ਬਰਨਾਲਾ ਦੀ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਲਈ ਹੈਲਪ ਲਾਈਨ ਨੰਬਰ ਜਾਰੀ

249

ਬਰਨਾਲਾ ਦੀ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਲਈ ਹੈਲਪ ਲਾਈਨ ਨੰਬਰ ਜਾਰੀ

ਬਰਨਾਲਾ, 9 ਮਈ
ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਦੌਰਾਨ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਬਰਨਾਲਾ ਵਿਖੇ ਸਥਾਪਿਤ ਵਨ ਸਟਾਪ ਸੈਂਟਰ ਨਾਲ ਸੰਪਰਕ ਕਰ ਸਕਦੀਆਂ ਹਨ।

ਬਰਨਾਲਾ ਦੀ ਘਰੇਲੂ ਹਿੰਸਾ ਤੇ ਮਾਨਸਿਕ ਤਣਾਅ ਤੋਂ ਪੀੜਤ ਔਰਤਾਂ ਲਈ ਹੈਲਪ ਲਾਈਨ ਨੰਬਰ ਜਾਰੀ-Photo courtesy-internet
ਇਹ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫਸਰ  ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਿਕ ਤਣਾਅ ਤੋਂ ਪੀੜਤਾਂ ਲਈ ਵਿਭਾਗ ਵੱਲੋਂ ਟੈਲੀ ਕੌਂਸਲਿੰਗ ਸੇਵਾ ਹੈਲਪ ਲਾਈਨ 1800-180-4104 ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਕੋਈ ਵੀ ਹਿੰਸਾ ਪੀੜਤ ਔਰਤ ਦਫਤਰੀ ਟੈਲੀਫੋਨ ਨੰ. 01679-230181 ਜਾਂ 9779033575 ’ਤੇ ਸੰਪਰਕ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਪਣੀ ਸ਼ਿਕਾਇਤ ਵਨ ਸਟਾਪ ਸੈਂਟਰ ਦੀ ਈ.ਮੇਲ [email protected] ’ਤੇ ਵੀ ਈ.ਮੇਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੀੜਤ ਔਰਤ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਵੱਲੋਂ 181 ਵਿਮੈਨ ਹੈਲਪ ਲਾਈਨ ਨੰਬਰ ਜਾਂ 112 ਪੁਲਿਸ ਹੈਲਪ ਲਾਈਨ ਨੰਬਰ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।