ਮਿਸ਼ਨ ਫਤਿਹ ਤਹਿਤ ਕੋਵਿਡ-19 ਦੇ ਬਚਾਅ ਲਈ ਦਫਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ

236

ਮਿਸ਼ਨ ਫਤਿਹ ਤਹਿਤ ਕੋਵਿਡ-19 ਦੇ ਬਚਾਅ ਲਈ ਦਫਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ

ਸ੍ਰੀ ਮੁਕਤਸਰ ਸਾਹਿਬ  5 ਜੂਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਨੂੰ ਠੱਲ ਪਾਉਣ ਦੇ ਮੰਤਵ ਨਾਲ ਜੋ ਮਿਸ਼ਨ ਫਤਿਹ ਚਲਾਇਆ ਗਿਆ ਹੈ, ਉਸ ਦੇ ਤਹਿਤ  ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੋਰੋਨਾ ਵਾਇਰਸ ਦੇ ਬਚਾਅ ਲਈ ਜਿ਼ਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ  ਦਫਤਰੀ ਕੰਮ ਦੌਰਾਨ ਜਰੂਰੀ ਸਾਵਧਾਨੀਆਂ ਵਰਤਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ  ਹਰੇਕ ਸਰਕਾਰੀ ਕਰਮਚਾਰੀ ਕੋਵਿਡ-19 ਦੇ ਸਬੰਧ ਵਿੱਚ ਸਹੀ, ਸਮੇਂ ਸਿਰ ਅਤੇੇ ਪ੍ਰਮਾਨਿਕ ਜਾਣਕਾਰੀ ਲਈ ਪੰਜਾਬ ਸਰਕਾਰ ਦੁਆਰਾ ਵਿਕਸਤ ਕੋਵਾ ਐਪ ਡਾਊਨ ਲੋਡ ਕਰਨਗੇ।ਕਰਮਚਾਰੀਆਂ ਵਿਚਕਾਰ ਘੱਟੋ ਘੱਟ ਦੋ (2) ਮੀਟਰ ਦੀ ਦੂਰੀ ਨੂੰ ਰੱਖਣੀ ਯਕੀਨੀ ਬਣਾਉਂਦੇ ਹੋਏ ਦਫਤਰਾਂ ਵਿੱਚ ਬੈਠਣ ਦੀ ਵਿਵਸਥਾ ਕਰਨਗੇ।ਹਰੇਕ ਕਰਮਚਾਰੀ ਦਫ਼ਤਰੀ ਕੰਮ ਦੌਰਾਨ ਮੂੰਹ ਤੇ ਮਾਸਕ ਪਾਉਣਾ ਯਕੀਨੀ ਬਨਾਉਣਗੇ।

ਮੈਨੁਅਲ ਪੱਤਰਾਂ ਨੋਟਿਸਾਂ, ਯਾਦ-ਪੱਤਰਾਂ ਅਤੇ ਆਦੇਸ਼ਾਂ ਦੇ ਸੰਚਾਰ ਅਤੇ ਭੌਤਿਕ ਫਾਈਲਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇ । ਦਫ਼ਤਰੀ ਕੰਮ, ਜਿੰਨਾ ਸੰਭਵ ਹੋ ਸਕੇ, ਈ-ਦਫਤਰ, ਅਧਿਕਾਰਤ ਈਮੇਲ, ਟੈਲੀਫੋਨ, ਐਸ.ਐਮ.ਐਸ. ਵਟਸਐਪ ਹੋਰ ਇਲੈਕਟ੍ਰੋਨਿਕਸ ਮਾਧਿਅਮ ਦੁਆਰਾ ਕੀਤਾ ਜਾਵੇ।

ਮਿਸ਼ਨ ਫਤਿਹ ਤਹਿਤ ਕੋਵਿਡ-19 ਦੇ ਬਚਾਅ ਲਈ ਦਫਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ

ਕਰਮਚਾਰੀਆਂ ਨੂੰ ਇਕ ਦੂਜੇ ਨੂੰ ਵਧਾਈ ਦੇਣ ਲਈ ਕਿਸੇ ਨਾਲ ਹੱਥ ਮਿਲਾਉਣ ਜਾਂ ਗਲੇ ਲੱਗਣ ਤੋਂ ਪਰਹੇਜ ਕਰਨ, ਕਰਮਚਾਰੀਆਂ ਨੂੰ ਦਫਤਰ ਵਿੱਚ ਬੇਲੋੜਾ ਘੁੰਮਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਨੂੰ ਸਿਰਫ ਉਨ੍ਹਾਂ ਦੀ ਨਿਰਧਾਰਤ ਜਗਾ ਤੋਂ ਹੀ ਕੰਮ ਕਰਨਾ ਚਾਹੀਦਾ ਹੈ । ਸਰਵਜਨਕ ਥਾਂ ਤੇ ਕਿਤੇ ਵੀ ਕਰਮਚਾਰੀਆਂ ਦਾ ਇਕੱਠ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਗਲਿਆਰੇ, ਪਾਰਕਿੰਗ ਆਦਿ ।

ਕਰਮਚਾਰੀ ਆਪਸੀ ਗੱਲਬਾਤ ਲਈ ਇੰਟਰਕੌਮ ਇਲੈਕਟੋਨਿਕਸ ਮੀਡੀਆ ਦੀ ਵਰਤੋਂ ਕਰਨ । ਕਰਮਚਾਰੀ ਆਪਣੇ ਹੱਥਾਂ ਨੂੰ ਸਾਬਣ ਨਾਲ ਅਤੇ ਪਾਣੀ ਘੱਟੋ ਘੱਟ 20 ਤੋਂ 40 ਸੈਕਿੰਡ ਤੱਕ ਧੋਣ ਅਤੇ ਜੇਕਰ  ਕੋਈ ਕਰਮਚਾਰੀ ਬੁਖਾਰ ਜਾਂ ਕੋਵਿਡ-19 (ਖਾਂਸੀ/ਛਿੱਕਾਂ/ਸਾਹ ਲੈਣ ਵਿੱਚ ਮੁਸ਼ਕਲ), ਦੇ ਲੱਛਣਾਂ ਤੋਂ ਪੀੜਤ ਹੈ ਤਾਂ ਉਸ ਕਰਮਚਾਰੀ ਨੂੰ ਸਵੈ-ਇੱਛਾ ਨਾਲ ਦਫ਼ਤਰ ਦੇ ਮੁੱਖੀ ਨੂੰ ਜਰੂਰ ਸੂਚਿਤ ਕਰਨਾ ਚਾਹੀਦਾ ਹੈ ।

ਏਅਰ ਕੰਡੀਸ਼ਨਰ ਦਾ ਤਾਪਮਾਨ 24-30 ਸੈਂਟੀਗਰੇਡ ਦੇ ਵਿਚਕਾਰ ਰੱਖਿਆ ਜਾਵੇ । ਵੈਂਟੀਲੇਸ਼ਨ ਲਈ ਦਫਤਰ ਦੀਆਂ ਖਿੜਕੀਆਂ ਨੂੰ ਖੋਲ੍ਹ ਕੇ ਰੱਖਿਆ ਜਾਵੇ ਅਤੇ ਦਫਤਰ ਵਿਚ ਨਮੀ ਨੂੰ 40-70 ਪ੍ਰਤੀਸ਼ਤ ਤਕ ਮੇਨਟੇਨ ਕੀਤਾ ਜਾਵੇ ।