ਮਲੇਰਕੋਟਲਾ ਪੁਲਿਸ ਨੇ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ- ਐਸ.ਐਸ.ਪੀ

168

ਮਲੇਰਕੋਟਲਾ ਪੁਲਿਸ ਨੇ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ- ਐਸ.ਐਸ.ਪੀ

ਮਲੇਰਕੋਟਲਾ/18 ਜਨਵਰੀ, 2023

ਅਵਨੀਤ ਕੌਰ ਸਿੱਧੂ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16-1-2023 ਨੂੰ ਸਰਾਫਾ ਬਜਾਰ ਮਾਲੇਰਕੋਟਲਾ ਵਿਖੇ ਮੁਹੰਮਦ ਸਕੀਲ ਪੁੱਤਰ ਮੁਹੰਮਦ ਸਬੀਰ ਵਾਸੀ ਇਨਸਾਇਡ ਕੈਲੋ ਗੇਟ ਮਾਲੇਰਕੋਟਲਾ ਦਾ ਕਤਲ ਕਰਕੇ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਮੌਕਾ ਤੋ ਫਰਾਰ ਹੋ ਗਿਆ ਸੀ ਜਿਸ ਸਬੰਧੀ ਦੋਸੀ ਉਕਤ ਦੇ ਖਿਲਾਫ ਮੁਕੱਦਮਾ ਨੰਬਰ 08 ਮਿਤੀ 16-01-2023 ਅ/ਧ 302 ਹਿੰ:ਦੰ: ਥਾਣਾ ਸਿਟੀ 2 ਮਾਲੇਰਕੋਟਲਾ ਦਰਜ ਰਜਿਸਟਰ ਕੀਤਾ ਗਿਆ ਸੀ।

ਮੁਕੱਦਮਾ ਵਿੱਚ ਦੋਸੀ ਦੀ ਗ੍ਰਿਫਤਾਰੀ ਸਬੰਧੀ ਜਗਦੀਸ ਬਿਸਨੋਈ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਦੀ ਅਗਵਾਈ ਹੇਠ  ਜਤਿਨ ਬਾਂਸਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ, ਕੁਲਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ ਡਵੀਜਨ ਮਾਲੇਰਕੋਟਲਾ ਅਤੇ ਇਕਬਾਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ ਡਵੀਜਨ  ਅਮਰਗੜ੍ਹ, ਅਤੇ ਇੰਚਾਰਜ ਸੀ ਆਈ.ਏ ਮਾਹੋਰਾਣਾ ਇੰਸ:ਹਰਜਿੰਦਰ ਸਿੰਘ, ਇੰਸ: ਜਸਵੀਰ ਸਿੰਘ ਤੂਰ ਮੁੱਖ ਅਫਸਰ ਥਾਣਾ ਸਿਟੀ 2 ਮਾਲੇਰਕੋਟਲਾ ਅਤੇ ਥਾਣੇ: ਪਰਮਦੀਨ ਖਾਨ ਮੁੱਖ ਅਫਸਰ ਥਾਣਾ ਸਿਟੀ-1 ਮਾਲੇਰਕੋਟਲਾ ਟੀਮਾ ਬਣਾਈਆ ਗਈਆ ਸਨ।

ਇਹਨਾਂ ਟੀਮਾਂ ਵੱਲੋ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਉਕਤ ਨੂੰ ਟਰੇਸ ਕਰਨ ਲਈ ਵੱਖ-ਵੱਖ ਥਾਵਾਂ ਤੇ ਸਰਚਾਂ/ਰੇਡਾਂ ਕੀਤੀਆਂ ਗਈਆਂ। ਅੱਜ ਮਿਤੀ 18.01.2023 ਨੂੰ ਇੰਸ: ਜਸਵੀਰ ਸਿੰਘ ਤੂਰ ਮੁੱਖ ਅਫਸਰ ਥਾਣਾ ਸਿਟੀ 2 ਮਾਲੇਰਕੋਟਲਾ ਦੀ ਟੀਮ ਵੱਲੋਂ ਬਾਕੀ ਟੀਮਾਂ ਦੀ ਮੱਦਦ ਨਾਲ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੋਕਾ ਵਾਰਦਾਤ ਪਰ ਵਰਤਿਆ ਗਿਆ ਹਥਿਆਰ ਵੀ ਬ੍ਰਾਮਦ ਕਰਵਾ ਲਿਆ ਗਿਆ ਹੈ। ਦੋਸੀ ਮੁਹੰਮਦ ਅਸਲਮ ਉਰਫ ਅੱਛੂ ਪਾਸੋਂ ਮੁਕੱਦਮੇ ਸਬੰਧੀ ਅਗਲੀ ਪੁੱਛ-ਗਿੱਛ ਅਮਲ ਵਿੱਚ ਲਿਆਦੀ ਜਾ ਰਹੀ ਹੈ ।

ਮਲੇਰਕੋਟਲਾ ਪੁਲਿਸ ਨੇ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ- ਐਸ.ਐਸ.ਪੀ

ਦੌਰਾਨੇ ਤਫਤੀਸ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਪੁੱਤਰ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਨੇ ਦੱਸਿਆ ਕਿ ਉਸਦਾ ਮ੍ਰਿਤਕ ਮੁਹੰਮਦ ਸਕੀਲ ਉਕਤ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਦਾ ਸਕਾ ਸਾਲਾ ਹੈ।ਦੋਸੀ ਦੀ ਪਤਨੀ ਫਰਜਾਨਾ ਦਾ ਅਪਣੇ ਘਰੈਲੂ ਝਗੜੇ ਕਰਕੇ ਆਪਣੇ ਮ੍ਰਿਤਕ ਭਰਾ ਮੁਹੰਮਦ ਸਕੀਲ  ਉਕਤ ਦੇ ਪਾਸ ਉਸ ਦੇ ਘਰ ਵਿੱਚ ਅਪਣੇ ਕਰੀਬ 10 ਸਾਲ ਦੇ ਲੜਕੇ ਆਸਮ ਮੁਹੰਮਦ ਨਾਲ ਪਿਛਲੇ ਲੰਬੇ ਸਮੇਂ ਤੋ ਰਹਿੰਦੀ ਸੀ ਅਤੇ ਉਸ ਨੇ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਨੂੰ ਸਰਾਬੀ ਅਤੇ ਜੂਏਬਾਜ ਹੋਣ ਕਰਕੇ ਉਸ ਨਾਲ ਸੁਹਰੇ ਘਰ ਜਾਣ ਤੋ ਇੰਨਕਾਰ ਕਰ ਦਿੱਤਾ ਸੀ। ਹੁਣ ਦੋਸੀ ਮੁਹੰਮਦ ਅਸਲਮ ਉਰਫ ਅੱਛੂ ਉਕਤ ਗੋਸਪੁਰਾ ਲਧਿਆਣਾ ਵਿਖੇ ਮੀਟ ਦੀ ਦੁਕਾਨ ਕਰਦਾ ਹੈ। ਜੋ ਕਿ ਕਰੀਬ ਦੋ ਸਾਲਾਂ ਤੋਂ ਲੁਧਿਆਣਾ ਵਿਖੇ ਹੀ ਇਕੱਲਾ ਰਹਿ ਰਿਹਾ ਹੈ। ਮਿਤੀ 16-01-2023 ਨੂੰ ਦੋਸ਼ੀ ਆਪਣੇ ਮ੍ਰਿਤਕ ਸਾਲੇ ਕੋਲ ਆਪਣੀ ਘਰਵਾਲੀ ਸਬੰਧੀ ਧੱਕੇ ਨਾਲ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਸੀ ਜਿੱਥੇ ਮ੍ਰਿਤਕ ਸ਼ਕੀਲ ਉਕਤ ਵੱਲੋਂ ਦੋਸ਼ੀ ਨੂੰ ਮਨਾਂ ਕਰ ਦਿੱਤਾ। ਇਸੇ ਰੰਜਿਸ ਕਰਕੇ ਉਸ ਵੱਲੋ ਗੁੱਸੇ ਵਿੱਚ ਆਕੇ ਪਹਿਲਾਂ ਤੋ ਹੀ ਕਤਲ ਕਰਨ ਦਾ ਮਨ ਬਣਾਏ ਹੋਣ ਕਰਕੇ ਵਾਰਦਾਤ ਨੂੰ ਅੰਨਜਾਮ ਦੇ ਦਿੱਤਾ ਸੀ ਅਤੇ ਆਪਣੇ ਸਾਲੇ ਮ੍ਰਿਤਕ ਮੁਹੰਮਦ ਸਕੀਲ ਦੇ ਜਿਸਮ ਤੇ ਕਾਫੀ ਵਾਰ/ਅਟੈਕ ਕੀਤੇ ਹਨ ਪਰ ਪੰਜ ਵਾਰ ਛੁਰੀ ਦਾ ਅਟੈਕ  ਮ੍ਰਿਤਕ  ਮੁਹੰਮਦ ਸਕੀਲ ਦੇ ਜਿਸਮ ਤੇ ਡੁੰਘੇ ਜਖਮ ਹੋਣ ਕਰਕੇ ਉਸ ਦੀ ਮੋਤ ਹੋ ਚੁੱਕੀ ਹੈ। ਦੋਸੀ ਮੁਹੰਮਦ ਅਸਲਮ ਉਰਫ ਅੱਛੂ ਨੂੰ ਜਲਦੀ ਹੀ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਦੋਸੀ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ- ਗਿੱਛ ਕੀਤੀ ਜਾਵੇਗੀ।