ਬਡਬਰ ਵਿਖੇ 35 ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

179

ਬਡਬਰ ਵਿਖੇ 35 ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਬਰਨਾਲਾ, 4 ਜਨਵਰੀ:
ਪੇਂਡੂ ਸਵੈਂ ਰੋਜ਼ਗਾਰ ਸੰਸਥਾਨ, ਬਰਨਾਲਾ ਅਤੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਬਡਬਰ (ਬਰਨਾਲਾ) ਵਿਖੇ ਡੇਅਰੀ ਫਾਰਮਿੰਗ ਐਂਡ ਵਰਮੀ ਕੰਮਪੋਸਟ ਮੇਕਿੰਗ ਦਾ ਫ਼ਰੀ ਕੋਰਸ ਚਲਾਇਆ ਗਿਆ ਜਿਸ ਵਿਚ 35 ਬੀ.ਪੀ.ਐਲ ਪਰਿਵਾਰਾਂ ਨਾਲ ਸਬੰਧਿਤ ਲੜਕੀਆਂ ਨੇ ਪਸ਼ੂਆਂ ਦੇ ਨਾਲ ਸਬੰਧਿਤ ਬਿਮਾਰੀਆਂ ਦੀ ਰੋਕਥਾਮ ਅਤੇ ਦੁੱਧ ਨੂੰ ਵਧਾਉਣ ਦੇ ਬਾਰੇ ਸਿਖਲਾਈ ਹਾਸਲ ਕੀਤੀ। ਇਸ ਸਿਖਲਾਈ ਉਪਰੰਤ ਸਿਖਿਆਰਥੀਆਂ ਨੂੰ ਸਰਟੀਫ਼ਿਕੇਟਾਂ ਦੀ ਵੰਡ ਕੀਤੀ ਗਈ। ਇਸ ਸਰਟੀਫ਼ਿਕੇਟ ਵੰਡ ਸਮਾਰੋਹ ਵਿਚ ਸੁਨੀਲ ਕੁਮਾਰ (ਬੈਂਕ ਮਨੈਜਰ, ਪੰਜਾਬ ਗ੍ਰਾਮੀਣ ਬੈਂਕ, ਬਡਬਰ), ਅਮਨਦੀਪ ਸਿੰਘ (ਐਨ.ਆਰ.ਐਲ.ਐਮ, ਬਰਨਾਲਾ), ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸੱਤਪਾਲ ਗਰਗ ਨੇ ਬੋਲਦਿਆਂ ਕਿਹਾ ਕਿ ਪਿੰਡ ਬਡਬਰ ਦੇ ਬੀ.ਪੀ.ਐਲ ਪਰਿਵਾਰਾਂ ਦੇ ਲੜਕੀਆਂ ਨੂੰ ਬਿਨਾਂ ਕਿਸੇ ਦਾਖਲਾ ਫ਼ੀਸ ਦੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

ਬਡਬਰ ਵਿਖੇ 35 ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਉਹਨਾਂ ਆਰਸੈਟੀ ਬਰਨਾਲਾ ਵੱਲੋਂ ਚਲਾਏ ਜਾਂਦੇ ਫ਼ਰੀ ਕੋਰਸਾਂ ਜਿੰਨਾਂ ਵਿੱਚੋਂ ਬਿਊਟੀ ਪਾਰਲਰ ਮੈਨੇਜਮੈਂਟ, ਡੇਅਰੀ ਫਾਰਮਿੰਗ, ਵੂਮੈਨ ਟੇਲਰਜ਼ (ਲੜਕੀਆਂ ਲਈ), ਮੈਨਜ਼ ਟੇਲਰ (ਲੜਕਿਆਂ ਲਈ) ਪਲੰਬਰ ਵਰਕਸ, ਮੋਬਾਇਲ ਰਿਪੇਅਰ, ਇਲੈਕਟ੍ਰੀਕਲ ਹਾਊਸ ਫਿਟਿੰਗ, ਕਿ੍ਰਸ਼ੀ ਉਦਮੀ (ਖੇਤੀ-ਬਾੜੀ ਸਬੰਧਿਤ), ਆਚਾਰ-ਮਸਾਲਾ ਬਣਾਉਣਾ ਆਦਿ ਹੋਰ ਬਹੁਤ ਸਾਰੇ ਕੋਰਸਾਂ ਬਾਰੇ ਜਾਣੂ ਕਰਵਾਇਆ। ਇਨਾਂ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਉਮੀਦਵਾਰਾਂ ਨੂੰ ਕੋਰਸ ਸਬੰਧਿਤ ਵਰਤੋਂ ਵਿਚ ਆਉਣ ਵਾਲਾ ਸਾਰਾ ਸਮਾਨ, ਦੁਪਹਿਰ ਦਾ ਖਾਣਾ ਅਤੇ ਦੋ ਟਾਇਮ ਦੀ ਚਾਹ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸੁਨੀਲ ਕਮਾਰ ਅਤੇ ਅਮਨਦੀਪ ਨੇ ਟ੍ਰੇਨਿੰਗ ਲੈਣ ਵਾਲੇ ਉਮੀਦਵਾਰਾਂ ਨੂੰ ਸੰਬੋਧਿਤ ਕੀਤਾ। ਆਰਸੈਟੀ ਬਰਨਾਲਾ ਵੱਲੋਂ ਚਲਾਏ ਗਏ ਇਹਨਾਂ ਫ਼ਰੀ ਕੋਰਸਾਂ ਵਿਚ ਦਾਖਲਾ ਲੈਣ ਲਈ ਚਾਹਵਾਨ ਉਮੀਦਵਾਰ ਆਪਣਾ ਨਾਮ ਆਰਸੈਟੀ ਦੇ ਦਫ਼ਤਰ ਵਿਖੇ, ਜੋ ਕਿ ਗੁਰੂ ਗੋਬਿੰਦ ਸਿੰਘ ਨਗਰ, ਬੈਕਸਾਇਡ ਬੱਸ ਸਟੈਂਡ, ਨੇੜੇ ਸੁਵਿਧਾ ਸੈਂਟਰ ਬਰਨਾਲਾ ਵਿਖੇ ਸਥਿਤ ਹੈ, ਦੇ ਸਕਦੇ ਹਨ।