ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕੀਤਾ ਜਾ ਰਿਹਾ ਦਵਾਈ ਦਾ ਛਿੜਕਾਅ -ਡਿਪਟੀ ਕਮਿਸ਼ਨਰ

199

ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕੀਤਾ ਜਾ ਰਿਹਾ ਦਵਾਈ ਦਾ ਛਿੜਕਾਅ -ਡਿਪਟੀ ਕਮਿਸ਼ਨਰ

ਬਠਿੰਡਾ, 30 ਮਾਰਚ :

ਵਿਸ਼ਵ ਪੱਧਰੀ ਕਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਸਰਕਾਰ ਵਲੋਂ ਖ਼ਾਸ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ, ਜਿਨਾਂ ਹਦਾਇਤਾਂ ਦੀ ਪਾਲਣ ਲੋਕ ਬਹੁਤ ਹੀ ਸੁਚੱਜੇ ਢੰਗ ਨਾਲ ਕਰ ਰਹੇ ਹਨ। ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਵੀ ਲੋਕਾਂ ਦੀ ਸਿਹਤ ਸੁਰੱਖਿਆ ਦਾ ਖ਼ਾਸ ਖਿਆਲ ਰੱਖਦਿਆਂ ਜ਼ਿਲੇ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦਿੱਤੀ।

ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕੀਤਾ ਜਾ ਰਿਹਾ ਦਵਾਈ ਦਾ ਛਿੜਕਾਅ -ਡਿਪਟੀ ਕਮਿਸ਼ਨਰIਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਹਾਤਾ ਨਿਆਜ਼ ਮੁਹੰਮਦ, ਵਿਸ਼ਾਲ ਨਗਰ ਫੇਜ-1, ਵਿਸ਼ਾਲ ਨਗਰ ਫੇਜ਼-2, ਨਿਊ ਸ਼ਕਤੀ ਨਗਰ, ਪੰਚਵਟੀ ਨਗਰ, ਪੂਜਾ ਵਾਲਾ ਮੁਹਲਾ, ਮੌਲਵੀਆ ਨਗਰ, ਸੀਡੀਆ ਵਾਲਾ ਮੁਹੱਲਾ, ਸਾਸ਼ਤਰੀ ਮਾਰਕੀਟ, ਹੋਟਲ ਮਧੂਬਨ ਵਾਲੀਆਂ ਗਲੀਆਂ, ਮਿੰਨੀ ਸਕੱਤਰੇਤ ਰੋਡ ਅਤੇ ਉਸ ਨਾਲ ਲੱਗਦੀਆਂ ਸਾਰੀਆਂ ਗਲੀਆਂ ਅੰਦਰ ਸੋਡੀਅਮ ਹਾਈਡਰੋਕਲੋਰਾਈਡ ਦਾ ਛਿੜਕਾਅ ਕਰਵਾਇਆ ਗਿਆ।

ਇਸ ਤੋਂ ਇਲਾਵਾਸ਼ੇਰਗਿੱਲ ਨੇ ਦੱਸਿਆ ਕਿ ਝੁਟਿਕਾ ਮੁਹੱਲਾ, ਭਾਈ ਦਾ ਮੁਹੱਲਾ, ਤੇਲੀਆਂ ਵਾਲਾ ਮੁਹੱਲਾ, ਹੀਰਾ ਚੌਂਕ ਅਤੇ ਉਸ ਨਾਲ ਲੱਗਦੀਆਂ ਗਲੀਆਂ, ਲੱਖੀ ਰਾਮ ਵਾਲੀ ਗਲੀ, ਸਾਬਣ ਵਾਲੀ ਗਲੀ, ਗੰਗਾਰਾਮ ਵਾਲੀ ਗਲੀ, ਗੁਰੂ ਨਾਨਕ ਪੁਰਾ, ਏਕਤਾ ਕਲੋਨੀ, ਕਿੱਕਰ ਦਾਸ ਮੁਹੱਲਾ, ਰਾਮ ਬਾਗ ਰੋਡ, ਪੁਰਾਣਾ ਖਾਣਾ, ਗੁਰਦੁਆਰਾ ਗੋਬਿੰਦਪੁਰਾ ਅਤੇ ਨਾਲ ਲੱਗਦੀਆਂ ਗਲੀਆਂ, ਅਮਰਪੁਰਾ, ਸੰਗੂਆਣਾ ਬਸਤੀ, ਟੀ.ਵੀ. ਟਾਵਰ ਏਰੀਆ ਨੇੜੇ ਰੇਲਵੇ ਲਾਇਨ, ਨੇੜੇ ਸਵਿੰਗ ਪੂਲ, ਐਲ.ਆਈ.ਜੀ. ਤੇ ਐਮ.ਆਈ.ਜੀ. ਕੁਆਰਟਰ ਇਸ ਤੋਂ ਇਲਾਵਾ ਪੁੱਡਾ ਆਫ਼ਿਸ, ਗੁਰੂਦੁਆਰਾ ਸਾਹਿਬ, ਦੁਰਗਾ ਮੰਦਰ, ਬੀਬੀ ਗੁਲਸ਼ਾਨ ਵਾਲਾ ਏਰੀਆ,ਜੀਤਮਹਿੰਦਰ ਵਾਲਾ ਏਰੀਆ, ਡੰਗਾ ਪੰਡਿਤ ਕਲੋਨੀ, ਫੇਜ਼-1 ਮਾਡਲ ਟਾਊਨ ਸਾਰਾ ਏਰੀਆ ਆਦਿ ਵਿਖੇ ਦਵਾਈ ਦਾ ਛਿੜਕਾਅ ਕਰਵਾਇਆ ਗਿਆ।