ਬਰਿੰਦਰ ਢਿੱਲੋਂ ਦੀ ਜਿੱਤ ਲਈ ਸਮਰਥਕਾਂ ਵੱਲੋਂ ਵੱਖ ਵੱਖ ਥਾਈਂ ਅਰਦਾਸ ਬੇਨਤੀ ਸਮਾਗਮ

341

ਬਰਿੰਦਰ ਢਿੱਲੋਂ ਦੀ ਜਿੱਤ ਲਈ ਸਮਰਥਕਾਂ ਵੱਲੋਂ ਵੱਖ ਵੱਖ ਥਾਈਂ ਅਰਦਾਸ ਬੇਨਤੀ ਸਮਾਗਮ

ਬਹਾਦਰਜੀਤ ਸਿੰਘ /ਰੂਪਨਗਰ, 19 ਫਰਵਰੀ,2022
ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ ਧਾਰਮਿਕ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਵਾਰਡ ਨੰਬਰ 20 ਦੇ ਕੌਂਸਲਰ ਚਰਨਜੀਤ ਸਿੰਘ ਚੰਨੀ,ਵਾਰਡ ਨੰਬਰ 21 ਵਿਖੇ ਜ਼ਿਲ੍ਹਾ ਕਾਂਗਰਸ ਮਹਿਲਾ ਪ੍ਰਧਾਨ ਰਵਿੰਦਰ ਕੌਰ ਜੱਗੀ,ਵਾਰਡ ਨੰਬਰ 15 ਵਿਖੇ ਮੀਤ ਪ੍ਰਧਾਨ ਪੂਨਮ ਕੱਕੜ,ਵਾਰਡ ਨੰਬਰ 9 ਵਿਖੇ ਕੌਂਸਲਰ ਰੇਖਾ ਰਾਣੀ ਅਤੇ ਭਾਰਤ ਵਾਲੀਆ,ਵਾਰਡ ਨੰਬਰ 7 ਵਿਖੇ ਕੌਂਸਲਰ ਕੁਲਵਿੰਦਰ ਕੌਰ ਲਾਡੀ ਵਲੋਂ ਆਪਣੇ ਆਪਣੇ ਵਾਰਡ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਕਾਂਗਰਸ ਦੇ ਰੋਪੜ ਜਿਤਾਉਣ ਦੇ ਲਏ ਅਹਿਦ ਨੂੰ ਪੂਰਾ ਕਰਨ ਲਈ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਬੇਨਤੀ ਕੀਤੀ ਗਈ।ਇਸ ਤੋਂ ਇਲਾਵਾ ਨੂਰਪੁਰਬੇਦੀ,ਪੁਰਖਾਲੀ ਅਤੇ ਘਨੌਲੀ ਦੇ ਵੱਖ ਵੱਖ ਪਿੰਡਾਂ ਵਿੱਚ ਵੀ ਬਰਿੰਦਰ ਢਿੱਲੋਂ ਦੇ ਹੱਕ ਵਿਚ ਧਾਰਮਿਕ ਸਮਾਗਮ ਕੀਤੇ ਗਏ।

ਬਰਿੰਦਰ ਢਿੱਲੋਂ ਦੀ ਜਿੱਤ ਲਈ ਸਮਰਥਕਾਂ ਵੱਲੋਂ ਵੱਖ ਵੱਖ ਥਾਈਂ ਅਰਦਾਸ ਬੇਨਤੀ ਸਮਾਗਮ
ਇਸ ਦੌਰਾਨ ਹਲਕੇ ਭਰ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਵਲੋਂ ਲੋਕਾਂ ਨੂੰ ਹਰ ਵਰਗ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਦੇ ਨਾਲ ਅਖੀਰਲੀ ਕਤਾਰ ਦੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿਵਾਉਣ ਲਈ ਕਾਂਗਰਸ ਦੇ ਬਰਿੰਦਰ ਢਿੱਲੋਂ ਨੂੰ ਜਿਤਾਕੇ ਰੋਪੜ ਨੂੰ ਜਿਤਾਉਣ ਦੀ ਅਪੀਲ ਕੀਤੀ।