ਬਰਿੰਦਰ ਢਿੱਲੋਂ ਨੇ ਅਕਾਲੀ ਦਲ ਛੱਡ ਕੇ ਆਏ ਪਰਿਵਾਰਾਂ ਨੂੰ ਕਾਂਗਰਸ ਵਿੱਚ ਕੀਤਾ ਸ਼ਾਮਲ

147

 ਬਰਿੰਦਰ ਢਿੱਲੋਂ ਨੇ ਅਕਾਲੀ ਦਲ ਛੱਡ ਕੇ ਆਏ ਪਰਿਵਾਰਾਂ ਨੂੰ ਕਾਂਗਰਸ ਵਿੱਚ ਕੀਤਾ ਸ਼ਾਮਲ

ਬਹਾਦਰਜੀਤ ਸਿੰਘ / ਰੂਪਨਗਰ, 11 ਜਨਵਰੀ,2022

ਰੂਪਨਗਰ ਵਿੱਚ ਪਹਿਲੇ ਵਿਧਾਇਕਾਂ ਵਲੋਂ ਵੋਟਾਂ ਬਟੋਰ ਕੇ ਹਲਕੇ ਅਤੇ ਪਾਰਟੀ ਆਗੂਆਂ ਨੂੰ ਅੱਖੋਂ ਪਰੋਖੇ ਕਰਦਿਆਂ ਉਨ੍ਹਾਂ ਦੀ ਮੁੜ ਸਾਰ ਨਾਂ ਲਏ ਜਾਣ ਕਰਕੇ ਭੇਦ ਭਾਵ ਤੋਂ ਉਪਰ ਉੱਠ ਵਿਕਾਸ ਦੀ ਹਾਮੀ ਵਾਲੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਇਸ ਵਾਰ ਰੂਪਨਗਰ ਨੂੰ ਜਿਤਾਉਣ ਦਾ ਅਹਿਦ ਲਿਆ ਹੈ ।ਉਕਤ ਸ਼ਬਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਛੱਡਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਹੇ।

ਉਨ੍ਹਾਂ ਤਿਲਕਰਾਜ ਕੋਂਡਲ,ਅਮਰਜੀਤ ਕੋਂਡਲ,ਮੋਹਿਤ ਕੋਂਡਲ,ਸੰਜਨਾ ਕੋਂਡਲ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਅਤੇ ਯੂਥ ਵਿੰਗ ਦੇ ਨੌਜਵਾਨਾਂ ਨੂੰ ਪਾਰਟੀ ਸਿਰੋਪੇ ਪਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ।

ਢਿੱਲੋਂ ਨੇ ਕਿਹਾ ਕਿ ਵਾਰਡ ਨੰਬਰ 9 ਦੇ ਕੌਂਸਲਰ ਰੇਖਾ ਰਾਣੀ ਦੀ ਪ੍ਰੇਰਣਾ ਨਾਲ ਕਾਂਗਰਸ ਦਾ ਹਿੱਸਾ ਬਣਨ ਵਾਲੇ ਪਰਿਵਾਰਾਂ ਅਤੇ ਭਾਰਤ ਵਾਲੀਆ ਦੇ ਉੱਦਮ ਨਾਲ ਪਾਰਟੀ ਦੇ ਯੂਥ ਵਿੰਗ ਵਿਚ ਨਵੇਂ ਸ਼ਾਮਲ ਹੋਣ ਵਾਲੇ ਨੌਜਵਾਨਾਂ ਦਾ ਮਾਣ ਸਤਿਕਾਰ ਹਮੇਸ਼ਾਂ ਬਹਾਲ ਰੱਖਿਆ ਜਾਵੇਗਾ।

ਬਰਿੰਦਰ ਢਿੱਲੋਂ ਨੇ ਅਕਾਲੀ ਦਲ ਛੱਡ ਕੇ ਆਏ ਪਰਿਵਾਰਾਂ ਨੂੰ ਕਾਂਗਰਸ ਵਿੱਚ ਕੀਤਾ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਮਨਜੀਤ ਕੌਰ  ਢਿੱਲੋਂ,ਜਗਦੀਪ,ਸੋਨੂੰ,,ਅਨਿਲ ਕੁਮਾਰ ਨੇ ਕਿਹਾ ਕਿ ਬੜੇ ਲੰਮੇ ਸਮੇਂ ਬਾਅਦ ਰੂਪਨਗਰ ਦੀ ਨਬਜ ਨੂੰ ਪਛਾਨਣ ਵਾਲਾ ਨੌਜਵਾਨ ਆਗੂ ਬਰਿੰਦਰ ਸਿੰਘ ਢਿੱਲੋਂ ਦੇ ਰੂਪ ਵਿੱਚ ਸਾਨੂੰ ਮਿਲਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇੱਕ ਦੂਸਰੇ ’ਤੇ ਦੋਸ਼ ਲਗਾ ਮੁੜ ਮੁਆਫੀਆਂ ਮੰਗਦੇ ਹਨ,ਜਿਸ  ਨਾਲ ਦੋਵਾਂ ਦਾ ਘਿਓ ਖਿਚੜੀ ਹੋਣ ਦਾ ਪਤਾ ਚੱਲਦਾ ਹੈ। ਇਸ ਲਈ ਅਸੀਂ ਪਰਿਵਾਰਾਂ ਅਤੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਇਸ ਵਾਰ ਸਮੁੱਚੇ ’ਹਲਕੇ ਦੀ ਪੁਕਾਰ ਰੂਪਨਗਰ ਜਿੱਤੇਗਾ ਇਸ ਵਾਰ’ ਦੇ ਨਾਅਰੇ ਹੇਠ ਪਾਰਟੀ ਅਤੇ ਰੂਪਨਗਰ ਦੀ ਜਿੱਤ ਲਈ ਦਿਨ ਰਾਤ ਇਕ ਕਰਾਂਗੇ।

ਇਸ ਦੌਰਾਨ ਯੂਥ ਵਿੰਗ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਅਜੇ ਵਾਲੀਆ,ਅਰਸ਼ ਵਾਲੀਆ,ਹਰਸ਼,ਨਿਖਿਲ ਰਾਜਪੂਤ,ਜਤਿਨ ਸਹੋਤਾ,ਰਜਤ ਸਹੋਤਾ,ਰੋਹਨ ਬੈਂਸ,ਸੈਮਬਗਣ,ਅੰਕੁਸ਼,ਯਸ਼ ਬੈਂਸ,ਨਿਖਿਲ,ਅਜੇ ਕੁਮਾਰ,ਨਿਤਿਨ,ਹਰੀਸ਼,ਅਮਿਤ ਕੁਮਾਰ ਯਾਦਵ ਨੇ ਪੂਰੇ ਹਲਕੇ ਵਿਚ ਬਰਿੰਦਰ ਢਿੱਲੋਂ ਇਸਵਾਰ ਦੀ ਲਹਿਰ ਚਲਾਕੇ ਰੂਪਨਗਰ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਦੀ ਗੱਲ ਕਹੀ।

ਇਸ ਮੌਕੇ ਕੌਂਸਲਰ ਚਰਨਜੀਤ ਸਿੰਘ ਚੰਨੀ,ਮੰਗਲ ਪ੍ਰਕਾਸ਼ ਭੱਟੀ, ਪ੍ਰਧਾਨ ਬਾਲਮੀਕਸਭਾ,ਕਿਸ਼ੋਰ ਕੁਮਾਰ ਫੋਜੀ,ਰਾਜ ਕੁਮਾਰ ਰਾਜੂ,ਅਜੀਤ ਕੁਮਾਰ,ਮਹਿੰਦਰ ਕੁਮਾਰਬੇਗਲਾ,ਰਮੇਸ਼ ਕੁਮਾਰ ਅਟਵਾਲ,ਨਰਿੰਦਰ ਕੁਮਾਰ ਬੈਂਸ,ਸ਼ੀਲਾ ਬੈਂਸ,ਸ਼ਿਲਵੀ ਮਹੰਤ,ਹਰਮੀਤਸਿੰਘ,ਅਮਿਤ ਕੁਮਾਰ,ਕਿਸ਼ੋਰ ਕੁਮਾਰ ਵੈਦ ਫੋਜੀ,ਸ਼ੈਂਕੀ ਬੈਂਸ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।