ਪੰਜਾਬੀ ਯੂਨੀਵਰਸਿਟੀ ਵਿਖੇ ਲਹਿਰਾਇਆ ਤਿਰੰਗਾ ; ਜਮਹੂਰੀਅਤ ਵਾਲਾ ਮਾਹੌਲ ਸਿਰਜਣ ਲਈ ਯੋਗਦਾਨ ਦੇਣਾ ਹਰ ਨਾਗਰਿਕ ਦਾ ਫ਼ਰਜ਼ : ਪ੍ਰੋ. ਅਰਵਿੰਦ

368

ਪੰਜਾਬੀ ਯੂਨੀਵਰਸਿਟੀ ਵਿਖੇ ਲਹਿਰਾਇਆ ਤਿਰੰਗਾ ; ਜਮਹੂਰੀਅਤ ਵਾਲਾ ਮਾਹੌਲ ਸਿਰਜਣ ਲਈ ਯੋਗਦਾਨ ਦੇਣਾ ਹਰ ਨਾਗਰਿਕ ਦਾ ਫ਼ਰਜ਼ : ਪ੍ਰੋ. ਅਰਵਿੰਦ

ਪਟਿਆਲਾ/26 ਜਨਵਰੀ, 2023

ਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੈਂਪਸ ਵਿਖੇ ਤਿਰੰਗਾ ਲਹਿਰਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਗ ਲਿਆ।

ਤਿਰੰਗਾ ਲਹਿਰਾਏ ਜਾਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਇੱਕ ਸੰਖੇਪ ਪ੍ਰੋਗਰਾਮ ਕੀਤਾ ਗਿਆ ਜਿੱਥੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਸਮੂਹ ਹਾਜ਼ਰੀਨ ਨੂੰ ਸੰਬੋਧਤ ਹੋਏ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਦਿਹਾੜੇ ਉੱਪਰ ਸਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਡੇ ਸੰਵਿਧਾਨ ਨਿਰਮਾਤਾ ਵੱਲੋਂ ਵਿਖਾਏ ਗਏ ਰਾਹਾਂ ਉੱਤੇ ਤੁਰ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਸਾਡੇ ਦੇਸ ਜਾਂ ਦੇਸ ਵਿਚਲੇ ਜਿਸ ਕਿਸੇ ਵੀ ਅਦਾਰੇ ਵਿਚ ਅਸੀਂ ਵਿਚਰ ਰਹੇ ਹੋਈਏ ਓਥੇ ਅਸਲ ਅਰਥਾਂ ਵਿੱਚ ਜਮਹੂਰੀਅਤ ਵਾਲਾ ਮਾਹੌਲ ਸਿਰਜਣ ਵਿੱਚ ਆਪਣਾ ਭਰਵਾਂ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਹੈ। ਇਸ ਮੌਕੇ  ਉਨ੍ਹਾਂ ਦੇਸ ਅਤੇ ਯੂਨੀਵਰਸਿਟੀ ਨੂੰ ਹੋਰ ਬਿਹਤਰ ਬਣਾਉਣ ਲਈ ਆਪੋ ਆਪਣੇ ਹਿੱਸੇ ਦੇ ਕਾਰਜ ਹੋਰ ਵਧੇਰੇ ਜ਼ਿੰਮੇਦਾਰੀ ਨਾਲ਼ ਕਰਨ ਹਿਤ ਅਹਿਦ ਲੈਣ ਲਈ ਵੀ ਪ੍ਰੇਰਿਤ ਕੀਤਾ।

ਪੰਜਾਬੀ ਯੂਨੀਵਰਸਿਟੀ ਵਿਖੇ ਲਹਿਰਾਇਆ ਤਿਰੰਗਾ ; ਜਮਹੂਰੀਅਤ ਵਾਲਾ ਮਾਹੌਲ ਸਿਰਜਣ ਲਈ ਯੋਗਦਾਨ ਦੇਣਾ ਹਰ ਨਾਗਰਿਕ ਦਾ ਫ਼ਰਜ਼ : ਪ੍ਰੋ. ਅਰਵਿੰਦ

ਇਸ ਪ੍ਰੋਗਰਾਮ ਦਾ ਸੰਚਾਲਨ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਕੀਤਾ ਜਦੋਂ ਕਿ ਧੰਨਵਾਦੀ ਸ਼ਬਦ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਵੱਲੋਂ ਬੋਲੇ ਗਏ।

ਇਸ ਵਾਰ ਇਸ ਪ੍ਰੋਗਰਾਮ ਵਿੱਚ ਪਬਲੀਕੇਸ਼ਨ ਬਿਊਰੋ ਵੱਲੋਂ ਤਿਆਰ ਕੀਤਾ ਗਿਆ 2023 ਦਾ ਯੂਨੀਵਰਸਿਟੀ ਕੈਲੰਡਰ ਵੀ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬੀ ਦੇ ਸਿਰਮੌਰ ਸ਼ਾਇਰ ਵਾਰਿਸ ਸ਼ਾਹ ਦੀ 300 ਸਾਲਾ ਅਤੇ ਭਾਈ ਵੀਰ ਸਿੰਘ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਇਸ ਵਾਰ ਦਾ ਕੈਲੰਡਰ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਨਾਲ਼ ਸਜਾਇਆ ਗਿਆ ਹੈ। ਇਸ ਵਾਰ ਇਹ ਕੈਲੰਡਰ ਵਿੱਕਰੀ ਲਈ ਵੀ ਉਪਲਬਧ ਹੈ ਜਿਸ ਦੀ ਕੀਮਤ 20 ਰੁਪਏ ਹੈ। ਖਰੀਦਣ ਦੇ ਚਾਹਵਾਨ ਪਬਲੀਕੇਸ਼ਨ ਬਿਊਰੋ ਦਫ਼ਤਰ ਨਾਲ਼ ਸੰਪਰਕ ਕਰ ਸਕਦੇ ਹਨ।