ਬਿਜਲੀ ਨਿਗਮ ਦੀਆਂ ਸਬ ਡਵੀਜ਼ਨਾ ਵਿੱਚ 1 ਮਈ ਨੂੰ ਕੇਸ਼ਰੀ ਝੰਡੇ ਲਹਿਰਾਏ ਜਾਣਗੇ:ਮਨਜੀਤ ਸਿੰਘ ਚਾਹਲ

146

ਬਿਜਲੀ ਨਿਗਮ ਦੀਆਂ ਸਬ ਡਵੀਜ਼ਨਾ ਵਿੱਚ 1 ਮਈ ਨੂੰ ਕੇਸ਼ਰੀ ਝੰਡੇ ਲਹਿਰਾਏ ਜਾਣਗੇ:ਮਨਜੀਤ ਸਿੰਘ ਚਾਹਲ

ਪਟਿਆਲਾ:20  ਅਪਰੈਲ,

ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਚਾਹਲ ਨੇ ਫੈਸਲਾ ਕੀਤਾ ਕਿ ਮਈ ਦਿਵਸ਼  (1 ਮਈ ) ਦੇ ਸਹੀਦਾਂ ਨੂੰ ਸਮਰਪਿਤ ਦਿਹਾੜੇ ਤੇ ਜਥੇਬੰਦੀ ਦੇ ਆਗੂ ਤੇ ਵਰਕਰ 1 ਮਈ ਨੂੰ ਪੰਜਾਬ ਦੀਆਂ ਸਾਰੀਆਂ ਸਬ ਡਵੀਜ਼ਨਾਂ ਤੇ ਕੇਸ਼ਰੀ ਝੰਡਾ ਲਹਿਰਾਅ ਕੇ ਸਰਧਾ ਦੇ ਫੁੱਲ ਭੇਟ ਕਰਨਗੇ।

ਇਸ ਸਬੰਧੀ ਫੈਸਲਾਂ ਅੱਜ ਜਥੇਬੰਦੀ ਦੀ ਸੁਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆਂ ਗਿਆਂ।ਮੀਟਿੰਗ ਦੀ ਪ੍ਰਧਾਨਗੀ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਕੀਤੀ।ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਮੀਟਿੰਗ ਵਿੱਚ ਜਥੇਬੰਦੀ ਨੇ ਪੰਜਾਬ ਸਰਕਾਰ ਤੇ ਬੋਰਡ ਮਨੈਜਮੇਟ ਦੀ ਇਸ ਗੱਲੋ ਸਖਤ ਨਿਖੇਧੀ ਕੀਤੀ ਉਹ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਚ*ਨਾਕਾਮ ਸਿੱਧ ਹੋਈ ਹੈ।

ਬਿਜਲੀ ਨਿਗਮ ਦੀਆਂ ਸਬ ਡਵੀਜ਼ਨਾ ਵਿੱਚ 1 ਮਈ ਨੂੰ ਕੇਸ਼ਰੀ ਝੰਡੇ ਲਹਿਰਾਏ ਜਾਣਗੇ:ਮਨਜੀਤ ਸਿੰਘ ਚਾਹਲ

ਉਹਨਾਂ ਕਿਹਾ ਕਿ ਕਾਂਗਰਸ਼ ਪਾਰਟੀ ਨੇ ਫਰਬਰੀ 2017 ਵਿੱਚ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਰਕਾਰ ਬਨਣ ਸਾਰ ਹੀ ਮੁਲਾਜਮਾਂ ਦੇ ਮਸਲੇ ਹੱਲ ਕੀਤੇ ਜਾਣਗੇ।ਕੇਂਦਰ ਸਰਕਾਰ ਦੀ ਤਰਜ਼ ਤੇ 1 ਜਨਵਰੀ 2016 ਤੋ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੁ ਕਰ ਦਿੱਤੀ ਜਾਵੇਗੀ ਅਤੇ ਮੁਲਾਜ਼ਮਾਂ ਦੇ ਬਕਾਏ ਮਹਿੰਗਾਈ ਭੱਤੇ ਦੀਆ ਕਿਸ਼ਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।ਉਹਨਾ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਨਾਲ ਕੀਤੇ ਵਾਅਦੇ ਤਾ ਕੀ ਲਾਗੁ ਕਰਨੇ ਸੀ ਸਗੋ ਮੁਲਾਜਮਾਂ ਦੀਆਂ ਤਨਖਾਹਾ ਵਿਚੋ 2400 ਸਲਾਨਾਂ ਤਨਖਾਹਾ ਵਿਚੋ ਕਟੋਤੀ ਕਰ ਲਈ।

ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਦਾ ਖਮਿਆਜਾਂ ਸਰਕਾਰ ਨੂੰ 2022 ਦੀਆਂ ਚੋਣਾਂ ਵਿੱਚ ਭੁਗਤਣਾਂ ਪਵੇਗਾ।ਅੱਜ ਦੀ ਮੀੱਿਟੰਗ ਵਿੱਚ ਜਥੇਬੰਦੀ  ਦੇ ਸੁਬਾਈ ਆਗੂ ਪੁਰਨ ਸਿੰਘ ਖਾਈ,ਮੰਗਲ ਸਿੰਘ ਠਰੂ,ਹਰਵਿੰਦਰ ਸਿੰਘ ਚੱਠਾ,ਹਰਬੰਸ ਸਿੰਘ ਦੀਦਾਰਗੜ੍ਹ,ਬਲਵਿੰਦਰ ਸਿੰਘ ਬੱਠੇਭੇਣੀ,ਕੁਲਵੰਤ ਸਿੰਘ ਪ੍ਰਧਾਨ ਤਰਨਤਾਰਨ ਸਰਕਲ,ਪ੍ਰਤਾਪ ਸਿੰਘ ਸੁਖੇਵਾਲ ਪ੍ਰਧਾਨ ਅਮ੍ਰਿੰਤਸਰ ਸਰਕਲ,ਰਾਮਚੰਦਰ ਸਿੰਘ ਖਾਈ,ਪਵਨ ਕੁਮਾਰ ਪਠਾਨਕੋਟ, ਦਰਸ਼ਨ ਸਿੰਘ ਰਾਜੀਆਂ,ਰਾਜਬੀਰ ਸਿੰਘ ਢਿਲੋ,ਜਗਜੀਤ ਸਿੰਘ ਮੱਤੀ ਪ੍ਰਧਾਨ ਪਟਿਆਲਾ ਸਰਕਲ,ਰਿਸੂ ਅਰੋੜਾ ਪ੍ਰਧਾਨ ਪੀHਤੇ ਐਮ ਸਰਕਲ ਪਟਿਆਲਾ ਆਦਿ ਹਾਜਰ ਸਨ।

ਬਿਜਲੀ ਨਿਗਮ ਦੀਆਂ ਸਬ ਡਵੀਜ਼ਨਾ ਵਿੱਚ 1 ਮਈ ਨੂੰ ਕੇਸ਼ਰੀ ਝੰਡੇ ਲਹਿਰਾਏ ਜਾਣਗੇ:ਮਨਜੀਤ ਸਿੰਘ ਚਾਹਲ I ਜਾਰੀ ਕਰਤਾ: ਮਨਜੀਤ ਸਿੰਘ ਚਾਹਲ ਜਨਰਲ ਸਕੱਤਰ ਇੰਪਲਾਈਜ ਫੈਡਰਰੇਸ਼ਨ 9646110999