ਪੰਜਾਬੀ ਯੂਨੀਵਰਸਿਟੀ ਪੁਨਰ ਮੁਲਾਂਕਣ ਨਤੀਜਿਆਂ ਸੰਬੰਧੀ ਜਾਣਕਾਰੀ
ਪਟਿਆਲਾ /ਅਕਤੂਬਰ 18, 2023
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੀਖਿਆ ਸ਼ਾਖਾ ਨੇ ਪੁਨਰ ਮੁਲਾਂਕਣ ਦੇ ਨਤੀਜਿਆਂ ਸਬੰਧੀ ਪਹਿਲ ਕਰਨ ਦੀ ਨੀਤੀ ਅਪਣਾਈ ਹੈ।
ਇਹ ਤਕਰੀਬਨ 2720 ਉੱਤਰ-ਪੱਤਰੀਆਂ ਨਾਲ਼ ਜੁੜਿਆ ਮਾਮਲਾ ਸੀ ਜਿਨ੍ਹਾਂ ਬਾਰੇ ਵਿਦਿਆਰਥੀਆਂ ਨੇ ਆਪਣੇ ਮੁਲਾਂਕਣ ਸਬੰਧੀ ਅਸੰਤੁਸ਼ਟੀ ਪ੍ਰਗਟਾਈ ਸੀ। ਪ੍ਰੀਖਿਆ ਸ਼ਾਖਾ ਵੱਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਪੁਨਰ ਮੁਲਾਂਕਣ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ।
ਵਿਦਿਆਰਥੀਆਂ ਨਾਲ਼ ਹੋਈ ਲੰਬੀ ਗੱਲਬਾਤ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਜਿਨ੍ਹਾਂ ਦਾ ਨਤੀਜਾ ਤਿਆਰ ਹੋ ਚੁੱਕਾ ਹੈ ਉਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਉਨ੍ਹਾਂ ਨੂੰ ਤੁਰੰਤ ਸੌਂਪ ਦਿੱਤਾ ਜਾਵੇ ਜਦੋਂ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਉੱਤਰ-ਪੱਤਰੀਆਂ ਹਾਲੇ ਪੁਨਰ ਮੁਲਾਂਕਣ ਬਰਾਂਚ ਕੋਲ ਨਹੀਂ ਪਹੁੰਚੀਆਂ, ਉਨ੍ਹਾਂ ਦਾ ਨਤੀਜਾ ਆਉਂਦੇ ਵੀਰਵਾਰ ਤੱਕ ਤਿਆਰ ਕਰਕੇ ਸੌਂਪ ਦਿੱਤਾ ਜਾਵੇ।
ਵਿਸ਼ਾਲ ਗੋਇਲ, ਕੰਟਰੋਲਰ ਪ੍ਰੀਖਿਆਵਾਂ ਨੇ ਇਸ ਮਾਮਲੇ ਵਿੱਚ ਸਾਫ਼ ਕੀਤਾ ਕਿ ਇਸ ਮਾਮਲੇ ਵਿੱਚ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਵਿਦਿਆਰਥੀਆਂ ਦਾ ਕੋਈ ਅਜਿਹਾ ਨੁਕਸਾਨ ਨਾ ਹੋਵੇ ਜਿੱਥੇ ਉਨ੍ਹਾਂ ਦੀ ਗ਼ਲਤੀ ਨਹੀਂ ਹੈ।