ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ 25 ਅਕਤੂਬਰ ਨੂੰ- ਜ਼ਿਲ੍ਹਾ ਭਾਸ਼ਾ ਦਫ਼ਤਰ

132

ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ 25 ਅਕਤੂਬਰ ਨੂੰ- ਜ਼ਿਲ੍ਹਾ ਭਾਸ਼ਾ ਦਫ਼ਤਰ

ਪਟਿਆਲਾ, 11 ਸਤੰਬਰ,2023:
ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਦੱਸਿਆ ਹੈ ਕਿ ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ 25 ਅਕਤੂਬਰ, 2023 ਨੂੰ ਕਰਵਾਈ ਜਾ ਰਹੀ ਹੈ।

ਪੰਜਾਬੀ ਟਾਈਪ/ਪੰਜਾਬੀ ਸ਼ਾਰਟਹੈਂਡ/ਤੇਜ਼ ਗਤੀ ਦੀ ਪ੍ਰਾਈਵੇਟ ਪ੍ਰੀਖਿਆ 25 ਅਕਤੂਬਰ ਨੂੰ- ਜ਼ਿਲ੍ਹਾ ਭਾਸ਼ਾ ਦਫ਼ਤਰ-Photo courtesy-Google photos

ਇਹ ਪ੍ਰੀਖਿਆ ਦੇਣ ਲਈ ਪਟਿਆਲਾ ਜ਼ਿਲ੍ਹੇ ਦੇ ਚਾਹਵਾਨ ਵਿਦਿਆਰਥੀ ਆਪਣਾ  ਫਾਰਮ (ਸਮੇਤ 6 ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਕਾਪੀਆਂ) ਮਿਤੀ 20.9.2023 ਤੱਕ ਬਿਨਾਂ ਲੇਟ ਫੀਸ ਅਤੇ 30.9.2023 ਤੱਕ 50/- ਰੁਪਏ ਲੇਟ ਫੀਸ ਨਾਲ ਸਵੇਰੇ 9.30 ਵਜੇ ਤੋਂ 01.00 ਵਜੇ ਤੱਕ  ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਭਰ ਸਕਦੇ ਹਨ।