ਮਾਰਕੀਟ ਕਮੇਟੀਆਂ ’ਚ ਸਥਾਪਤ 15 ਕਿਸਾਨ ਹੈਲਪ ਡੈਸਕ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ-ਜਸਪਾਲ ਸਿੰਘ ਘੁਮਾਣ

240

ਮਾਰਕੀਟ ਕਮੇਟੀਆਂ ’ਚ ਸਥਾਪਤ 15 ਕਿਸਾਨ ਹੈਲਪ ਡੈਸਕ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ-ਜਸਪਾਲ ਸਿੰਘ ਘੁਮਾਣ

ਸੰਗਰੂਰ, 24 ਅਪਰੈਲ :
ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ ਸਿੱਧੀ ਅਦਾਇਗੀ ਲਈ ਰਜਿਸਟ੍ਰੇਸ਼ਨ ਨੂੰ ਲੈਕੇ ਆਉਂਦੀਆਂ ਸਮੱਸਿਆਵਾਂ ਦੇ ਹਲ ਲਈ ਜ਼ਿਲ੍ਹੇ ਦੀਆਂ 15 ਮਾਰਕੀਟ ਕਮੇਟੀਆਂ ਦੇ ਦਫਤਰਾਂ ’ਚ ਕਿਸਾਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਕਿਸਾਨਾਂ ਦੀ ਸੁਵਿਧਾ ਲਈ ਛੁੱਟੀ ਵਾਲੇ ਦਿਨਾਂ ਸਮੇਤ ਰੋਜ਼ਾਨਾ ਖੋਲ੍ਹੇ ਹੈਲਪ ਡੈਸਕਾਂ ’ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਜਸਪਾਲ ਸਿੰਘ ਘੁਮਾਣ ਨੇ ਦਿੱਤੀ।

ਜਸਪਾਲ ਸਿੰਘ ਘੁਮਾਣ ਨੇ ਦੱਸਿਆ ਕਿ ਕਿਸਾਨਾਂ ਦੇ ਖਾਤਿਆਂ ਵਿਚ ਜਿਣਸ ਦੀ ਸਿੱਧੀ ਅਦਾਇਗੀ ਕਰਨ ਲਈ ਅਨਾਜ ਖ਼ਰੀਦ ਪੋਰਟਲ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਇਸ ਪੋਰਟਲ ’ਤੇ ਰਜਿਸਟਰੇਸ਼ਨ ਨਹੀਂ ਹੋਈ ਹੈ, ਸਬੰਧਤ ਮਾਰਕੀਟ ਦਫਤਰ ਵਿਖੇ ਪਹੰੁਚ ਕਰਕੇ ਹੈਲਪ ਡੈਸਕ ਰਾਹੀ ਰਜਿਸਟਰੇਸ਼ਨ ਕਰਵਾ ਸਕਦੈ ਹਨ ਅਤੇ ਖੁਦ ਆਪਣੇ ਪੱਧਰ ‘ਤੇ ਵੀ ਰਜਿਸਟਰੇਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਕਿਸਾਨਾ ਦੀ ਖਰੀਦ ਕੀਤੀ ਫਸਲ ਦੀ ਸਮੇਂ ਨਾਲ ਸਿੱਧੀ ਅਦਾਇਗੀ ਕਰਵਾਉਣ ਲਈ ਮਾਰਕੀਟ ਦਫਤਰਾਂ ਦੇ ਕਾਮੇ ਕਾਰਜ਼ਸੀਲ ਹਨ।

ਮਾਰਕੀਟ ਕਮੇਟੀਆਂ ’ਚ ਸਥਾਪਤ 15 ਕਿਸਾਨ ਹੈਲਪ ਡੈਸਕ ਕਿਸਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ-ਜਸਪਾਲ ਸਿੰਘ ਘੁਮਾਣ
ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਆਪਣਾ ਆਧਾਰ ਕਾਰਡ, ਬੈਂਕ ਖਾਤਾ ਅਤੇ ਸਬੰਧਤ ਆੜ੍ਹਤੀਏ ਸਬੰਧੀ ਵੇਰਵੇ ਦੇਣੇ ਹੁੰਦੇ ਹਨ, ਇਸ ਮਗਰੋਂ ਪਹਿਲਾਂ ਆਈ ਫਾਰਮ ਅਤੇ ਬਾਅਦ ’ਚ ਜੇ ਫਾਰਮ ਜਨਰੇਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਹੈਲਪ ਡੈਸਕ ’ਤੇ ਅਕਾਊਂਟ ਰਜਿਸਟਰੇਸ਼ਨ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਸਬੰਧੀ ਮੁਸ਼ਕਲ ਆਦਿ ਬਾਰੇ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਣ ’ਤੇ ਕਿਸਾਨ ਹੈਲਪ ਡੈਸਕ ’ਤੇ ਰਾਬਤਾ  ਬਣਾਉਣ।