ਮਨਮੋਹਨ ਸਿੰਘ
Ashwani Singla

ਉਹਨਾਂ ਨੇ ਆਪਣੀ ਦੂਰਅੰਦੇਸ਼ੀ,ਸਖਤ ਮਿਹਨਤ,ਲਗਨ ਅਤੇ ਇਮਾਨਦਾਰੀ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਰੋੜਾਂ ਰੁਪਏ ਦੇ ਮਾਲੀਏ ਦੀ ਬੱਚਤ ਕੀਤੀ ਅਤੇ ਬਿਜਲੀ ਖਪਤਕਾਰਾਂ ਨੂੰ ਡਿਜ਼ੀਟਲ ਤਰੀਕਿਆਂ ਨਾਲ ਬਿਲਾਂ ਨੂੰ ਅਦਾਇਗੀ ਲਈ ਕਈ ਗੇਟਵੇ ਸਹੂਲਤ ਦਵਾਉਣ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ, ਉਨ੍ਹਾਂ ਦੀ ਹਰ ਪਹਿਲਕਦਮੀ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਪ੍ਰਤੀਬਿੰਬ ਉਚਾ ਹੋਇਆ। ਉਹ ਆਪਣੇ ਪਿਛੇ ਆਪਣੀ ਧਰਮ ਪਤਨੀ ਅਤੇ ਇੱਕ ਸਪੁੱਤਰ ਛੱਡ ਗਏ ਹਨ। ਸ੍ਰੀ ਅਸ਼ਵਨੀ ਸਿੰਗਲਾ ਜੀ ਦੇ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਸਮੁਚੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਭਾਰੀ ਘਾਟਾ ਪਇਆ ਹੈ।

ਜਸਵਿੰਦਰ ਸਿੰਘ ਉਪ ਮੁੱਖ ਲੇਖਾ ਅਫਸਰ ਪੈਨਸ਼ਨ ਤੇ ਫੰਡਜ਼ ਅਤੇ ਸੀਐਮਏ ਪਟਿਆਲਾ ਚੈਪਟਰ ਦੇ ਚੇਅਰਮੈਨ ਨੇ ਇਕ ਸ਼ੋਕ ਸੰਦੇਸ਼ ਵਿੱਚ ਸ੍ਰੀ ਅਸ਼ਵਨੀ ਸਿੰਗਲਾ ਦੇ ਦੇਹਾਂਤ ਨਾਲ ਵਿੱਤੀ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਸਮ ਪਗੜੀ ਤੇ ਭੋਗ 10 ਨਵੰਬਰ ,2023 ਨੂੰ ਬਾਦ ਦੁਪਹਿਰ 1:00 ਤੋਂ 2:00 ਵੱਜੇ ਵਿਚਕਾਰ‌ ਐਸਡੀਕੇਐਸ ਭਵਨ, ਰਾਜਪੁਰਾ ਰੋਡ, ਪਟਿਆਲਾ ਵਿਖੇ ਪਵੇਗਾ।