Homeਪੰਜਾਬੀ ਖਬਰਾਂਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਕਨੇਡਾ—ਡੇ, ਐਮਪੀ ਰੂਬੀ ਸਹੋਤਾ ਨੇ ਵੀ...

ਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਕਨੇਡਾ—ਡੇ, ਐਮਪੀ ਰੂਬੀ ਸਹੋਤਾ ਨੇ ਵੀ ਕੀਤੀ ਸਿ਼ਰਕਤ

ਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਕਨੇਡਾ—ਡੇ, ਐਮਪੀ ਰੂਬੀ ਸਹੋਤਾ ਨੇ ਵੀ ਕੀਤੀ ਸਿ਼ਰਕਤ

ਬਰੈਂਪਟਨ: (20 ਜੂਲਾਈ 2023)

ਬਲੈਕ ਓਕ ਸੀਨੀਅਰ ਕਲੱਬ, ਬਰੈਪਟਨ ਵਲੋਂ ਬਲਿਉ ਓਕ ਪਾਰਕ ਵਿਖੇ ਪਿਛਲੇ ਦਿਨਾਂ ਵਿੱਚ ਕਲੱਬ ਦੇ ਪ੍ਰਧਾਨ  ਆਤਮਾਂ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਬੜੇ ਹਰਸ਼ੋ ਉਲਾਸ ਨਾਲ ਕਨੇਡਾ ਡੇ ਮਨਾਇਆ ਗਿਆ। ਇਸ ਸਮਾਰੋਹ ਵਿਚ ਕਲੱਬ ਦੇ ਅਹੁਦੇਦਾਰਾਂ, ਮੈਬਰਾਂ ਤੋਂ ਇਲਾਵਾ ਵਿਸ਼ੇਸ਼ ਸੱਦੇ ਤੇ ਪਹੁੰਚੇ ਵੱਡੀ ਗਿਣਤੀ ਮਹਿਮਾਨਾਂ ਨੇ ਸਿ਼ਰਕਤ ਕੀਤੀ ਅਤੇ ਪ੍ਰੋਗਰਾਮ ਦਾ ਅਨੰਦ ਮਾਣਿਆਂ।ਪ੍ਰੋਗਰਾਮ ਦੀ ਸ਼ੁਰੂਆਤ ਕਨੇਡਾ ਦੇ ਨੈਸ਼ਨਲ ਗੀਤ @ ਓ ਕਨੇਡਾ @ ਨਾਲ ਕੀਤੀ ਗਈ। ਸਾਰੇ ਹਾਜ਼ਰੀਨ ਵਲੋਂ ਸੰਗੀਤ ਮਈ ਧੁੰਨ ਤੇ ਗਾਏ ਰਾਸ਼ਟਰੀ ਗੀਤ ਓ—ਕਨੇਡਾ ਦਾ ਸਤਿਕਾਰ ਵਜੋਂ ਖੜੇ ਹੋ ਕੇ ਅਨੰਦ ਮਾਨਿਆਂ।

ਸਟੇਜ਼ ਸੰਚਾਲਣ ਦੀ ਜਿਮੇਵਾਰੀ ਜਸਵੰਤ ਸਿੰਘ ਧਾਲੀਵਾਲ ਨੂੰ ਸੌਂਪੀ ਗਈ ਉਨ੍ਹਾਂ ਵਲੋਂ ਮੰਚ ਤੇ ਉਪਸਥਿਤ ਹਾਜ਼ਰੀਨ ਅਤੇ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸਜ਼ਨਾਂ ਨੂੰ ਜੀ ਆਇਆਂ ਆਖਿਆ ਅਤੇ ਕਨੇਡਾ ਡੇ ਦੀ ਵਧਾਈ ਦਿੱਤੀ ਗਈ। ਪ੍ਰੋਫੈਸਰ ਹਰਨੇਕ ਸਿੰਘ ਗਿੱਲ  ਵਲੋਂ ਕਨੇਡਾ—ਡੇ ਦੇ ਇਤਹਾਸਕ ਪੱਖ ਬਾਰੇ ਜਾਣੂ ਕਰਵਾਉਦਿਆਂ ਦਸਿਆ ਕਿ 1867 ਈ: ਨੂੰ ਓਨਟੇਰੀਓ ਅਤੇ ਕਿਉਬਿਕ ਵਿਚ ਵੰਡੀਆਂ ਵੱਖ ਵੱਖ ਕਲੋਨੀਆਂ ਨੂੰ ਇਕੱਠਾ ਕਰਕੇ ਚਾਰ ਸੂਬੇ ਓਨਟੈਰੀਓ, ਕਿਉਬਿਕ, ਨੋਵਾਸ਼ਕੋਸ਼ੀਆ ਅਤੇ ਬਰੰਸਵਿਕ ਬਣਾਏ ਗਏ ਸਨ।ਓਦੋਂ ਕਨੇਡਾ ਬਰਿਟਿਸ਼ ਸਾਮਰਾਜ ਦਾ ਇਕ ਵੱਡਾ ਰਾਜ਼ ਬਣ ਗਿਆ ਅਤੇ ਹਰ ਸਾਲ 1 ਜੁਲਾਈ ਨੂੰ ਕਨੇਡਾ ਡੇ ਮਨਾਇਆ ਜਾਂਦਾ ਹੈ।  ਬੂਟਾ ਸਿੰਘ ਅਤੇ ਭਰਪੂਰ ਸਿੰਘ ਚਹਿਲ ਵਲੋਂ ਕਵਿਤਾਵਾਂ ਸੁਣਾ ਕੇ ਰੰਗ ਬੰਨਿਆਂ।ਪਿਰਥੀ ਸਿੰਘ ਮਾਨ, ਸੀ. ਮੀਤ ਪ੍ਰਧਾਨ, ਨਿਰਮਲ ਸਿੰਘ ਤੂਰ, ਪਰਮਜੀਤ ਸਿੰਘ ਬਰਾੜ, ਗਜ਼ਨ ਸਿੰਘ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ । ਕਲੱਬ ਦੇ ਫਾਉਂਡਰ ਮੈਂਬਰ ਸ੍ਰੀ ਸਰੂਪ ਸਿੰਘ ਗਿੱਲ ਅਤੇ ਜੋਤਇੰਦਰ ਸਿੰਘ ਸੋਢੀ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਸ ਸਮਾਰੋਹ ਵਿਚ ਐਮਪੀਪੀ ਗਰੈਮ ਮੈਕਗਰੇਗਰ ਦੇ ਪੀਏ ਜਸਕਰਨ ਕੈਲੇ ਅਤੇ ਓਨਟੈਰੀਓ ਦੇ ਡਿਪਟੀ ਮੇਅਰ  ਹਰਕੀਰਤ ਸਿੰਘ ਦੇ ਪੀ.ਏ. ਕਰਮਜੋਤ ਸਿੰਘ ਵਲੋਂ ਕਲੱਬ ਦੇ ਨਾਮ ਵਧਾਈ ਸੰਦੇਸ਼/ਸਨਮਾਨ ਚਿੰਨ ਭੇਂਟ ਕੀਤੇ ਗਏ।

ਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਕਨੇਡਾ—ਡੇ, ਐਮਪੀ ਰੂਬੀ ਸਹੋਤਾ ਨੇ ਵੀ ਕੀਤੀ ਸਿ਼ਰਕਤ

ਸੁਰਿੰਦਰ ਸਿੰਘ ਜੱਸਲ ਵਲੋਂ ਬਲਿਊ ਓਕ ਪਾਰਕ ਦੀ ਸਾਫ ਸਫਾਈ ਲਈ ਪਾਏ ਜਾਂਦੇ ਯੋਗਦਾਨ ਲਈ ਉਹਨਾਂ ਦਾ ਵਿਸ਼ੇਸ਼ ਜਿਕਰ ਕੀਤਾ ਅਤੇ ਸਾਰਿਆਂ ਨੂੰ ਪਾਰਕ ਵਿਚ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਅਤੇ ਗਾਰਬੇਜ਼ ਬਿੰਨਾਂ ਵਿਚ ਸੁਟਨ ਦੀ ਅਪੀਲ ਕੀਤੀ।। ਕਲੱਬ ਦੇ ਸਕੱਤਰ—ਕਮ—ਕੈਸ਼ੀਅਰ  ਸਿਕੰਦਰ ਸਿੰਘ ਝੱਜ ਭਰਤ ਗਏ ਹੋਣ ਕਾਰਣਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ।

ਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਕਨੇਡਾ—ਡੇ, ਐਮਪੀ ਰੂਬੀ ਸਹੋਤਾ ਨੇ ਵੀ ਕੀਤੀ ਸਿ਼ਰਕਤI ਇਸ ਮੌਕੇ ਕਲੱਬ ਦੇ ਵਿਸ਼ੇਸ਼ ਸੱਦੇ ਤੇ ਸ਼ਾਮਲ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੂੰ ਸਟੇਜ਼ ਤੋਂ ਵੱਧ ਰਹੀ ਮਹਿੰਗਾਈ ਤੇ ਕਾਬੂ ਪਾਉਣ, ਵੱਧ ਰਹੇ ਟਰੈਫਿਕ ਅਤੇ ਹੋਰ ਸਮਿਸਿਆਵਾਂ ਦੇ ਹੱਲ ਕਰਨ ਦੀ ਮੰਗ ਰੱਖੀ। ਐਮਪੀ ਸਹੋਤਾ ਵਲੋ਼ ਵੱਖ ਵੱਖ ਲੋਂਕਾ ਵਲੋਂ ਉਠਾਏ ਮਸਲਿਆਂ ਨੂੰ ਧਿਆਨ ਨਾਲ ਸੁਣਿਆਂ ਅਤੇ ਆਪਣੀ ਸਰਕਾਰ ਦੀਆਂ ਨੀਤੀਆਂ ਬਾਰੇ ਦਸਦੇ ਹੋਏ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਅੰਤ ਵਿਚ ਕਲੱਬ ਦੇ ਪ੍ਰਧਾਨ  ਆਤਮਾਂ ਸਿੰਘ ਬਰਾੜ ਨੇ ਸਭ ਨੂੰ ਕਨੇਡਾ ਡੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨਾਂ ਦਸਿਆ ਕਿ ਭਾਵੇਂ ਵੱਡੀ ਗਿਣਤੀ ਪੰਜਾਬੀ ਵੱਖ ਵੱਖ ਦੇਸ਼ਾਂ ਵਿਚ ਪ੍ਰਵਾਸ ਕਰ ਗਏ ਹਨ ਫਿਰ ਵੀ ਉਹ ਆਪਣੇ ਦੇਸ਼ ਅਤੇ ਰਾਜ਼ਾਂ ਦੀ ਮਿਟੀ ਦੇ ਮੋਹ ਨਾਲ ਜੁੜੇ ਹੋਏ ਹਨ। ਪ੍ਰਬੰਧਕਾਂ ਵਲੋਂ ਹਾਜ਼ਰੀਨ ਵਾਸਤੇ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆਂ।

 

 

LATEST ARTICLES

Most Popular

Google Play Store