ਪੰਜ ਦਰਜਨ ਤੋਂ ਵੱਧ ਕੋਵਿਡ ਪੋਜਟਿਵ ਕੇਸਾਂ ਨੇ ਪਟਿਆਲਾ ਨੂੰ ਹਿਲਾ ਕੇ ਰੱਖ ਦਿੱਤਾ ;ਇਕ ਦੀ ਮੌਤ
ਪਟਿਆਲਾ 6 ਨਵੰਬਰ ( )
ਜਿਲੇ ਵਿਚ 61 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1735 ਦੇ ਕਰੀਬ ਰਿਪੋਰਟਾਂ ਵਿਚੋਂ 61 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13023 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 42 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12336 ਹੋ ਗਈ ਹੈ।ਅੱਜ ਜਿਲੇ ਵਿੱਚ ਇਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 383 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 304 ਹੈ।ਉਹਨਾਂ ਦੱਸਿਆਂ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 61 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 36, ਸਮਾਣਾ ਤੋਂ 06, ਨਾਭਾ ਤੋਂ 11, ਰਾਜਪੁਰਾ ਤੋਂ 02, ਬਲਾਕ ਕੌਲੀ ਤੋਂ 01, ਬਲਾਕ ਭਾਦਸੋਂ ਤੋਂ 01, ਹਰਪਾਲਪੁਰ ਤੋਂ 02 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਰਿਪੋਰਟ ਹੋਏ ਹਨ।ਜੋ ਜਿਹਨਾਂ ਵਿਚੋਂ 15 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਅਤੇ 46 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਤ੍ਰਿਪੜੀ, ਬਿਸ਼ਨ ਨਗਰ,ਡੀ ਐਮ ਡਬਡਿਯੂ, ਅਬਚਲ ਨਗਰ, ਗੁਰੂ ਨਾਨਕ ਨਗਰ, ਅਰਬਨ ਅਸਟੇਟ ਫੇਜ 2, ਪੰਜਾਬੀ ਬਾਗ, ਸ਼ੇਖੂਪੁਰਾ ਐਨਕਲੇਵ, ਘੁੰਮਣ ਨਗਰ, ਸਰਹਿੰਦੀ ਗੇਟ, ਪੁਰਾਣਾਂ ਬਿਸ਼ਨ ਨਗਰ, ਪ੍ਰਤਾਪ ਨਗਰ, ਅਦਰਸ਼ ਨਗਰ, ਪ੍ਰੇਮ ਨਗਰ, ਅਨੰਦ ਨਗਰ, ਦਾਰੂ ਕੁਟੀਆ, ਨਿਉ ਮੇਹਰ ਸਿੰਘ ਕਲੋਨੀ, ਜਗਦੀਸ਼ ਆਸ਼ਰਮ, ਧਾਲੀਵਾਲ ਕਲੌਨੀ, ਰਣਜੀਤ ਨਗਰ, ਏਅਰ ਐਵੀਨਿਊ , ਹਰਿੰਦਰ ਨਗਰ, ਅਜ਼ਾਦ ਨਗਰ , ਸਮਾਣਾ ਦੇ ਰਾਮ ਬਸਤੀ, ਨਵਾਂ ਨੂਰਪੁਰਾ , ਨਾਭਾ ਕਲੋਨੀ, ਨਾਭਾ ਦੇ ਬੈਂਕ ਸਟਰੀਟ, ਦੁਲੱਦੀ ਗੇਟ , ਅਲਹੌਰਾਂ ਗੇਟ, ਰੇਲਵੇ ਰੋਡ, ਰਿਪੁਦੱਮਨਪੁਰਾ, ਕਮਲਾ ਕਲੌਨੀ ਅਤੇ ਰਾਜਪੁਰਾ ਤੋਂ ਬਾਬਾ ਦੀਪ ਸਿੰਘ ਕਲੌਨੀ , ਲੱਕੜ ਮੰਡੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ /ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ 1 ਕੋਵਿਡ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ । ਜੋ ਕਿ ਪਟਿਆਲਾ ਸ਼ਹਿਰ ਤੋਂ ਪੁਰਾਣਾਂ ਬਿਸ਼ਨ ਨਗਰ ਦੀ ਰਹਿਣ ਵਾਲੀ 84 ਸਾਲਾ ਔਰਤ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ। ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਗਿਣਤੀ 383 ਹੋ ਗਈ ਹੈ।
ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1580 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,03,289 ਸੈਂਪਲ ਲਏ ਜਾ ਚੁੱਕੇ ਹਨ ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 13,023 ਕੋਵਿਡ ਪੋਜਟਿਵ, 1,88,616 ਨੇਗੇਟਿਵ ਅਤੇ ਲੱਗਭਗ 1250 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।