ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮਈ 2023 ਵਿੱਚ ਹੋਈਆਂ ਕੁੱਝ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ
ਪਟਿਆਲਾ/ 7 ਨਵੰਬਰ, 2023
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮਈ 2023 ਵਿੱਚ ਹੋਈਆਂ ਕੁੱਝ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ। ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੇਖੇ ਜਾ ਸਕਦੇ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਬੀ.ਵੋਕ. (ਨਿਊਟ੍ਰੀਸ਼ਨ & ਹੈਲਥ ਕੇਅਰ ਸਾਇੰਸ) ਸਮੈਸਟਰ-ਛੇਵਾਂ; ਐੱਮ.ਐੱਡ. ਸਮੈਸਟਰ-ਚੌਥਾ; ਬੈਚਲਰ ਆਫ਼ ਹੋਟਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੈਚਲਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੀ.ਪੀ.ਐੱਡ (ਦੋ ਸਾਲਾ ਕੋਰਸ) ਸਮੈਸਟਰ-ਦੂਜਾ; ਐੱਮ.ਐੱਸ.ਸੀ. ਬੌਟਨੀ ਸਮੈਸਟਰ-ਚੌਥਾ; ਐੱਮ.ਐੱਸ.ਸੀ. ਕੈਮਿਸਟਰੀ ਸਮੈਸਟਰ-ਦੂਜਾ; ਐੱਮ.ਐੱਸ.ਸੀ. ਮਾਈਕਰੋਬਾਇਓਲੋਜੀ ਸਮੈਸਟਰ-ਚੌਥਾ; ਐੱਲ. ਐੱਲ. ਬੀ ਸਮੈਸਟਰ-ਚੌਥਾ ਸ਼ਾਮਿਲ ਹਨ।
