ਪੁਲਿਸ ਮਹਿਲਾ ਮਿੱਤਰ ਡੈਸਕ ਦਾ ਕੀਤਾ ਉਦਘਾਟਨ;ਔਰਤਾਂ ਦੀਆਂ ਸ਼ਕਾਇਤਾ ਨਿਪਟਰਾ ਕੀਤਾ ਜਾਵੇਗਾ ਪਹਿਲ ਦੇ ਅਧਾਰ- ਐਸ.ਐਸ.ਪੀ

244

ਪੁਲਿਸ ਮਹਿਲਾ ਮਿੱਤਰ ਡੈਸਕ ਦਾ ਕੀਤਾ ਉਦਘਾਟਨ;ਔਰਤਾਂ ਦੀਆਂ ਸ਼ਕਾਇਤਾ ਨਿਪਟਰਾ ਕੀਤਾ ਜਾਵੇਗਾ ਪਹਿਲ ਦੇ ਅਧਾਰ- ਐਸ.ਐਸ.ਪੀ

ਸ੍ਰੀ ਮੁਕਤਸਰ ਸਾਹਿਬ( ਜਨਵਰੀ 5,2021 )

ਪੰਜਾਬ ਪੁਲਿਸ ਵੱਲੋਂ ਜਿੱਥੇ ਲੋਕਾਂ ਨੂੰ ਸੁਰੱਖਿਆਂ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਦੇ ਨਾਲ ਨਾਲ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਤੇ ਨਿਕੇਲ ਖਿੱਚੀ ਜਾ ਰਹੀ ਹੈ ਅਤੇ ਜਿੱਥੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਟੀਮਾਂ ਤਿਆਰ ਕਰਕੇ ਸੈਮੀਨਾਰ ਲਗਾਏ ਜਾ ਰਹੇ ਹਨ ਉੱਥੇ ਹੀ ਨਸ਼ੇ ਦੀ ਸਪਲਾਈ ਨੂੰ ਤੋੜਦੇ ਹੋਏ ਨਸ਼ੇ ਦੇ ਸੌਦਾਗਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਬੱਚਿਆਂ,ਬਜ਼ੁਰਗਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ I

ਪੁਲਿਸ ਮਹਿਲਾ ਮਿੱਤਰ ਡੈਸਕ ਦਾ ਕੀਤਾ ਉਦਘਾਟਨ;ਔਰਤਾਂ ਦੀਆਂ ਸ਼ਕਾਇਤਾ ਨਿਪਟਰਾ ਕੀਤਾ ਪਹਿਲ ਦੇ ਅਧਾਰ- ਐਸ.ਐਸ.ਪੀ

ਇਸੇ ਤਹਿਤ ਹੀ  ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾ ਅਨੁਸਾਰ  ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ  ਵੱਲੋਂ ਔਰਤਾਂ, ਬਜੁਰਗਾਂ ਅਤੇ ਬੱਚਿਆਂ ਦੀਆਂ ਸ਼ਕਾਇਤਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕਰਨ ਲਈ ਜਿਲ੍ਹਾਂ ਅੰਦਰ ਪੁਲਿਸ ਮਹਿਲਾ ਮਿੱਤਰ ਡੈਸਕ ਦਾ ਉਦਘਾਟਨ ਕੀਤਾ ਗਿਆ ਹੈ।ਇਸ ਮੌਕੇ  ਡੀ.ਸੁਡਰਵਿਲੀ ਆਈ.ਪੀ.ਐਸ ਨੇ ਦੱਸਿਆਂ ਕਿ ਨਵੇਂ ਸਾਲ ਦੌਰਾਨ ਪੁਲਿਸ ਮਹਿਲਾ ਮਿੱਤਰ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ ਕਿ ਬੱਚਿਆਂ, ਮਹਿਲਾਵਾਂ ਅਤੇ ਬਜੁਰਗਾਂ ਦੀਆਂ ਸ਼ਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਲਈ ਜਿਲ੍ਹਾਂ ਅੰਦਰ ਮਹਿਲਾ ਮਿੱਤਰ ਬਣਾਏ ਗਏ ਹਨ। ਉਨ੍ਹਾਂ ਦੱਸਿਆਂ ਕਿ ਇਸ ਦੇ ਵਿੱਚ ਹਰ ਪੁਲਿਸ ਥਾਣੇ ਅੰਦਰ  2-2 ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਕੀਤੇ ਗਏ ਹਨ ਜੋ ਜਿਲ੍ਹਾਂ ਅੰਦਰ 10 ਥਾਣੇ ਹਨ ਹਰ ਇੱਕ ਥਾਣੇ ਸਾਂਝ ਕੇਂਦਰ ਦੀ ਬਿਲਡਿੰਗ ਅੰਦਰ ਬੈਠ ਕੇ ਕੰਮ ਕਰਨਗੇ ਅਤੇ  ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀਆਂ  ਕੋਈ ਵੀ ਸ਼ਕਾਇਤ ਜਾਂ ਦਰਖਾਸਤ ਹੈ ਉਸ ਨੂੰ ਚੰਗੀ ਤਰਾਂ ਸੁਣ ਕੇ ਉਸ ਦਰਖਾਸਤ ਨੂੰ ਸੀਨੀਆਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਉਸ ਦਰਖਾਸਤ ਦਾ  ਛੇਤੀ ਤੋਂ ਛੇਤੀ ਨਿਪਟਾਰਾ ਕਰਨਗੇ ਅਤੇ ਨਾਲ ਹੀ ਜੋ ਦਰਖਾਸਤ ਹੈ ਉਸ ਨੂੰ ਆਨ ਲਾਈਨ ਅੱਪਲੋਡ ਕਰਕੇ ਹੈਡਕੁਆਟਰ ਡੀ.ਜੀ.ਪੀ ਆਫਿਸ ਭੇਜਣਗੇ ਅਤੇ ਡੀ.ਜੀ.ਪੀ ਆਫਿਸ ਦਰਖਾਸਤ ਬਾਰੇ ਡੀ.ਜੀ.ਪੀ ਸਾਹਿਬ ਖੁਦ ਹੀ ਸ਼ਕਾਇਤਾ ਨੂੰ ਵਾਚਣਗੇ।

ਪੁਲਿਸ ਮਹਿਲਾ ਮਿੱਤਰ ਡੈਸਕ ਦਾ ਕੀਤਾ ਉਦਘਾਟਨ;ਔਰਤਾਂ ਦੀਆਂ ਸ਼ਕਾਇਤਾ ਨਿਪਟਰਾ ਕੀਤਾ ਪਹਿਲ ਦੇ ਅਧਾਰ- ਐਸ.ਐਸ.ਪੀ

ਉਨ੍ਹਾਂ ਦੱਸਿਆਂ ਕਿ ਇਸ ਮਹਿਲਾ ਮਿੱਤਰ ਡੈਸਕ ਤੇ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਮਹਿਲਾਵਾਂ ਲਈ ਗਿੱਦੜਬਾਹਾ ਸਬ-ਡਵੀਜਨ, ਮਲੋਟ ਸਬ-ਡਵੀਜਨ ਅਤੇ ਸ੍ਰੀ ਮੁਕਤਸਰ ਸਾਹਿਬ ਸਬ-ਡਵੀਜਨ ਅੰਦਰ ਇੱਕ ਇੱਕ ਵੂਮੈਨ ਸੈੱਲ ਵੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਮਹਿਲਾ ਆਪਣੀ ਸ਼ਕਾਇਤ ਜਾਂ ਦਰਖਾਸਤ ਮਹਿਲਾ ਮਿੱਤਰ ਨਾਲ ਸਾਂਝੀ ਕਰ ਸਕਣ। ਉਨ੍ਹਾਂ ਕਿਹਾ ਕਿ  ਆਪਣੀਆਂ ਦਰਖਾਸਤਾਂ ਤੁਸੀ ਹੈਲ ਲਾਈਨ 112, 181 ਨੰਬਰ ਤੇ ਵੀ ਭੇਜ ਸਕਦੇ ਹੋ ਜਾਂ ਤੁਸੀ ਥਾਣੇ ਆ ਕੇ ਜਾਂ ਡੀ.ਐਸ.ਪੀ ਦਫਤਰ ਜਾਂ ਤੁਸੀ ਐਸ.ਐਸ.ਪੀ ਦਫਤਰ ਵੀ ਆਪਣੀ ਦਰਖਾਸਤ ਤੁਸੀ ਭੇਜ ਸਕਦੇ ਹੋ।

ਇਸ ਮੌਕੇ ਰਾਜਪਾਲ ਸਿੰਘ ਹੁੰਦਲ ਐਸ.ਪੀ.ਡੀ, ਕੁਲਵੰਤ ਰਾਏ  ਐਸ.ਪੀ (ਪੀ.ਬੀ.ਆਈ), ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ (ਐੱਚ), ਗੁਰਤੇਜ ਸਿੰਘ ਡੀ.ਐਸ.ਪੀ( ਗਿੱਦੜਬਾਹਾ), ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਐਸ.ਆਈ ਗੁਰਵਿੰਦਰ ਸਿੰਘ, ਐਸ.ਆਈ ਲਵਮੀਤ ਕੌਰ, ਐਸ.ਆਈ ਕੁਲਦੀਪ ਕੌਰ, ਐਸ.ਆਈ ਰਾਜਬੀਰ ਕੌਰ, ਐਸ.ਆਈ ਬਲਵੰਤ ਸਿੰਘ, ਇੰਸ: ਕੇਵਲ ਸਿੰਘ , ਏ.ਐਸ.ਆਈ ਮੱਖਣ ਸਿੰਘ ਆਦਿ ਹਾਜ਼ਰ ਸਨ।