ਪੰਜਾਬ ਪੁਲਿਸ ਦੀ SIT ਵਿਸ਼ੇਸ਼ ਜਾਚ ਟੀਮ ਡੇਰਾ ਮੁਖੀ ਦੀ ਪੁੱਛ-ਗਿੱਛ ਕਰਨ ਲਈ ਸੋਨਾਰੀਆ ਜੇਲ ਲਈ ਰਵਾਨਾ

269

ਪੰਜਾਬ ਪੁਲਿਸ ਦੀ SIT ਵਿਸ਼ੇਸ਼ ਜਾਚ ਟੀਮ ਡੇਰਾ ਮੁਖੀ ਦੀ ਪੁੱਛ-ਗਿੱਛ ਕਰਨ ਲਈ ਸੋਨਾਰੀਆ ਜੇਲ ਲਈ ਰਵਾਨਾ

ਰਾਜਪੁਰਾ/ 8 ਨਵੰਬਰ, 2021

ਲੁਧਿਆਣਾ ਰੇਂਜ ਦੇ ਆਈ.ਜੀਐਸ ਪੀ ਐਸ ਪਰਮਾਰ ਦੀ ਅਗਵਾਈ ਵਿੱਚ ਅੱਜ ਸਵੇਰੇ ਰਾਜਪੁਰਾ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਲਈ ਰਵਾਨਾ ਹੋਈ।

ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੇ ਛੇ ਡੇਰਾ ਪ੍ਰੇਮੀ ਫੜੇ ਹੋਏ ਹਨ।

ਪੰਜਾਬ ਪੁਲਿਸ ਦੀ SIT ਵਿਸ਼ੇਸ਼ ਜਾਚ ਟੀਮ ਡੇਰਾ ਮੁਖੀ ਦੀ ਪੁੱਛ-ਗਿੱਛ ਕਰਨ ਲਈ ਸੋਨਾਰੀਆ ਜੇਲ ਲਈ ਰਵਾਨਾ

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ SIT (ਵਿਸ਼ੇਸ਼ ਜਾਂਚ ਟੀਮ) ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਚਾਰਾਜੋਈ ਕੀਤੀ ਜਾ ਰਹੀ ਸੀ।

ਅੱਜ ਰਵਾਨਾ ਹੋਈ SIT ਵਿੱਚ ਹੋਰ ਮੈਂਬਰ ਐਸ.ਐਸ. ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ, ਡੀ.ਐਸ.ਪੀ. ਲਖਵੀਰ ਸਿੰਘ, ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਟੀਮ ਦੀ ਸਹਾਇਤਾ ਲਈ ਥਾਣਾ ਬਾਜਾਖਾਨਾ ਦੇ ਐਸ.ਐਚ.ਓ. ਇਕਬਾਲ ਹੁਸੈਨ, ਐਸ.ਆਈ. ਹਰਪ੍ਰੀਤ ਸਿੰਘ ਤੇ ਐਸ.ਆਈ. ਰਾਜੇਸ਼ ਕਿੰਗ ਵੀ ਸ਼ਾਮਲ ਸਨ।