ਪੰਜਾਬੀ ਯੂਨੀਵਰਸਿਟੀ -ਵਿਦਿਆਰਥੀ ਪ੍ਰੀਖਿਆਵਾਂ ਸੰਬੰਧੀ ਵੱਖ-ਵੱਖ ਸੂਚਨਾਵਾਂ ਸਮੇਂ-ਸਮੇਂ ਸਿਰ ਵੈੱਬਸਾਈਟ ਉੱਪਰ ਚੈੱਕ ਕਰਦੇ ਰਹਿਣ
ਪਟਿਆਲਾ 26 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਖੀਰਲੇ ਸਮੈਸਟਰ/ਸਾਲ ਦੀਆਂ ਪ੍ਰੀਖਿਆਵਾਂ 26 ਸਤੰਬਰ 2020 ਨੂੰ ਸ਼ੁਰੂ ਕਰਵਾਈਆਂ ਜਾ ਚੁਕੀਆਂ ਹਨ। ਕੰਟਰੋਲਰ ਪ੍ਰੀਖਿਆਵਾਂ ਡਾ. ਜੇ. ਆਈ ਐੱਸ. ਖੱਟੜ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਵਿਦਿਆਰਥੀਆਂ ਵੱਲੋਂ ਅਜੇ ਤੱਕ ਆਪਣੇ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ ਗਏ। ਸਾਰੇ ਰੈਗੂਲਰ/ਰਿਪੇਅਰ/ਪ੍ਰਾਈਵੇਟ/ਡਿਸਟੈਂਸ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਸ਼ਾਖਾ ਦੀ ਵੈੱਬਸਾਈਟ ਤੋਂ ਆਪਣੇ ਰੋਲ ਨੰਬਰ ਅਤੇ ਡੇਟਸ਼ੀਟ ਡਾਊਨਲੋਡ ਕਰ ਲੈਣ।
ਉਹਨਾਂ ਕਿਹਾ ਕਿ ਵਿਦਿਆਰਥੀ ਪ੍ਰੀਖਿਆਵਾਂ ਸੰਬੰਧੀ ਵੱਖ-ਵੱਖ ਸੂਚਨਾਵਾਂ ਅਤੇ ਹਦਾਇਤਾਂ ਵੀ ਸਮੇਂ-ਸਮੇਂ ਸਿਰ ਵੈੱਬਸਾਈਟ ਉੱਪਰ ਚੈੱਕ ਕਰਦੇ ਰਹਿਣ।












